Zira News : ਜ਼ੀਰਾ 'ਚ ਕਣਕ ਨੂੰ ਲੱਗੀ ਅੱਗ 'ਚ ਜਿਊਂਦਾ ਸੜਿਆ 17 ਸਾਲਾ ਨੌਜਵਾਨ, ਦੂਜੇ ਦੀ ਹਾਲਤ ਗੰਭੀਰ
Zira Fire News : ਜ਼ੀਰਾ 'ਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਮੰਦਭਾਗਾ ਹਾਦਸਾ ਵਾਪਰਿਆ ਹੈ, ਜਿਸ 'ਚ ਇੱਕ ਨੌਜਵਾਨ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ ਹੈ, ਜਦਕਿ ਦੂਜਾ ਗੰਭੀਰ ਹਾਲਤ ਵਿੱਚ ਹੈ। ਘਟਨਾ ਵਿੱਚ ਨੌਜਵਾਨਾਂ ਦਾ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ।
ਸੂਬੇ ਅੰਦਰ ਕਣਕ ਨੂੰ ਅੱਗ ਲੱਗਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਕੱਲ੍ਹ ਫਿਰੋਜ਼ਪੁਰ ਦੇ ਜੀਰਾ ਵਿੱਚ ਸੈਂਕੜੇ ਏਕੜ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਅਤੇ ਅੱਜ ਫਿਰ ਜੀਰਾ ਦੇ ਪਿੰਡ ਸੋਢੀ ਵਾਲਾ ਅਤੇ ਰਟੋਲ ਰੋਹੀ ਵਿੱਚ ਕਣਕ ਨੂੰ ਭਿਆਨਕ ਅੱਗ ਲੱਗੀ ਹੈ, ਜਿਸ ਦਾ ਸ਼ਿਕਾਰ ਦੋ ਨੌਜਵਾਨ ਹੋ ਗਏ, ਜੋ ਮੋਟਰਸਾਈਕਲ 'ਤੇ ਇਥੋਂ ਲੰਘ ਰਹੇ ਸਨ। ਲੰਘਣ ਸਮੇਂ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਏ, ਜਿਨ੍ਹਾਂ ਵਿਚੋਂ ਇੱਕ 17 ਨੌਜਵਾਨ ਦੀ ਮੌਤ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਿੰਡ ਸੋਢੀ ਵਾਲਾ ਸਾਇਡ ਮੱਥਾ ਟੇਕਣ ਜਾ ਰਹੇ ਸਨ ਕਿ ਰਾਸਤੇ ਵਿੱਚ ਕਣਕ ਨੂੰ ਅੱਗ ਲੱਗੀ ਹੋਈ ਸੀ। ਦੋਵੇਂ ਨੌਜਵਾਨ ਮੋਟਰਸਾਈਕਲ ਸਮੇਤ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਬੁਰੀ ਤਰ੍ਹਾਂ ਝੁਲਸ ਗਏ ਸਨ। ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਹੈ। ਅਤੇ ਦੂਸਰੇ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੋਈ ਨਾ ਕੋਈ ਮਦਦ ਜਰੂਰ ਕੀਤੀ ਜਾਵੇ।
- PTC NEWS