Fri, Dec 27, 2024
Whatsapp

Wife Cuts Off Husband Private Part : ਸ਼ਰਾਬ ਦੇ ਨਸ਼ੇ 'ਚ ਲੜ ਰਿਹਾ ਸੀ ਪਤੀ, ਤਾਂ ਪਤਨੀ ਨੇ ਗੁੱਸੇ 'ਚ ਵੱਢ ਦਿੱਤਾ ਗੁਪਤ ਅੰਗ ਤੇ ਫਿਰ...

ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੀੜਤਾ ਦੇ ਬਿਆਨ ਦਰਜ ਕੀਤੇ ਗਏ, ਜਿਸ 'ਚ ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਪਤਨੀ ਨਾਲ ਦਿੱਲੀ ਆਇਆ ਸੀ।

Reported by:  PTC News Desk  Edited by:  Aarti -- November 03rd 2024 11:58 AM
Wife Cuts Off Husband Private Part : ਸ਼ਰਾਬ ਦੇ ਨਸ਼ੇ 'ਚ ਲੜ ਰਿਹਾ ਸੀ ਪਤੀ, ਤਾਂ ਪਤਨੀ ਨੇ ਗੁੱਸੇ 'ਚ ਵੱਢ ਦਿੱਤਾ ਗੁਪਤ ਅੰਗ ਤੇ ਫਿਰ...

Wife Cuts Off Husband Private Part : ਸ਼ਰਾਬ ਦੇ ਨਸ਼ੇ 'ਚ ਲੜ ਰਿਹਾ ਸੀ ਪਤੀ, ਤਾਂ ਪਤਨੀ ਨੇ ਗੁੱਸੇ 'ਚ ਵੱਢ ਦਿੱਤਾ ਗੁਪਤ ਅੰਗ ਤੇ ਫਿਰ...

Wife Cuts Off Husband Private Part :  ਉੱਤਰੀ ਦਿੱਲੀ 'ਚ ਇਕ ਵਿਅਕਤੀ ਨੇ ਇਲਜ਼ਾਮ ਲਾਇਆ ਕਿ ਉਸ ਦੀ ਪਤਨੀ ਨੇ ਦੋਵਾਂ ਵਿਚਾਲੇ ਝਗੜੇ ਤੋਂ ਬਾਅਦ ਉਸ ਦਾ ਗੁਪਤ ਅੰਗ ਕੱਟ ਦਿੱਤਾ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੂੰ ਸਫਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਘਟਨਾ ਦੀ ਸੂਚਨਾ ਰੂਪਨਗਰ ਪੁਲਿਸ ਸਟੇਸ਼ਨ ਨੂੰ 31 ਅਕਤੂਬਰ ਅਤੇ 1 ਨਵੰਬਰ ਦੀ ਦਰਮਿਆਨੀ ਰਾਤ ਨੂੰ ਮਿਲੀ ਸੀ।

ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੀੜਤਾ ਦੇ ਬਿਆਨ ਦਰਜ ਕੀਤੇ ਗਏ, ਜਿਸ 'ਚ ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਪਤਨੀ ਨਾਲ ਦਿੱਲੀ ਆਇਆ ਸੀ। ਪੁਲਿਸ ਨੇ ਦੱਸਿਆ ਕਿ ਉਹ ਸ਼ਕਤੀ ਨਗਰ 'ਚ 'ਪੇਇੰਗ ਗੈਸਟ' ਰਿਹਾਇਸ਼ 'ਤੇ ਕੰਮ ਕਰਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਉਹ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਦੀ ਪਤਨੀ ਨਾਲ ਲੜਾਈ ਹੋ ਗਈ ਸੀ।


ਅਧਿਕਾਰੀ ਨੇ ਕਿਹਾ ਕਿ ਲੜਾਈ ਤੋਂ ਬਾਅਦ ਉਸ ਦੀ ਪਤਨੀ ਘਰੋਂ ਚਲੀ ਗਈ ਅਤੇ ਉਹ ਸੌਂ ਗਿਆ। ਬਾਅਦ 'ਚ ਔਰਤ ਨੇ ਘਰ 'ਚ ਦਾਖਲ ਹੋ ਕੇ ਉਸ ਦੇ ਗੁਪਤ ਅੰਗ 'ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ ਅਤੇ ਭੱਜ ਗਈ। ਉਨ੍ਹਾਂ ਦੱਸਿਆ ਕਿ ਦੋਵਾਂ ਦਾ ਇਹ ਤੀਜਾ ਵਿਆਹ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਨੂੰ ਸੱਟਾਂ ਨਾਲ ਬਾਡਾ ਹਿੰਦੂ ਰਾਓ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਅਗਲੇ ਇਲਾਜ ਲਈ ਸਫਦਰਜੰਗ ਹਸਪਤਾਲ ਵਿੱਚ ਭੇਜ ਦਿੱਤਾ ਗਿਆ। 

ਪੁਲਿਸ ਨੇ ਦੱਸਿਆ ਕਿ ਦੋਸ਼ੀ ਔਰਤ ਫਿਲਹਾਲ ਫਰਾਰ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਆਸਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : Jalandhar Firing News : ਜਲੰਧਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ; ਇਕ ਜ਼ਖਮੀ, ਪਰਿਵਾਰਕ ਮੈਂਬਰਾਂ ਨੇ ਕੀਤਾ ਰੋਡ ਜਾਮ

- PTC NEWS

Top News view more...

Latest News view more...

PTC NETWORK