Wed, Jan 29, 2025
Whatsapp

Jalandhar News : ਨਾਨਕ ਸਰੂਪ ਢਾਬਾ ਖੋਲ੍ਹ ਕੇ ਮਹਿਲਾ ਲੋਕਾਂ ਨੂੰ ਪਿਲਾ ਰਹੀ ਸੀ ਦਾਰੂ ਤੇ ਖਵਾ ਰਹੀ ਸੀ ਮੀਟ, ਮੌਕੇ ’ਤੇ ਪਹੁੰਚ ਗਏ ਨਿਹੰਗ ਸਿੰਘ, ਫਿਰ...

ਉਨ੍ਹਾਂ ਅੱਗੇ ਦੱਸਿਆ ਕਿ ਜਿਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਮਹਿਲਾ ਵੱਲੋਂ ਬੋਰਡ ਲਗਾਇਆ ਗਿਆ ਹੈ ਜਿਸਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖਿਆ ਗਿਆ ਹੈ ਅਤੇ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਇਹ ਤੁਸੀਂ ਕਿਉਂ ਕੀਤਾ ਤਾਂ ਉਨ੍ਹਾਂ ਨੇ ਕਿਸੇ ਵੀ ਤਰੀਕੇ ਦਾ ਜਵਾਬ ਨਹੀਂ ਦਿੱਤਾ।

Reported by:  PTC News Desk  Edited by:  Aarti -- November 05th 2024 12:19 PM
Jalandhar News :  ਨਾਨਕ ਸਰੂਪ ਢਾਬਾ ਖੋਲ੍ਹ ਕੇ ਮਹਿਲਾ ਲੋਕਾਂ ਨੂੰ ਪਿਲਾ ਰਹੀ ਸੀ ਦਾਰੂ ਤੇ ਖਵਾ ਰਹੀ ਸੀ ਮੀਟ, ਮੌਕੇ ’ਤੇ ਪਹੁੰਚ ਗਏ ਨਿਹੰਗ ਸਿੰਘ, ਫਿਰ...

Jalandhar News : ਨਾਨਕ ਸਰੂਪ ਢਾਬਾ ਖੋਲ੍ਹ ਕੇ ਮਹਿਲਾ ਲੋਕਾਂ ਨੂੰ ਪਿਲਾ ਰਹੀ ਸੀ ਦਾਰੂ ਤੇ ਖਵਾ ਰਹੀ ਸੀ ਮੀਟ, ਮੌਕੇ ’ਤੇ ਪਹੁੰਚ ਗਏ ਨਿਹੰਗ ਸਿੰਘ, ਫਿਰ...

Jalandhar News :  ਜਲੰਧਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਔਰਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਖੋਲ੍ਹੇ ਗਏ ਢਾਬੇ ’ਤੇ ਲੋਕਾਂ ਨੂੰ ਦਾਰੂ ਤੇ ਮੁਰਗਾ ਖਿਲਾਇਆ ਜਾ ਰਿਹਾ ਸੀ ਇਸ ਸਬੰਧੀ ਜਾਣਕਾਰੀ ਜਦੋਂ ਨਿਹੰਗ ਸਿੰਘ ਕੋਲ ਪਹੁੰਚੇ ਤਾਂ ਉੱਥੇ ਹੰਗਾਮਾ ਹੋ ਗਿਆ। ਇਹ ਮਾਮਲਾ ਜਲੰਧਰ ਦੇ ਗੁਰੂ ਤੇਗ ਬਹਾਦੁਰ ਨਗਰ ਦਾ ਦੱਸਿਆ ਜਾ ਰਿਹਾ ਹੈ। 

ਗੱਲਬਾਤ ਦੌਰਾਨ ਸਿੰਘ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਸਾਨੂੰ ਕਿਸੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਜਲੰਧਰ ਦੇ ਮੈਂਬਰੋ ਚੌਂਕ ਦੇ ਕੋਲ ਇਕ ਮਹਿਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਢਾਬਾ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਸ ਵੱਲੋਂ ਲੋਕਾਂ ਨੂੰ ਮੀਟ, ਮੱਛੀ, ਆਂਡੇ ਅਤੇ ਸ਼ਰਾਬ ਦਾ ਸੇਵਨ ਕਰਾਇਆ ਜਾ ਰਿਹਾ ਹੈ। 


ਉਨ੍ਹਾਂ ਅੱਗੇ ਦੱਸਿਆ ਕਿ ਜਿਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਮਹਿਲਾ ਵੱਲੋਂ ਬੋਰਡ ਲਗਾਇਆ ਗਿਆ ਹੈ ਜਿਸਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖਿਆ ਗਿਆ ਹੈ ਅਤੇ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਇਹ ਤੁਸੀਂ ਕਿਉਂ ਕੀਤਾ ਤਾਂ ਉਨ੍ਹਾਂ ਨੇ ਕਿਸੇ ਵੀ ਤਰੀਕੇ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਇਸ ਮਹਿਲਾ ਨੇ ਕੀਤਾ ਹੈ ਇਸ ਨੂੰ ਇਸ ਦੀ ਬਣਦੀ ਸਜ਼ਾ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ।

ਇਸ ਮਾਮਲੇ ਸਬੰਧੀ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮਹਿਲਾ ਵੱਲੋਂ ਆਪਣੇ ਹੋਟਲ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਵਜੋਂ ਰੱਖਿਆ ਗਿਆ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਮਾਸ ਮਦੀਰਾ ਦਾ ਸੇਵਨ ਕਰਾਇਆ ਜਾਂਦਾ ਸੀ। ਜਿਸ ਨੂੰ ਨਿਹੰਗ ਸਿੰਘਾਂ ਨੇ ਰੋਕਿਆ ਅਤੇ ਅਸੀਂ ਉਸ ਬੀਬੀ ਨੂੰ ਥਾਣੇ ਦੇ ਵਿੱਚ ਲੈ ਕੇ ਆਏ ਹਾਂ। ਜਿਸ ਦੇ ਨਾਲ ਨਿਹੰਗ ਸਿੰਘਾਂ ਨੂੰ ਬਿਠਾ ਕੇ ਗੱਲਬਾਤ ਕਾਰਵਾਈ। ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਬੀਬੀ ਨੂੰ ਚਿਤਾਵਨੀ ਦੇ ਕੇ ਮੁਆਫ ਕਰ ਦਿੱਤਾ।

- PTC NEWS

Top News view more...

Latest News view more...

PTC NETWORK