Thu, Sep 19, 2024
Whatsapp

Telegram Banned : ਕੀ ਭਾਰਤ 'ਚ ਟੈਲੀਗ੍ਰਾਮ 'ਤੇ ਲਗਾਈ ਜਾਵੇਗੀ ਪਾਬੰਦੀ ? ਜਾਣੋ ਕੀ ਹੈ ਪੂਰਾ ਮਾਮਲਾ

ਭਾਰਤ ਸਰਕਾਰ ਅਪਰਾਧਿਕ ਗਤੀਵਿਧੀਆਂ ਦੇ ਇਲਜ਼ਾਮਾਂ ਨੂੰ ਲੈ ਕੇ ਟੈਲੀਗ੍ਰਾਮ ਦੀ ਜਾਂਚ ਕਰ ਰਹੀ ਹੈ। ਰਿਪੋਰਟਾਂ ਮੁਤਾਬਕ ਜਾਂਚ 'ਚ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਟੈਲੀਗ੍ਰਾਮ 'ਤੇ ਪਾਬੰਦੀ ਵੀ ਲੱਗ ਸਕਦੀ ਹੈ।

Reported by:  PTC News Desk  Edited by:  Dhalwinder Sandhu -- August 27th 2024 01:16 PM
Telegram Banned : ਕੀ ਭਾਰਤ 'ਚ ਟੈਲੀਗ੍ਰਾਮ 'ਤੇ ਲਗਾਈ ਜਾਵੇਗੀ ਪਾਬੰਦੀ ? ਜਾਣੋ ਕੀ ਹੈ ਪੂਰਾ ਮਾਮਲਾ

Telegram Banned : ਕੀ ਭਾਰਤ 'ਚ ਟੈਲੀਗ੍ਰਾਮ 'ਤੇ ਲਗਾਈ ਜਾਵੇਗੀ ਪਾਬੰਦੀ ? ਜਾਣੋ ਕੀ ਹੈ ਪੂਰਾ ਮਾਮਲਾ

Telegram Banned : ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਮਸ਼ਹੂਰ ਮੈਸੇਜਿੰਗ ਐਪ ਟੈਲੀਗ੍ਰਾਮ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਕਿਉਂਕਿ ਭਾਰਤ ਸਰਕਾਰ ਅਪਰਾਧਿਕ ਗਤੀਵਿਧੀਆਂ ਨੂੰ ਲੈ ਕੇ ਟੈਲੀਗ੍ਰਾਮ ਦੀ ਜਾਂਚ ਕਰ ਰਹੀ ਹੈ। ਇੰਨ੍ਹਾਂ 'ਚ ਜਬਰੀ ਵਸੂਲੀ ਅਤੇ ਜੂਏ ਵਰਗੇ ਮਾਮਲੇ ਸ਼ਾਮਲ ਹਨ। ਇੱਕ ਸਰਕਾਰੀ ਅਧਿਕਾਰੀ ਨੇ ਇਸ ਬਾਰੇ ਸਾਡੀ ਸਹਿਯੋਗੀ ਕੰਪਨੀ ਮਨੀਕੰਟਰੋਲ ਨੂੰ ਦੱਸਿਆ ਹੈ।

ਸਰਕਾਰੀ ਅਧਿਕਾਰੀ ਦੇ ਕਹੇ ਮੁਤਾਬਕ ਜੇਕਰ ਜਾਂਚ ਦੇ ਨਤੀਜਿਆਂ 'ਚ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਹੋ ​​ਜਾਂਦੀ ਹੈ ਤਾਂ ਸਰਕਾਰ ਇਸ ਮੈਸੇਜਿੰਗ ਐਪ 'ਤੇ ਪਾਬੰਦੀ ਲਗਾ ਸਕਦੀ ਹੈ। ਇਹ ਮਾਮਲਾ 24 ਅਗਸਤ ਨੂੰ ਪੈਰਿਸ 'ਚ ਕੰਪਨੀ ਦੇ 39 ਸਾਲਾ ਸੰਸਥਾਪਕ ਅਤੇ CEO ਪਾਵੇਲ ਦੁਰੋਵ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ। ਉਸ ਨੂੰ ਐਪ ਦੀ ਸੰਚਾਲਨ ਨੀਤੀ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਸਨੂੰ ਐਪ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ 'ਚ ਅਸਫਲ ਰਹਿਣ ਲਈ ਹਿਰਾਸਤ 'ਚ ਲਿਆ ਗਿਆ ਸੀ।


ਟੈਲੀਗ੍ਰਾਮ 'ਤੇ ਲਗਾਈ ਜਾ ਸਕਦੀ ਹੈ ਪਾਬੰਦੀ 

"ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (MeitY) ਟੈਲੀਗ੍ਰਾਮ 'ਤੇ P2P ਸੰਚਾਰ ਦੀ ਜਾਂਚ ਕਰ ਰਹੇ ਹਨ," ਇੱਕ ਸਰਕਾਰੀ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਮਨੀਕੰਟਰੋਲ ਨੂੰ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਅਤੇ MeitY ਵੱਲੋਂ ਕੀਤੀ ਜਾ ਰਹੀ ਜਾਂਚ 'ਚ ਫਿਰੌਤੀ ਅਤੇ ਜੂਏ ਵਰਗੀਆਂ ਅਪਰਾਧਿਕ ਗਤੀਵਿਧੀਆਂ 'ਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਅਧਿਕਾਰੀ ਨੇ ਇਸ ਪਲੇਟਫਾਰਮ ਦੇ ਬਲਾਕ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਜੋ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ’ਤੇ ਹੀ ਫੈਸਲਾ ਲਿਆ ਜਾਵੇਗਾ।

ਭਾਰਤ 'ਚ ਟੈਲੀਗ੍ਰਾਮ ਦੇ ਕਿੰਨ੍ਹੇ ਰਜਿਸਟਰਡ ਉਪਭੋਗਤਾ?

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਟੈਲੀਗ੍ਰਾਮ ਦੇ ਭਾਰਤ 'ਚ 50 ਲੱਖ ਰਜਿਸਟਰਡ ਉਪਭੋਗਤਾ ਹਨ। 

ਇਹ ਵੀ ਪੜ੍ਹੋ : Rakhi Bumper Punjab : ਕਬਾੜੀ ਦੀ ਚਮਕੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ

- PTC NEWS

Top News view more...

Latest News view more...

PTC NETWORK