Wed, Sep 18, 2024
Whatsapp

Amritsar News : ਮੈਡੀਕਲ ਸਟੋਰ 'ਤੇ ਕੰਮ ਕਰਦੇ ਨੌਜਵਾਨ ਨੇ ਜੀਵਨਲੀਲਾ ਕੀਤੀ ਸਮਾਪਤ, ਵੀਡੀਓ ਬਣਾ ਕੇ ਮਾਲਕ 'ਤੇ ਲਾਏ ਆਰੋਪ

medical store boy death : ਨੌਜਵਾਨ ਨੇ ਜੀਵਨਲੀਲਾ ਸਮਾਪਤੀ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਹੈ, ਜਿਸ 'ਚ ਉਸ ਨੇ ਮੈਡੀਕਲ ਸਟੋਰ ਦੇ ਮਾਲਕ ਅਤੇ ਇੱਕ ਮੁਲਾਜ਼ਮ 'ਤੇ ਤੰਗ ਪ੍ਰੇਸ਼ਾਨ ਕਰਨ ਤਹਿਤ ਪੈਸਿਆਂ ਦੀ ਹੇਰਾ-ਫੇਰੀ ਦੇ ਆਰੋਪ ਵੀ ਲਾਏ ਸਨ।

Reported by:  PTC News Desk  Edited by:  KRISHAN KUMAR SHARMA -- September 15th 2024 03:08 PM
Amritsar News : ਮੈਡੀਕਲ ਸਟੋਰ 'ਤੇ ਕੰਮ ਕਰਦੇ ਨੌਜਵਾਨ ਨੇ ਜੀਵਨਲੀਲਾ ਕੀਤੀ ਸਮਾਪਤ, ਵੀਡੀਓ ਬਣਾ ਕੇ ਮਾਲਕ 'ਤੇ ਲਾਏ ਆਰੋਪ

Amritsar News : ਮੈਡੀਕਲ ਸਟੋਰ 'ਤੇ ਕੰਮ ਕਰਦੇ ਨੌਜਵਾਨ ਨੇ ਜੀਵਨਲੀਲਾ ਕੀਤੀ ਸਮਾਪਤ, ਵੀਡੀਓ ਬਣਾ ਕੇ ਮਾਲਕ 'ਤੇ ਲਾਏ ਆਰੋਪ

Amritsar News : ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕੇ ਦਸ਼ਮੇਸ਼ ਨਗਰ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਨੌਜਵਾਨ ਦੀ ਪਛਾਣ ਅਨਮੋਲ ਦਾਸ ਵੱਜੋਂ ਹੋਈ ਹੈ, ਜੋ ਕਿ 12 ਸਾਲ ਤੋਂ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ। ਨੌਜਵਾਨ ਨੇ ਜੀਵਨਲੀਲਾ ਸਮਾਪਤੀ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਹੈ, ਜਿਸ 'ਚ ਉਸ ਨੇ ਮੈਡੀਕਲ ਸਟੋਰ ਦੇ ਮਾਲਕ ਅਤੇ ਇੱਕ ਮੁਲਾਜ਼ਮ 'ਤੇ ਤੰਗ ਪ੍ਰੇਸ਼ਾਨ ਕਰਨ ਤਹਿਤ ਪੈਸਿਆਂ ਦੀ ਹੇਰਾ-ਫੇਰੀ ਦੇ ਆਰੋਪ ਵੀ ਲਾਏ ਸਨ।

ਨੌਜਵਾਨ ਨੇ ਜੀਵਨਲੀਲਾ ਸਮਾਪਤੀ ਤੋਂ ਪਹਿਲਾਂ ਬਣਾਈ ਵੀਡੀਓ


ਜਾਣਕਾਰੀ ਅਨੁਸਾਰ ਨੌਜਵਾਨ ਨੇ ਵੀਡੀਓ ਅਤੇ ਇੱਕ ਪੱਤਰ ਵਿੱਚ ਆਰੋਪ ਲਾਏ ਕਿ ਉਸ ਨੂੰ ਸਟੋਰ 'ਤੇ ਕੰਮ ਕਰਦੇ 12 ਸਾਲ ਹੋ ਗਏ ਸੀ ਅਤੇ ਹੁਣ ਜਦੋਂ ਆਪਣੀ ਤਰੱਕੀ ਦੇ ਲਈ ਕੰਮ ਛੱਡਣਾ ਚਾਹਿਆ ਤਾਂ ਮਾਲਕ ਵੱਲੋਂ ਉਸ ਉਪਰ ਝੂਠੇ ਇਲਜ਼ਾਮ ਲਗਾਏ ਗਏ ਕਿ ਇਸ ਨੇ ਪੈਸਿਆਂ ਦੀ ਹੇਰਾ-ਫੇਰੀ ਕੀਤੀ ਹੈ। ਆਰੋਪਾਂ ਤਹਿਤ ਮਾਲਕ ਨੇ ਨੇ ਜਿਥੇ ਨੌਜਵਾਨ ਨੂੰ ਕਾਫੀ ਬੁਰਾ-ਭਲਾ ਕਿਹਾ ਗਿਆ ਅਤੇ ਇਸ ਨਾਲ ਕੁੱਟਮਾਰ ਵੀ ਕੀਤੀ ਗਈ।ਨੌਜਵਾਨਾਂ ਦੀ ਲਾਸ਼ ਕੋਲੋਂ ਮਿਲੇ ਪੱਤਰ ਵਿੱਚ ਉਸ ਨੇ ਦੁਕਾਨ ਦਾ ਮਾਲਕ ਅਤੇ ਉਸ ਕੋਲ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਮੌਤ ਦੇ ਜਿੰਮੇਵਾਰ ਦੱਸਿਆ ਹੈ।

ਮ੍ਰਿਤਕ ਅਨਮੋਲ ਦਾਸ ਦੇ ਪਰਿਵਾਰਕ ਮੈਂਬਰਾਂ ਨੇ ਲਾਏ ਆਰੋਪ

ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਭਰਾ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ ਤੇ ਪਿਛਲੇ 12 ਸਾਲ ਤੋਂ ਉਥੇ ਕੰਮ ਕਰ ਰਿਹਾ ਸੀ ਤੇ ਮਾਲਕਾਂ ਉਸ ਨੂੰ ਉਸ ਤੇ ਪੂਰਾ ਭਰੋਸਾ ਸੀ ਤੇ ਸਾਰੀ ਦੁਕਾਨ ਉਹ ਸਾਂਭਦਾ ਸੀ ਪਰ ਜਦੋਂ ਉਸਨੇ ਵੇਖਿਆ ਕਿ ਮੈਂ ਆਪਣੀ ਤਰੱਕੀ ਕਰਨੀ ਹੈ ਤੇ ਮੈਂ ਆਪਣੇ ਘਰ ਨੂੰ ਚਲਾਉਣਾ ਹੈ। ਉਪਰੰਤ ਉਸਨੇ ਕੰਮ ਛੱਡਣ ਲਈ ਮਾਲਕਾਂ ਨੂੰ ਕਿਹਾ, ਪਰ ਮਾਲਕਾਂ ਨੂੰ ਇਹ ਗੱਲ ਰਾਸ ਨਹੀਂ ਆਈ ਅਤੇ ਉਨ੍ਹਾਂ ਵੱਲੋਂ ਅਨਮੋਲ ਨੂੰ ਝੂਠੇ ਇਲਜਾਮ ਲਗਾ ਕੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਤੇ ਦੁਕਾਨ ਦੇ ਅੰਦਰੋਂ ਘਪਲੇ ਕਰਨ ਦੇ ਦੋਸ਼ ਲਗਾਏ ਗਏ। ਉਸ ਦੀ ਕੁੱਟਮਾਰ ਵੀ ਕੀਤੀ ਗਈ, ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਵੀਡੀਓ ਬਣਾਈ ਤੇ ਉਸ ਵਿੱਚ ਪੱਤਰ ਲਿਖ ਕੇ ਭੇਜਿਆ ਤੇ ਖੁਦਕੁਸ਼ੀ ਕਰ ਲਈ।

ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਦੁਕਾਨ ਮਾਲਕ ਅਤੇ ਮੁਲਾਜ਼ਮ ਖਿਲਾਫ਼ ਸਖਤ ਕਾਰਵਾਈ ਕਰਦੇ ਉਨ੍ਹਾਂ ਨੂੰ ਇਨਸਾਫ ਦੇਣ ਦੀ ਗੁਹਾਰ ਲਗਾਈ ਹੈ। 

ਪੁਲਿਸ ਦਾ ਕੀ ਹੈ ਕਹਿਣਾ

ਉਧਰ, ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਮੌਕੇ 'ਤੇ ਪੁੱਜੇ ਹਨ ਅਤੇ ਪਤਾ ਲੱਗਾ ਹੈ ਕਿ ਪਰਿਵਾਰਿਕ ਮੈਂਬਰਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਨੋਟ 'ਚ ਜਿਨ੍ਹਾਂ ਵਿਅਕਤੀਆਂ ਦਾ ਨਾਮ ਲਿਆ ਗਿਆ ਹੈ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

- PTC NEWS

Top News view more...

Latest News view more...

PTC NETWORK