Mon, Apr 28, 2025
Whatsapp

Partap Bajwa : ''ਮੇਰੇ ਖ਼ਿਲਾਫ਼ ਕੇਸ ਦਰਜ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ'' ਬਾਜਵਾ ਦਾ CM ਮਾਨ 'ਤੇ ਹਮਲਾ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਇਰਾਦੇ ਨਾਲ ਨਹੀਂ ਬਲਕਿ ਨਿੱਜੀ ਬਦਲਾਖੋਰੀ ਕਰਨ ਦੇ ਇਰਾਦੇ ਨਾਲ ਸਰਕਾਰ ਚਲਾ ਰਹੇ ਹਨ। ਅੱਜ ਦੀਆਂ ਘਟਨਾਵਾਂ ਆਮ ਆਦਮੀ ਪਾਰਟੀ (AAP) ਸਰਕਾਰ ਵੱਲੋਂ ਸੱਤਾ ਦੀ ਦੁਰਵਰਤੋਂ ਕਰਨ ਦਾ ਸਪਸ਼ਟ ਸਬੂਤ ਹਨ। ਇਹ ਬਿਆਨ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਾਰੀ ਕੀਤਾ।

Reported by:  PTC News Desk  Edited by:  KRISHAN KUMAR SHARMA -- April 13th 2025 06:52 PM -- Updated: April 13th 2025 06:53 PM
Partap Bajwa : ''ਮੇਰੇ ਖ਼ਿਲਾਫ਼ ਕੇਸ ਦਰਜ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ'' ਬਾਜਵਾ ਦਾ CM ਮਾਨ 'ਤੇ ਹਮਲਾ

Partap Bajwa : ''ਮੇਰੇ ਖ਼ਿਲਾਫ਼ ਕੇਸ ਦਰਜ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ'' ਬਾਜਵਾ ਦਾ CM ਮਾਨ 'ਤੇ ਹਮਲਾ

ਚੰਡੀਗੜ੍ਹ : ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (CM Mann) ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਇਰਾਦੇ ਨਾਲ ਨਹੀਂ ਬਲਕਿ ਨਿੱਜੀ ਬਦਲਾਖੋਰੀ ਕਰਨ ਦੇ ਇਰਾਦੇ ਨਾਲ ਸਰਕਾਰ ਚਲਾ ਰਹੇ ਹਨ। ਅੱਜ ਦੀਆਂ ਘਟਨਾਵਾਂ ਆਮ ਆਦਮੀ ਪਾਰਟੀ (AAP) ਸਰਕਾਰ ਵੱਲੋਂ ਸੱਤਾ ਦੀ ਦੁਰਵਰਤੋਂ ਕਰਨ ਦਾ ਸਪਸ਼ਟ ਸਬੂਤ ਹਨ। ਇਹ ਬਿਆਨ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਜਾਰੀ ਕੀਤਾ।

ਅੱਜ ਸਵੇਰੇ, ਸਰਕਾਰ ਨੇ ਮੀਡੀਆ ਕਰਮੀਆਂ ਨੂੰ ਮੇਰੀ ਰਿਹਾਇਸ਼ 'ਤੇ ਪਹੁੰਚਣ ਲਈ ਸੂਚਿਤ ਕੀਤਾ, ਅਤੇ ਤੁਰੰਤ ਬਾਅਦ, ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੇਰੇ ਤੋਂ ਪੁੱਛਗਿੱਛ ਕਰਨ ਲਈ ਭੇਜਿਆ ਗਿਆ। ਉਨ੍ਹਾਂ ਦਾ ਦੌਰਾ ਇਹ ਪੁੱਛਣ ਲਈ ਸੀ ਕਿ ਕੀ ਮੈਂ ਕਿਸੇ ਨਿਊਜ਼ ਚੈਨਲ ਨੂੰ ਸਰਹੱਦ ਪਾਰੋਂ ਪੰਜਾਬ ਵਿੱਚ ਕਥਿਤ ਤੌਰ 'ਤੇ ਭੇਜੇ ਗਏ 50 ਹੈਂਡ ਗ੍ਰਨੇਡਾਂ ਬਾਰੇ ਬਿਆਨ ਦਿੱਤਾ ਸੀ। ਮੈਂ ਦ੍ਰਿੜਤਾ ਨਾਲ ਸਵੀਕਾਰ ਕੀਤਾ ਕਿ ਮੈਂ ਇਹ ਜਾਣਕਾਰੀ ਇੱਕ ਮੀਡੀਆ ਚੈਨਲ ਨਾਲ ਸਾਂਝੀ ਕੀਤੀ ਸੀ। 


1987 'ਚ ਅੱਤਵਾਦੀ ਹਮਲੇ 'ਚ ਆਪਣੇ ਪਿਤਾ ਨੂੰ ਗੁਆਉਣ ਅਤੇ 1990 'ਚ ਮੈਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਨਿੱਜੀ ਤੌਰ 'ਤੇ ਅੱਤਵਾਦ ਦੀ ਦਹਿਸ਼ਤ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਦੇ ਤੌਰ 'ਤੇ ਮੈਂ ਰਾਸ਼ਟਰੀ ਸੁਰੱਖਿਆ ਨੂੰ ਪੂਰੀ ਗੰਭੀਰਤਾ ਨਾਲ ਲੈਂਦਾ ਹਾਂ। ਮੈਂ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਜਿਸ ਨੇ ਸ਼ਾਂਤੀ ਦੀ ਕੀਮਤ ਅਦਾ ਕੀਤੀ ਹੈ ਅਤੇ ਜਦੋਂ ਵੀ ਮੈਨੂੰ ਪੰਜਾਬ ਦੀ ਸੁਰੱਖਿਆ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਮੈਂ ਕਦੇ ਚੁੱਪ ਨਹੀਂ ਰਹਾਂਗਾ। 

ਪ੍ਰਤਾਪ ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ, ਮੈਂ ਇੱਕ ਸੰਵਿਧਾਨਕ ਅਹੁਦਾ ਰੱਖਦਾ ਹਾਂ ਅਤੇ ਸੰਵੇਦਨਸ਼ੀਲ ਜਾਣਕਾਰੀ ਤੋਂ ਜਾਣੂ ਹਾਂ। ਜਦੋਂ ਮੈਂ ਅਜਿਹੇ ਮਸਲਿਆਂ 'ਤੇ ਚਿੰਤਾ ਜ਼ਾਹਿਰ ਕਰਦਾਂ ਹਾਂ ਤਾਂ ਮੈਂ ਜ਼ਿੰਮੇਵਾਰੀ ਨਾਲ ਅਤੇ ਜਨਤਕ ਸੁਰੱਖਿਆ ਦੇ ਹਿਤ ਵਿੱਚ ਕੰਮ ਕਰਦਾ ਹਾਂ। ਬਦਕਿਸਮਤੀ ਨਾਲ, ਇਸ ਮੁੱਦੇ ਨੂੰ ਹੱਲ ਕਰਨ ਦੀ ਬਜਾਏ, ਮੁੱਖ ਮੰਤਰੀ ਮਾਨ ਨੇ ਅੱਜ ਸਵੇਰੇ ਮੈਨੂੰ "ਸਖ਼ਤ ਕਾਰਵਾਈ" ਦੀ ਧਮਕੀ ਦਿੱਤੀ। 

Patap Bajwa ਨੇ ਕਿਹਾ, ''ਮੈਂ ਇਹ ਦੱਸਣਾ ਚਾਹਾਂਗਾ ਕਿ ਮੈਂ ਡਰਨ ਵਾਲਾ ਨਹੀਂ ਹਾਂ। ਮੈਂ ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਮੈਂ ਆਪਣੇ ਬਿਆਨ 'ਤੇ ਕਾਇਮ ਹਾਂ, ਮੈਂ ਆਪਣੇ ਸਰੋਤਾਂ ਦਾ ਖ਼ੁਲਾਸਾ ਨਹੀਂ ਕਰਾਂਗਾ। ਮੇਰਾ ਫ਼ਰਜ਼ ਪੰਜਾਬ ਦੇ ਲੋਕਾਂ ਅਤੇ ਸੰਵਿਧਾਨ ਪ੍ਰਤੀ ਹੈ, ਨਾ ਕਿ ਬਦਲਾਖੋਰੀ ਵਾਲੀ ਸਰਕਾਰ ਦੀ ਮਨਮਰਜ਼ੀ ਪ੍ਰਤੀ। ''

ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਸਿਆਸਤ ਤੋਂ ਉੱਪਰ ਹੈ। ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਾਂਗਾ ਕਿ ਉਹ ਜਾਇਜ਼ ਮਸਲਿਆਂ 'ਤੇ ਚਿੰਤਾ ਜ਼ਾਹਿਰ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸ਼ਾਸਨ 'ਤੇ ਧਿਆਨ ਕੇਂਦਰਿਤ ਕਰਨ ਅਤੇ ਸਰਹੱਦ ਪਾਰ ਦੇ ਖਤਰਿਆਂ ਦਾ ਗੰਭੀਰ ਨੋਟਿਸ ਲੈਣ।

- PTC NEWS

Top News view more...

Latest News view more...

PTC NETWORK