Punjabi Singer Amrit Maan Brawl: ਮੋਗਾ ਦੇ ਇੱਕ ਪੈਲੇਸ ਵਿੱਚ ਪੰਜਾਬੀ ਲੋਕ ਗਾਇਕ ਅੰਮ੍ਰਿਤ ਮਾਨ ਦੇ ਸ਼ੋਅ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਬਲਪ੍ਰੀਤ ਸਿੰਘ ਨਾਮਕ ਇੱਕ ਪ੍ਰਸ਼ੰਸਕ ਗਾਇਕ ਨਾਲ ਤਸਵੀਰ ਖਿੱਚਣ ਲਈ ਸਟੇਜ 'ਤੇ ਚੜ੍ਹ ਗਿਆ ਪਰ ਗਾਇਕ ਦੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਧੱਕੇ ਮਾਰ ਕੇ ਥੱਲੇ ਡੇਗ ਦਿੱਤਾ।ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਵਾਦ ਕਾਰਨ ਗਾਇਕ ਨੂੰ ਸ਼ੋਅ ਤੱਕ ਬੰਦ ਕਰਨਾ ਪੈ ਗਿਆ। ਹਾਸਿਲ ਜਾਣਕਾਰੀ ਮੁਤਾਬਕ ਸਥਿਤੀ ਉਸ ਸਮੇਂ ਵਿਗੜ ਗਈ ਜਦੋਂ ਗਾਇਕ ਦੇ ਸਰਕਾਰੀ ਤੇ ਨਿੱਜੀ ਸੁਰੱਖਿਆ ਕਰਮੀਆਂ ਨੇ ਵਿਆਹ ਸਮਾਗਮ ਵਿੱਚ ਬੈਠੇ ਬਲਪ੍ਰੀਤ ਸਿੰਘ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। <iframe src=https://www.facebook.com/plugins/video.php?height=314&href=https://www.facebook.com/ptcnewsonline/videos/1840249236348721/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਮੁੱਦਾ ਇਨ੍ਹਾਂ ਵੱਡਾ ਇਸ ਲਈ ਵੀ ਬੰਨ੍ਹ ਗਿਆ ਕਿਉਂਕਿ ਫੈਨ ਬਲਪ੍ਰੀਤ ਸਿੰਘ ਕਾਂਗਰਸ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ਰਿੱਕੀ ਘੱਲਕਲਾਂ ਦਾ ਭਰਾ ਦੱਸਿਆ ਜਾ ਰਿਹਾ ਹੈ। ਪ੍ਰਸ਼ੰਸਕਾਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਕਥਿਤ ਝਗੜਾ ਕੁਝ ਪਤਵੰਤਿਆਂ ਨੇ ਸੁਲਝਾ ਲਿਆ, ਜਿਸਦੀਆਂ ਕੁੱਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਚਲੀ ਗਈ। ਪਰ ਫਿਰ ਮਾਹੌਲ ਉਸ ਸਮੇਂ ਵਿਗੜ ਗਿਆ ਜਦੋਂ ਥਾਣਾ ਸਿਟੀ ਮੋਗਾ ਦੀ ਪੁਲਿਸ ਨੇ ਫੈਨ ਬਲਪ੍ਰੀਤ ਸਿੰਘ ਦੇ ਘਰ ਛਾਪਾ ਮਾਰਿਆ। ਇਸ ਤੋਂ ਬਾਅਦ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਸਰਪੰਚ ਸਿਮਰਜੀਤ ਸਿੰਘ ਰਿੱਕੀ ਘੱਲਕਲਾਂ ਦੀ ਅਗਵਾਈ ਵਿੱਚ ਥਾਣਾ ਸਦਰ ਮੋਗਾ ਵਿਖੇ ਸ਼ਿਕਾਇਤ ਪੱਤਰ ਦਿੱਤਾ।<iframe src=https://www.facebook.com/plugins/video.php?height=476&href=https://www.facebook.com/ptcnewsonline/videos/705841361204700/&show_text=false&width=476&t=0 width=476 height=476 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਇਸ ਮੌਕੇ ਸਰਪੰਚ ਰਿੱਕੀ ਘੱਲਕਲਾਂ ਅਤੇ ਯੂਥ ਕਾਂਗਰਸੀ ਆਗੂ ਦੀਪਕ ਭੱਲਾ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਜਾਣਬੁੱਝ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਦੋਂ ਕਿ ਨੌਜਵਾਨ ਬਲਪ੍ਰੀਤ ਸਿੰਘ ਬਤੌਰ ਪ੍ਰਸ਼ੰਸਕ ਗਾਇਕ ਦੇ ਬਾਊਂਸਰਾਂ ਦੀ ਮਨਜ਼ੂਰੀ ਲੈ ਕੇ ਫੋਟੋ ਖਿਚਵਾਉਣ ਲਈ ਸਟੇਜ 'ਤੇ ਚੜ੍ਹਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਢਿੱਲਮੱਠ ਕੀਤੀ ਤਾਂ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਥਾਣਾ ਸਦਰ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।