Amritsar News : ਪੁਲਿਸ ਦੀ ਵਰਦੀ ’ਚ ਨਸ਼ੇ ਦਾ ਧੰਦਾ ਕਰਦੀ ਸੀ ਮਹਿਲਾ, ਪੁਲਿਸ ਨੇ ਔਰਤ ਸਣੇ ਚਾਰ ਲੋਕਾਂ ਸਣੇ ਕੀਤਾ ਕਾਬੂ
Amritsar News : ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਵੱਡੀਆਂ ਨਸ਼ੇ ਦੀਆਂ ਖੇਪਾਂ ਫੜਿਆ ਜਾ ਰਹੀਆਂ ਹਨ, ਪਰ ਇਸਦੇ ਬਾਵਜੂਦ ਵੀ ਨਸ਼ੇ ਤਸਕਰਾਂ ਤੇ ਨਸ਼ੇ ਕਰਨ ਕਾਰਨ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਹਨ। ਦੱਸ ਦਈਏ ਕਿ ਅੰਮ੍ਰਿਤਸਰ ਕਮਿਸ਼ਨਰ ਰੇਟ ਅਧੀਨ ਆਉਂਦੀ ਸੀਆਈਏ ਸਟਾਫ਼ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਪੰਜ ਕਿਲੋ 200 ਗ੍ਰਾਮ ਹੈਰੋਇਨ ਦੀ ਖੇਪ ਸਮੇਤ ਚਾਰ ਲੋਕਾਂ ਤੇ ਮਾਮਲਾ ਦਰਜ ਕੀਤਾ।
ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਨੇ ਛੇਹਾਰਟਾ ਵਿਖੇ ਰੇਡ ਕਰਕੇ ਇੱਕ ਮਹਿਲਾ ਸਮੇਤ ਚਾਰ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਕਿ ਨਸ਼ੇ ਦਾ ਧੰਦਾ ਕਰਦੇ ਸਨ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨਦੀਪ ਕੌਰ ਆਲਮ ਅਰੋੜਾ ਅਤੇ ਮਨਮੀਤ ਉਰਫ ਗੋਲੂ ਦੇ ਰੂਪ ਵਿੱਚ ਹੋਈ ਹੈ ਅਤੇ ਇੱਕ ਆਰੋਪੀ ਦੀ ਪਛਾਣ ਹਜੇ ਗੁਪਤ ਰੱਖੀ ਗਈ ਹੈ।
ਉਹਨਾਂ ਦੱਸਿਆ ਕਿ ਮਨਦੀਪ ਕੌਰ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਮਨਦੀਪ ਕੌਰ ਆਪਣੇ ਆਸ਼ਕ ਨਾਲ ਮਿਲ ਕੇ ਨਸ਼ੇ ਦਾ ਧੰਦਾ ਕਰਦੀ ਸੀ ਜਿਸ ਵਿੱਚ ਉਸਨੇ ਆਲਮ ਅਰੋੜਾ ਅਤੇ ਮਨਮੀਤ ਉਰਫ ਗੋਲੂ ਨੂੰ ਸ਼ਾਮਿਲ ਕੀਤਾ ਹੋਇਆ ਸੀ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਨਦੀਪ ਕੌਰ ਪੁਲਿਸ ਦੀ ਵਰਦੀ ਦਾ ਇਸਤੇਮਾਲ ਕਰਕੇ ਪੁਲਿਸ ਵਰਦੀ ਵਿੱਚ ਹੀ ਨਸ਼ੇ ਦੀ ਖੇਪ ਇਧਰ ਉਧਰ ਕਰਨ ਦੇ ਵਿੱਚ ਕੰਮ ਕਰਦੀ ਸੀ। ਜਦੋਂ ਪੁਲਿਸ ਨੂੰ ਇਸ ਤੇ ਸ਼ੱਕ ਹੋਇਆ ਤੇ ਪੁਲਿਸ ਨੇ ਮਨਦੀਪ ਕੌਰ ਤੇ ਸ਼ਿਕੰਜਾ ਕਸਿਆ ਤੇ ਉਸਦੇ ਨਾਲ ਬਾਕੀ ਤਿੰਨ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ।
ਪੁਲਿਸ ਨੇ ਦੱਸਿਆ ਕਿ ਮਨਦੀਪ ਕੌਰ ਦੀ ਸਿਹਤ ਠੀਕ ਨਾ ਹੋਣ ਕਰਕੇ ਉਸਦਾ ਮੀਡੀਆ ਟਰਾਇਲ ਨਹੀਂ ਕੀਤਾ ਗਿਆ ਅਤੇ ਉਸਦੇ ਫੋਨ ਚੈੱਕ ਕਰਨ ਤੇ ਪਤਾ ਚੱਲਿਆ ਕਿ ਉਹ ਪੁਲਿਸ ਦੀ ਵਰਦੀ ਦਾ ਇਸਤੇਮਾਲ ਕਰਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀ ਹੈ ਅਤੇ ਮਨਦੀਪ ਕੌਰ ਆਪਣੇ ਆਸ਼ਿਕ ਨਾਲ ਮਿਲ ਕੇ ਪਾਕਿਸਤਾਨ ਤੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਸਪਲਾਈ ਕਰਦੇ ਸੀ ਅਤੇ ਹੁਣ ਪੁਲਿਸ ਨੇ ਇਹਨਾਂ ਚਾਰਾਂ ਲੋਕਾਂ ਤੇ ਮਾਮਲਾ ਦਰਜ ਕਰਕੇ ਹੋਰ ਵੀ ਬਰੀਕੀ ਨਾਲ ਛਾਣਬੀਨ ਨੂੰ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Sangrur Teacher Protest : ਪੁਲਿਸ ਤੇ ਟੀਚਰਾਂ ਵਿਚਾਲੇ ਧੱਕਾਮੁੱਕੀ; ਮਹਿਲਾ ਅਧਿਆਪਕਾਂ ਦੀ ਖਿੱਚਧੂਹ, CM ਮਾਨ ਦੀ ਰਿਹਾਇਸ਼ ਨੇੜੇ ਹੋਇਆ ਹੰਗਾਮਾ
- PTC NEWS