Tue, Jul 2, 2024
Whatsapp

Archana Makwana Update: ਯੋਗਾ ਗਰਲ ਦੀ ਪੇਸ਼ੀ ਅੱਜ, ਸਸਪੈਂਸ ਬਰਕਰਾਰ, ਜਾਣੋ ਅੱਗੇ ਕੀ ਐਕਸ਼ਨ ਲਵੇਗੀ ਪੁਲਿਸ

ਯੋਗਾ ਗਰਲ ਅਰਚਨਾ ਮਕਵਾਨਾ ਅੱਜ ਅੰਮ੍ਰਿਤਸਰ ਪੁਲਿਸ ਅੱਗੇ ਪੇਸ਼ ਹੋ ਸਕਦੀ ਹੈ। ਦੱਸ ਦਈਏ ਕਿ ਪੁਲਿਸ ਨੇ ਨੋਟਿਸ ਜਾਰੀ ਕਰ 30 ਜੂਨ ਤਕ ਦਾ ਸਮਾਂ ਦਿੱਤਾ ਸੀ।

Reported by  PTC News Desk  Published by  Dhalwinder Sandhu -- June 30th 2024 11:10 AM -- Updated: June 30th 2024 11:11 AM
Archana Makwana Update: ਯੋਗਾ ਗਰਲ ਦੀ ਪੇਸ਼ੀ ਅੱਜ, ਸਸਪੈਂਸ ਬਰਕਰਾਰ, ਜਾਣੋ ਅੱਗੇ ਕੀ ਐਕਸ਼ਨ ਲਵੇਗੀ ਪੁਲਿਸ

Archana Makwana Update: ਯੋਗਾ ਗਰਲ ਦੀ ਪੇਸ਼ੀ ਅੱਜ, ਸਸਪੈਂਸ ਬਰਕਰਾਰ, ਜਾਣੋ ਅੱਗੇ ਕੀ ਐਕਸ਼ਨ ਲਵੇਗੀ ਪੁਲਿਸ

Yoga at Golden Temple: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਅੱਜ ਅੰਮ੍ਰਿਤਸਰ ਪੁਲਿਸ ਅੱਗੇ ਪੇਸ਼ ਹੋ ਸਕਦੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਭੇਜੇ ਗਏ ਨੋਟਿਸ ਦਾ ਅੱਜ ਸਮਾਂ ਖ਼ਤਮ ਹੋ ਰਿਹਾ ਹੈ, ਜਿਸ ਕਾਰਨ ਉਹ ਥਾਣੇ ਵਿੱਚ ਪੇਸ਼ ਹੋ ਸਕਦੀ ਹੈ।

ਪੁਲਿਸ ਨੇ 30 ਜੂਨ ਤਕ ਦਾ ਦਿੱਤਾ ਸੀ ਸਮਾਂ


ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਅਰਚਨਾ ਮਕਵਾਨਾ ਨੂੰ ਸਬੰਧਿਤ ਥਾਣੇ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਪੁਲਿਸ ਨੇ 30 ਜੂਨ ਤਕ ਦਾ ਸਮਾਂ ਦਿੱਤਾ ਸੀ। ਦੱਸ ਦਈਏ ਕਿ ਜੇਕਰ ਅਰਚਨਾ ਮਕਵਾਨਾ ਅੱਜ ਪੁਲਿਸ ਅੱਗੇ ਪੇਸ਼ ਨਹੀਂ ਹੁੰਦੀ ਤਾਂ ਅੰਮ੍ਰਿਤਸਰ ਪੁਲਿਸ ਉਸ ਨੂੰ 2 ਹੋਰ ਨੋਟਿਸ ਭੇਜੇਗੀ ਤੇ ਫਿਰ ਉਸ ਤੋਂ ਬਾਅਦ ਅਰਚਨਾ ਦੀ ਗ੍ਰਿਫਤਾਰੀ ਲਈ ਉਸ ਦੇ ਘਰ ਜਾਏਗੀ। 

295 ਏ ਤਹਿਤ ਮਾਮਲਾ ਦਰਜ

ਦੱਸ ਦਈਏ ਕਿ ਐਸਜੀਪੀਸੀ ਦੀ ਸ਼ਿਕਾਇਤ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਅਰਚਨਾ ਖ਼ਿਲਾਫ਼ 295 ਏ ਤਹਿਤ ਮਾਮਲਾ ਦਰਜ ਕਰ ਲਿਆ ਸੀ। ਆਈਪੀਸੀ ਦੀ ਧਾਰਾ 295ਏ ਦੇ ਤਹਿਤ ਉਸ ਵਿਅਕਤੀ ਖ਼ਿਲਾਫ਼ ਦਰਜ ਕੀਤੀ ਜਾਂਦੀ ਹੈ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਦਾ ਹੈ। ਇਸ ਧਾਰਾ ਤਹਿਤ ਤਿੰਨ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਅਰਚਨਾ ਨੇ ਕਾਨੂੰਨੀ ਲੜਾਈ ਲੜਨ ਦੀ ਕਹੀ ਸੀ ਗੱਲ

ਅਰਚਨਾ ਖਿਲਾਫ ਐਸਜੀਪੀਸੀ ਵੱਲੋਂ ਦਰਜ ਕਰਵਾਈ ਗਈ ਐਫਆਰਆਈ ਤੋਂ ਬਾਅਦ ਅਰਚਨਾ ਨੇ ਵੀ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨਾਲ ਸੰਘਰਸ਼ ਦਾ ਰਾਹ ਅਪਣਾਉਣ ਦਾ ਐਲਾਨ ਕੀਤਾ ਸੀ। ਅਰਚਨਾ ਦਾ ਕਹਿਣਾ ਹੈ ਕਿ ਉਸ ਵਿਰੁੱਧ ਗਲਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਕਾਨੂੰਨੀ ਟੀਮ ਇਸ ਵਿਰੁੱਧ ਲੜੇਗੀ। ਪੁਲਿਸ ਵੱਲੋਂ 30 ਜੂਨ ਨੂੰ ਪੇਸ਼ ਹੋਣ ਲਈ ਜਾਰੀ ਕੀਤੇ ਨੋਟਿਸ ਤਹਿਤ ਉਸ ਨੇ ਥਾਣੇ ਵਿਚ ਹਾਜ਼ਰ ਹੋਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ।

ਬੀਤੇ ਦਿਨ ਨਵੀਆਂ ਤਸਵੀਰਾਂ ਕੀਤੀਆਂ ਸ਼ੇਅਰ

ਅਰਚਨਾ ਮਕਵਾਨਾ ਨੇ ਹੁਣ ਸੋਸ਼ਲ ਮੀਡੀਆ ਉੱਤ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਤਸਵੀਰਾਂ ਵਿੱਚ ਉਹ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਖੜ੍ਹੀ ਹੈ ਤੇ ਇੱਕ ਤਸਵੀਰ ਉਸ ਨੇ ਲੰਗਰ ਦੀ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਇੱਕ ਤਸਵੀਰ ਅਰਚਨਾ ਮਕਵਾਨਾ ਨੇ ਉਹ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ 2100 ਰੁਪਏ ਦਾ ਚੜ੍ਹਾਵਾਂ ਚੜ੍ਹਾਇਆ ਹੈ।

ਜਾਣੋ ਕੀ ਹੈ ਪੂਰਾ ਮਾਮਲਾ ?

ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਯੋਗਾ ਆਸਣ ਕੀਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਸਨ।  ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਤੇ ਅਰਚਨਾ ਮਕਵਾਣਾ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਸਜੀਪੀਸੀ ਨੇ ਐਕਸ਼ਨ ਲੈਂਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਡਿਊਟੀ 'ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। 

ਕੌਣ ਹੈ ਅਰਚਨਾ ਮਕਵਾਨਾ?

ਤੁਹਾਨੂੰ ਦੱਸ ਦੇਈਏ ਕਿ ਅਰਚਨਾ ਮਕਵਾਨਾ ਦਾ ਨਾਂ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਵਾਲਿਆਂ 'ਚ ਸ਼ਾਮਲ ਹੈ। ਅਰਚਨਾ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਅਰਚਨਾ ਦੇ ਇਕੱਲੇ ਇੰਸਟਾਗ੍ਰਾਮ 'ਤੇ 140k ਫਾਲੋਅਰਜ਼ ਹਨ। ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ, ਅਰਚਨਾ ਨੇ ਆਪਣੇ ਆਪ ਨੂੰ ਇੱਕ ਫੈਸ਼ਨ ਡਿਜ਼ਾਈਨਰ, ਕਾਰੋਬਾਰੀ, ਪ੍ਰਭਾਵਕ, ਯਾਤਰਾ ਅਤੇ ਫੈਸ਼ਨ ਬਲੌਗਰ ਦੱਸਿਆ ਹੈ। ਦੱਸ ਦੇਈਏ ਕਿ ਅਰਚਨਾ ਗੁਜਰਾਤ ਦੇ ਵਡੋਦਰਾ ਵਿੱਚ ਆਪਣਾ ਫੈਸ਼ਨ ਡਿਜ਼ਾਈਨ ਬ੍ਰਾਂਡ ਚਲਾਉਂਦੀ ਹੈ, ਜਿਸ ਦਾ ਨਾਂ ਹਾਊਸ ਆਫ ਅਰਚਨਾ ਹੈ। ਇਸ ਤੋਂ ਇਲਾਵਾ ਅਰਚਨਾ ਨੂੰ ਘੁੰਮਣ-ਫਿਰਨ ਦਾ ਵੀ ਬਹੁਤ ਸ਼ੌਕ ਹੈ। ਉਹ ਅਕਸਰ ਆਪਣੇ ਟ੍ਰੈਵਲ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

- PTC NEWS

Top News view more...

Latest News view more...

PTC NETWORK