Thu, May 8, 2025
Whatsapp

Gurdaspur News : ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਜ਼ਹਿਰੀਲੀ ਦਵਾਈ ਨਿਗਲ਼ ਕੇ ਕੀਤੀ ਆਤਮ ਹੱਤਿਆ, ਪਿੰਡ ਦੀ ਹੀ ਲੜਕੀ ਨਾਲ ਸਨ ਸੰਬੰਧ

Gurdaspur News : ਗੁਰਦਾਸਪੁਰ ਦੇ ਪਿੰਡ ਪਾਹੜਾ ਵਿਖੇ ਵਿੱਚ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਜ਼ਹਿਰੀਲੀ ਦਵਾਈ ਨਿਗਲ਼ ਕੇ ਆਤਮ ਹੱਤਿਆ ਕਰ ਲਈ ਹੈ। ਪਰਿਵਾਰ ਦੇ ਕਹਿਣ ਮੁਤਾਬਿਕ ਉਹਨਾਂ ਦੇ ਬੇਟੇ ਸਰਵਨ ਕੁਮਾਰ ਦੇ ਪਿੰਡ ਦੀ ਹੀ ਇੱਕ ਲੜਕੀ ਨਾਲ ਸੰਬੰਧ ਸਨ

Reported by:  PTC News Desk  Edited by:  Shanker Badra -- April 17th 2025 01:26 PM
Gurdaspur News : ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਜ਼ਹਿਰੀਲੀ ਦਵਾਈ ਨਿਗਲ਼ ਕੇ ਕੀਤੀ ਆਤਮ ਹੱਤਿਆ, ਪਿੰਡ ਦੀ ਹੀ ਲੜਕੀ ਨਾਲ ਸਨ ਸੰਬੰਧ

Gurdaspur News : ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਜ਼ਹਿਰੀਲੀ ਦਵਾਈ ਨਿਗਲ਼ ਕੇ ਕੀਤੀ ਆਤਮ ਹੱਤਿਆ, ਪਿੰਡ ਦੀ ਹੀ ਲੜਕੀ ਨਾਲ ਸਨ ਸੰਬੰਧ

Gurdaspur News : ਗੁਰਦਾਸਪੁਰ ਦੇ ਪਿੰਡ ਪਾਹੜਾ ਵਿਖੇ ਵਿੱਚ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਜ਼ਹਿਰੀਲੀ ਦਵਾਈ ਨਿਗਲ਼ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਿਕ ਦੀ ਪਛਾਣ ਸਰਵਨ ਕੁਮਾਰ ਵਜੋਂ ਹੋਈ ਹੈ। ਪਰਿਵਾਰ ਦੇ ਕਹਿਣ ਮੁਤਾਬਿਕ ਉਹਨਾਂ ਦੇ ਬੇਟੇ ਸਰਵਨ ਕੁਮਾਰ ਦੇ ਪਿੰਡ ਦੀ ਹੀ ਇੱਕ ਲੜਕੀ ਨਾਲ ਸੰਬੰਧ ਸਨ। 

ਇਸ ਬਾਰੇ ਜਦੋਂ ਲੜਕੀ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਘਰ ਅੰਦਰ ਦਾਖਿਲ ਹੋ ਕੇ ਸਾਰੇ ਪਰਿਵਾਰ ਦੀ ਮਾਰ ਕੁਟਾਈ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਕਰਕੇ ਉਹਨਾਂ ਦੇ ਪੁੱਤਰ ਨੇ ਡਰ ਦੇ ਕਾਰਨ ਜ਼ਹਿਰੀਲੀ ਦਵਾਈ ਨਿਕਲ ਕੇ  ਆਤਮ ਹੱਤਿਆ ਕਰ ਲਈ ਹੈ। 

ਪਰਿਵਾਰ ਨੇ ਮੰਗ ਕੀਤੀ ਲੜਕੀ ਪਰਿਵਾਰ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਕੋਈ ਵੀ ਪੁਲਿਸ ਅਧਿਕਾਰੀ ਕੈਮਰੇ ਅੱਗੇ ਬੋਲਣ ਤਿਆਰ ਨਹੀਂ ਹੈ।  

- PTC NEWS

Top News view more...

Latest News view more...

PTC NETWORK