ਅੰਮ੍ਰਿਤਸਰ: ਸੂਬੇ ਭਰ ਵਿੱਚ ਸਰਕਾਰ ਦੀ ਸਖਤੀ ਹੋਣ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਨਹੀਂ ਰੁਕ ਰਹੀ ਹੈ ਅਤੇ ਨਾ ਲੋਕ ਇਸਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਜਿਸ ਕਾਰਨ ਚਾਈਨਾ ਡੋਰ ਕਾਰਨ ਕਈ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਰੂ ਅਰਜੁਨ ਦੇਵ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਚਾਈਨਾ ਡੋਰ ਨੇ ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਚਾਈਨਾ ਡੋਰ ਕਾਰਨ ਨੌਜਵਾਨ ਦੀ ਬਾਂਹ ’ਤੇ ਡੂੰਘਾ ਕੱਟ ਵਜ ਗਿਆ। ਜਿਸ ਨੂੰ ਮੌਕੇ ਉੱਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਹੀ ਹਸਪਤਾਲ ਵਿਖੇ ਭਰਤੀ ਕਰਵਾਇਆ। ਕਾਬਿਲੇਗੌਰ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਸਖ਼ਤ ਮਨਾਹੀ ਦੇ ਬਾਵਜੂਦ ਸ਼ਹਿਰ ਅੰਦਰ ਚਾਈਨਾ ਡੋਰ ਦੀ ਵਰਤੋਂ ਹੋ ਰਹੀ ਹੈ। ਜਿਸ ਕਾਰਨ ਕਈ ਜ਼ਿੰਦਗੀਆਂ ਉਜੜ ਰਹੀਆਂ ਹਨ।-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲਇਹ ਵੀ ਪੜੋ: ਲੁਧਿਆਣਾ 'ਚ ਗੈਸ ਸਿਲੰਡਰ ਫੱਟਣ ਨਾਲ 8 ਦੁਕਾਨਾਂ ਸੜ ਕੇ ਸੁਆਹ