ਗਲੇ ਲਗਾਉਣ ਦੇ ਵੀ ਪੈਸੇ ਲੈਂਦੀ ਹੈ ਇਹ ਔਰਤ ! ਘੰਟੇ ਦੇ ਵਸੂਲਦੀ ਹੈ 7400 ਰੁਪਏ, ਜਾਣੋ ਪੂਰਾ ਮਾਜਰਾ
ਦੁਨੀਆ 'ਚ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਹਨ, ਜਿਨ੍ਹਾਂ ਵਿਚੋਂ ਕਈ ਤੁਹਾਨੂੰ ਹੈਰਾਨ ਕਰ ਦਿੰਦੀਆਂ ਹਨ। ਭਾਵੇਂ ਇਨ੍ਹਾਂ ਨੌਕਰੀਆਂ ਨੂੰ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਇੱਕ ਔਰਤ ਸਿਰਫ਼ ਗਲੇ (Hug Job) ਲਗਾ ਕੇ ਕਮਾਈ ਕਰ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਲਈ ਗਾਹਕਾਂ ਦੀ ਲਾਈਨ ਵੀ ਹਰ ਸਮੇਂ ਲੱਗੀ ਰਹਿੰਦੀ ਹੈ।
ਅਮਰੀਕਾ ਦੀ ਅਨੀਕੋ ਰੋਜ਼ ਨਾਂ ਦੀ ਔਰਤ ਇਸ ਕੰਮ ਨੂੰ ਆਪਣੇ ਪ੍ਰੋਫੈਸ਼ਨ ਵੱਜੋਂ ਕੰਮ ਕਰਦੀ ਹੈ ਅਤੇ ਉਹ ਇੱਕ ਪ੍ਰੋਫੈਸ਼ਨਲ ਕਡਲਰ ਹੈ, ਜੋ ਲੋਕਾਂ ਨੂੰ ਜੱਫੀ ਪਾ ਕੇ ਆਰਾਮ ਮਹਿਸੂਸ ਕਰਵਾਉਂਦੀ ਹੈ। ਅਨੀਕੋ ਇੱਕ ਪ੍ਰੈਫੇਸ਼ਨਲ ਕਡਲ ਥੈਰੇਪਿਸਟ ਹੈ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ, ਜਿਹੜੇ ਉਦਾਸ ਰਹਿੰਦੇ ਹਨ।
ਅਮਰੀਕਾ ਦੇ ਮਾਨਚੈਸਟਰ ਦੀ ਰਹਿਣ ਵਾਲੀ ਅਨੀਕੋ ਰੋਜ਼ ਲੋਕਾਂ ਨੂੰ ਗਲੇ ਲਗਾਉਣ ਦੇ ਇਸ ਕੰਮ ਲਈ ਪ੍ਰਤੀ ਘੰਟਾ ਆਪਣੇ ਗਾਹਕ ਤੋਂ 70 ਪੌਂਡ ਯਾਨੀ ਲਗਭਗ 7400 ਰੁਪਏ ਚਾਰਜ ਕਰਦੀ ਹੈ। 42 ਸਾਲ ਦੀ ਅਨੀਕੋ 3 ਸਾਲਾਂ ਤੋਂ ਕਡਡਿੰਗ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਛੋਹ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਇਸ ਰਾਹੀਂ ਖੁਸ਼ੀ ਦਾ ਹਾਰਮੋਨ ਪੈਦਾ ਹੁੰਦਾ ਹੈ ਅਤੇ ਇਹ ਵਿਅਕਤੀ ਨੂੰ ਤਣਾਅ, ਇਕੱਲਤਾ ਤੇ ਉਦਾਸੀ ਨਾਲ ਲੜਨ ਵਿਚ ਮਦਦ ਕਰਦਾ ਹੈ।
ਅਨੀਕੋ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਜੱਫੀ ਨਾਲ ਆਕਸੀਟੋਨ ਹਾਰਮੋਨ ਰਿਲੀਜ਼ ਹੁੰਦਾ ਹੈ, ਜਿਸ ਨੂੰ ਲਵ ਡਰੱਗ ਵੀ ਕਿਹਾ ਜਾਂਦਾ ਹੈ। ਇਹ ਗਾਹਕਾਂ ਨੂੰ ਪਿਆਰ ਅਤੇ ਸੁਰੱਖਿਆ ਮਹਿਸੂਸ ਕਰਵਾਉਂਦਾ ਹੈ। ਡੋਪਾਮਾਈਨ ਅਤੇ ਸੇਰੋਟੋਨਿਨ ਵਰਗੇ ਹਾਰਮੋਨ ਕਾਰਨ ਵਿਅਕਤੀ ਖੁਸ਼ੀ ਮਹਿਸੂਸ ਕਰਦਾ ਹੈ। ਉਸ ਕੋਲ 20 ਤੋਂ ਲੈ ਕੇ 65 ਸਾਲ ਤੱਕ ਦੇ ਲੋਕ ਗਾਹਕਾਂ 'ਚ ਸ਼ਾਮਲ ਹਨ। ਥੈਰੇਪੀ ਆਮ ਤੌਰ 'ਤੇ 1 ਘੰਟੇ ਦੀ ਹੁੰਦੀ ਹੈ, ਜਿਹੜੀ ਇੱਕ ਸ਼ਾਂਤਮਈ ਅਤੇ ਆਰਾਮਦਾਇਕ ਕਮਰੇ ਵਿੱਚ ਕੀਤੀ ਜਾਂਦੀ ਹੈ।
-