ਖਾਂਦੇ ਸਮੇਂ ਬਰਗਰ 'ਚੋਂ ਨਿਕਲੀ ਚੀਜ਼ ਨੇ ਸ਼ਖਸ ਦੇ ਉਡਾਏ ਹੋਸ਼, Burger ਖਾਣ ਵਾਲੇ ਨਾ ਦੇਖਣ ਇਹ Video
ਅੱਜਕਲ ਜ਼ਿਆਦਾਤਰ ਲੋਕ ਫਾਸਟਫੂਡ (fast food) ਖਾਣ ਨੂੰ ਵਧੇਰੇ ਤਰਜ਼ੀਹ ਦਿੰਦੇ ਹਨ, ਜੋ ਕਿ ਸਿਹਤ (Healthy Food) ਲਈ ਵਧੀਆ ਨਹੀਂ ਹੁੰਦੇ ਅਤੇ ਕਈ ਵਾਰ ਇਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀ ਇੱਕ ਵੱਡੀ ਨਿੱਜੀ ਕੰਪਨੀ ਦੇ ਪੀਜ਼ਾ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਹੁਣ ਅਜਿਹਾ ਹੀ ਮਾਮਲਾ ਬਰਗਰ (burger) ਦਾ ਸਾਹਮਣੇ ਆਇਆ ਹੈ, ਜਿਸ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ। ਬਰਗਰ ਦੀ ਇਹ ਵੀਡੀਓ (Viral Video) ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਫੈਲ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਸਵਾਦੀ ਚੀਜ਼ ਵਿਚੋਂ ਕੀੜੇ ਨਿਕਲ ਰਹੇ ਹਨ।
ਹਾਲਾਂਕਿ ਇਹ ਕਿਸੇ ਹੋਟਲ ਜਾਂ ਢਾਬੇ 'ਚ ਵਾਪਰਿਆ ਹੋਵੇ ਤਾਂ ਸਮਝ ਲੱਗਦੀ ਹੈ, ਪਰ ਜੇਕਰ ਕਿਸੇ ਨਾਮੀ ਕੰਪਨੀ ਦੇ ਰੈਸਟੋਰੈਂਟ 'ਚ ਹੋਵੇ ਤਾਂ ਚਰਚਾ ਬਣਨਾ ਲਾਜ਼ਮੀ ਹੈ। ਅਜਿਹਾ ਹੀ ਕੁੱਝ ਇਸ ਸ਼ਖਸ ਨਾਲ ਵਾਪਰਿਆ, ਜਿਸ ਨੇ ਮੰਗਵਾਇਆ ਤਾਂ ਸੁਆਦੀ ਬਰਗਰ (Burger Video) ਸੀ, ਪਰ ਜਦੋਂ ਖਾਣਾ ਸ਼ੁਰੂ ਕੀਤਾ ਤਾਂ ਉਸ ਦੇ ਹੋਸ਼ ਉਡ ਗਏ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਇੱਕ ਬਰਗਰ ਦਾ ਅਜੇ ਕੁੱਝ ਹੀ ਹਿੱਸਾ ਹੀ ਖਾਧਾ ਹੋਇਆ ਹੈ। ਉਸ ਪਾਸਿਓਂ ਦੋ ਕੀੜੇ ਨਿਕਲਦੇ ਵਿਖਾਈ ਦੇ ਰਹੇ ਹਨ। ਕੀੜੇ ਦੇਖ ਕੇ ਬਰਗਰ ਖਾਣ ਵਾਲੇ ਲੋਕਾਂ ਦਾ ਵੀ ਸਿਰ ਘੁੰਮ ਜਾਵੇਗਾ। ਵੀਡੀਓ ਦੀ ਕੈਪਸ਼ਨ ਵਿੱਚ ਨਾਮੀ ਕੰਪਨੀ ਦਾ ਨਾਂ ਵੀ ਲਿਖਿਆ ਹੋਇਆ ਹੈ। ਹਾਲਾਂਕਿ ਪੀਟੀਸੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ, ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਦੇ ਰਹੇ ਹਨ।
animals.dointhingz ਨਾਂ ਦੇ ਇੰਸਟਾਗ੍ਰਾਮ ਤੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 3.3 ਮਿਲੀਅਨ (33 ਲੱਖ ਤੋਂ ਵੱਧ) ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ। ਜਦਕਿ 22 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਟਿੱਪਣੀਆਂ 'ਚ ਕੁੱਝ ਲੋਕਾਂ ਨੇ ਇਸ ਨੂੰ ਬਕਵਾਸ ਦੱਸਿਆ ਹੈ ਤਾਂ ਇੱਕ ਹੋਰ ਯੂਜ਼ਰ ਨੇ ਕਿਹਾ ਹੈ ਕਿ ਇਹ ਜਾਣ ਬੁੱਝ ਕੇ ਵੱਖਰੇ ਤੌਰ 'ਤੇ ਰੱਖਿਆ ਗਿਆ ਹੈ।
-