ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ 2023 ਦਾ ਆਗਾਜ਼ ਹੋਣ ਵਾਲਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਟੂਰਨਾਮੈਂਟ ਦੀ ਮਿਤੀ ਤੋਂ ਲੈ ਕੇ ਲੀਗ ਲਈ ਖਿਡਾਰੀਆਂ ਦੀ ਨਿਲਾਮੀ ਸੂਚੀ ਦਾ ਵੀ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ 13 ਫਰਵਰੀ ਨੂੰ ਹੋਣ ਵਾਲੀ ਮਹਿਲਾ ਪ੍ਰੀਮੀਅਰ ਲੀਗ 2023 ਨਿਲਾਮੀ ਦੀ ਸ਼ੁਰੂਆਤੀ ਨਿਲਾਮੀ ਵਿੱਚ 409 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ।ਖਿਡਾਰੀ ਦੀ ਬੇਸਿਕ ਕੀਮਤ 50 ਲੱਖ ਰੁਪਏ ਹੋਵੇਗੀ ਹਰੇਕ ਟੀਮ ਕੋਲ 12 ਕਰੋੜ ਰੁਪਏ ਦਾ ਪਰਸ ਹੋਵੇਗਾ, ਜਦੋਂ ਕਿ ਇਕ ਖਿਡਾਰੀ ਦੀ ਵੱਧ ਤੋਂ ਵੱਧ ਆਧਾਰ ਕੀਮਤ 50 ਲੱਖ ਰੁਪਏ ਰੱਖੀ ਗਈ ਹੈ। ਸ਼ਾਰਟਲਿਸਟ ਕੀਤੇ ਗਏ 409 ਕ੍ਰਿਕਟਰਾਂ 'ਚੋਂ 24 ਖਿਡਾਰੀਆਂ ਨੇ ਆਪਣੇ ਆਪ ਨੂੰ ਸਭ ਤੋਂ ਉੱਚੀ ਬੇਸ ਪ੍ਰਾਈਸ ਸ਼੍ਰੇਣੀ ਦੇ ਤਹਿਤ ਸੂਚੀਬੱਧ ਕੀਤਾ ਹੈ।24 ਵੱਧ ਕੀਮਤ ਵਾਲੇ ਖਿਡਾਰੀਆਂ ਵਿੱਚ 11 ਭਾਰਤੀ ਰਾਸ਼ਟਰੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਭਾਰਤ ਦੀ U19 ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਸ਼ੈਫਾਲੀ ਵਰਮਾ 50 ਲੱਖ ਰੁਪਏ ਦੀ ਬੇਸ ਪ੍ਰਾਈਸ ਨਾਲ 11 ਭਾਰਤੀ ਕ੍ਰਿਕਟਰਾਂ ਵਿੱਚ ਸ਼ਾਮਲ ਹਨ।ਮਹਿਲਾ ਕ੍ਰਿਕਟ ਲਈ ਇਹ ਇਤਿਹਾਸਕ ਦਿਨ ਹੋਵੇਗਾ ਜਦੋਂ ਵਿੰਨੀ ਸੁਜਾਨ, ਸੋਨਮ ਯਾਦਵ ਅਤੇ ਸ਼ਬਮਨ ਸ਼ਕੀਲ ਦੇ ਰੂਪ 'ਚ 15 ਸਾਲ ਦੀਆਂ ਤਿੰਨ ਉਭਰਦੀਆਂ ਖਿਡਾਰਨਾਂ ਦੀ ਨਿਲਾਮੀ ਹੋਵੇਗੀ। 50 ਲੱਖ ਰੁਪਏ ਦੀ ਮੂਲ ਕੀਮਤ ਵਾਲੇ ਖਿਡਾਰੀਆਂ ਦੀ ਸੂਚੀ:ਸੋਫੀ ਡਿਵਾਈਨ, ਸੋਫੀ ਏਕਲਸਟੋਨ, ਐਸ਼ਲੇ ਗਾਰਡਨਰ, ਹਰਮਨਪ੍ਰੀਤ ਕੌਰ, ਸਮ੍ਰਿਤੀ ਸਾਧਨਾ, ਐਲਸੀ ਪੈਰੀ, ਕੈਥਰੀਨ ਬਰੰਟ, ਅਲੀਸਾ ਹੈਲੀ, ਡੈਨੀਅਲ ਵਿਅਟ, ਜੇਸ ਜੋਨਾਸਨ,ਮੇਗ ਲੈਨਿੰਗ, ਨੈਟ ਸਾਈਵਰ ਬੁਰੰਟ , ਸਨੇਹ ਰਾਣਾ, ਮੇਘਨਾ ਸਿੰਘ, ਸੀਨਾਲੋ ਜਫਤਾ, ਰੇਣੁਕਾ ਸਿੰਘ, ਲੋਰੀਨ ਫ੍ਰੀ, ਪੂਜਾ ਵਸਤਰਕਾਰ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਡਾਰਸੀ ਬ੍ਰਾਊਨ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਡਿੰਦਰਾ ਡੋਟੇਨ ਸ਼ੁਰੂਆਤੀ ਮਹਿਲਾ ਪ੍ਰੀਮੀਅਰ ਲੀਗ ਖਿਡਾਰੀ ਨਿਲਾਮੀ ਲਈ ਕੁੱਲ 1525 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 409 ਖਿਡਾਰੀਆਂ ਨੂੰ ਅੰਤਿਮ ਸੂਚੀ ਵਿੱਚ ਰੱਖਿਆ ਗਿਆ ਹੈ।ਮਹਿਲਾ ਪ੍ਰੀਮੀਅਰ ਲੀਗ ਦਾ ਉਦਘਾਟਨੀ ਐਡੀਸ਼ਨ ਮੁੰਬਈ 'ਚ 4 ਤੋਂ 26 ਮਾਰਚ, 2023 ਤੱਕ ਖੇਡਿਆ ਜਾਵੇਗਾ। ਬ੍ਰੇਬੋਰਨ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ 'ਚ ਕੁੱਲ 22 ਮੈਚ ਖੇਡੇ ਜਾਣਗੇ, ਜੋ ਮੈਗਾ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਗੇ।