Wed, Jan 15, 2025
Whatsapp

Acid Reflux : ਐਸਿਡ ਰਿਫਲਕਸ ਦੀ ਸਮੱਸਿਆ ਕਿਉਂ ਹੁੰਦੀ ਹੈ? ਜਾਣੋ ਇਸ 'ਤੋਂ ਛੁਟਕਾਰਾ ਪਾਉਣ ਦੇ ਤਰੀਕੇ

ਦਸ ਦਈਏ ਕਿ ਇਹ ਸਮੱਸਿਆ ਇੰਨ੍ਹੀ ਆਮ ਹੈ ਕਿ ਬਹੁਤੇ ਲੋਕਾਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਵੈਸੇ ਤਾਂ ਇਸ ਸਮੱਸਿਆ ਦਾ ਲੰਬੇ ਸਮੇਂ ਤੱਕ ਬਣੇ ਰਹਿਣਾ ਜਾਂ ਵਾਰ-ਵਾਰ ਹੋਣਾ ਚਿੰਤਾ ਦਾ ਕਾਰਨ ਹੋ ਸਕਦਾ ਹੈ ਅਤੇ ਇਸ ਨਾਲ ਹੋਣ ਵਾਲੀ ਬੇਅਰਾਮੀ ਵੱਖਰੀ ਹੋ ਸਕਦੀ ਹੈ।

Reported by:  PTC News Desk  Edited by:  Aarti -- September 01st 2024 05:53 PM
Acid Reflux :  ਐਸਿਡ ਰਿਫਲਕਸ ਦੀ ਸਮੱਸਿਆ ਕਿਉਂ ਹੁੰਦੀ ਹੈ? ਜਾਣੋ ਇਸ 'ਤੋਂ ਛੁਟਕਾਰਾ ਪਾਉਣ ਦੇ ਤਰੀਕੇ

Acid Reflux : ਐਸਿਡ ਰਿਫਲਕਸ ਦੀ ਸਮੱਸਿਆ ਕਿਉਂ ਹੁੰਦੀ ਹੈ? ਜਾਣੋ ਇਸ 'ਤੋਂ ਛੁਟਕਾਰਾ ਪਾਉਣ ਦੇ ਤਰੀਕੇ

Acid Reflux : ਜੇਕਰ ਤੁਸੀਂ ਅਕਸਰ ਅਜਿਹਾ ਮਹਿਸੂਸ ਕਰਦੇ ਹੋ ਜਿਵੇਂ ਤੁਹਾਡੀ ਛਾਤੀ 'ਚ ਜਲਨ ਹੋ ਰਹੀ ਹੈ ਜਾਂ ਤੁਹਾਡੇ ਪੇਟ 'ਚ ਕੜਵੱਲ ਹਨ? ਤਾਂ ਤੁਸੀਂ ਐਸਿਡ ਰਿਫਲਕਸ ਦਾ ਸ਼ਿਕਾਰ ਹੋ ਸਕਦੇ ਹੋ। ਦਸ ਦਈਏ ਕਿ ਇਹ ਸਮੱਸਿਆ ਇੰਨ੍ਹੀ ਆਮ ਹੈ ਕਿ ਬਹੁਤੇ ਲੋਕਾਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਵੈਸੇ ਤਾਂ ਇਸ ਸਮੱਸਿਆ ਦਾ ਲੰਬੇ ਸਮੇਂ ਤੱਕ ਬਣੇ ਰਹਿਣਾ ਜਾਂ ਵਾਰ-ਵਾਰ ਹੋਣਾ ਚਿੰਤਾ ਦਾ ਕਾਰਨ ਹੋ ਸਕਦਾ ਹੈ ਅਤੇ ਇਸ ਨਾਲ ਹੋਣ ਵਾਲੀ ਬੇਅਰਾਮੀ ਵੱਖਰੀ ਹੋ ਸਕਦੀ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੁੰਦੀ ਹੈ। ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਤੁਸੀਂ ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਸ ਬਾਰੇ

ਐਸਿਡ ਰੀਫਲਕਸ ਦੀ ਸਮੱਸਿਆ ਕਿਉਂ ਹੁੰਦੀ ਹੈ?


ਦਸ ਦਈਏ ਕਿ ਸਾਡੇ ਪੇਟ 'ਚ ਕੁਝ ਐਸਿਡ ਪੈਦਾ ਹੁੰਦੇ ਹਨ, ਜੋ ਭੋਜਨ ਨੂੰ ਪਚਾਉਣ 'ਚ ਮਦਦ ਕਰਦੇ ਹਨ। ਜਦੋਂ ਇਹ ਐਸਿਡ ਪੇਟ ਤੋਂ ਬਾਹਰ ਨਿਕਲਦਾ ਹੈ ਅਤੇ ਭੋਜਨ ਦੀ ਨਲੀ 'ਚ ਚਲਾ ਜਾਂਦਾ ਹੈ। ਤਾਂ ਆਉ ਨੂੰ ਐਸਿਡ ਰੀਫਲਕਸ ਕਿਹਾ ਜਾਂਦਾ ਹੈ। ਮਾਹਿਰਾਂ ਮੁਤਾਬਕ ਇਸ ਸਮੱਸਿਆ ਦੇ ਕਾਰਨਾਂ 'ਚ ਦਿਲ 'ਚ ਜਲਣ, ਪੇਟ 'ਚ ਦਰਦ, ਖਟਾਈ ਡਕਾਰ, ਮਤਲੀ, ਛਾਤੀ 'ਚ ਦਰਦ, ਮੂੰਹ 'ਚ ਛਾਲੇ, ਸਿਰ ਦਰਦ ਅਤੇ ਸਾਹ ਲੈਣ 'ਚ ਮੁਸ਼ਕਲ ਸ਼ਾਮਲ ਹਨ।

ਐਸਿਡ ਰਿਫਲਕਸ ਦੀ ਸਮੱਸਿਆ 'ਤੋਂ ਛੁਟਕਾਰਾ ਪਾਉਣ ਦੇ ਤਰੀਕੇ 

  • ਟਰਿੱਗਰ ਭੋਜਨ, ਜਿਵੇਂ ਕਿ ਮਸਾਲੇ ਅਤੇ ਤੇਲ ਵਾਲੇ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ, ਧਿਆਨ ਦਿਓ ਕਿ ਕਿਹੜੇ ਭੋਜਨ ਤੁਹਾਨੂੰ ਐਸਿਡ ਰੀਫਲਕਸ ਦੀ ਸਮੱਸਿਆ ਦਾ ਕਾਰਨ ਬਣਦੇ ਹਨ ਅਤੇ ਉਨ੍ਹਾਂ ਤੋਂ ਬਚੋ।
  • ਧਿਆਨ ਨਾਲ ਖਾਓ, ਕਿਉਂਕਿ ਜ਼ਿਆਦਾ ਖਾਣ ਨਾਲ ਐਸਿਡ ਰਿਫਲਕਸ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ, ਧਿਆਨ ਨਾਲ ਖਾਓ ਅਤੇ ਆਪਣੇ ਭੋਜਨ ਨੂੰ ਚੰਗੀ ਤਰ੍ਹਾਂ ਚਬਾਓ।
  • ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਨਾ ਜਾਓ। ਦਸ ਦਈਏ ਕਿ ਅਜਿਹਾ ਕਰਨ ਨਾਲ ਐਸਿਡ ਰਿਫਲਕਸ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਬੈਠਣਾ ਜਾਂ ਸੈਰ ਕਰਨਾ ਚੰਗਾ ਵਿਕਲਪ ਹੈ।
  • ਤਣਾਅ ਕਾਰਨ ਵੀ ਐਸਿਡ ਰਿਫਲਕਸ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ, ਤਣਾਅ ਪ੍ਰਬੰਧਨ ਵੱਲ ਧਿਆਨ ਦਿਓ. ਯੋਗਾ, ਧਿਆਨ ਅਤੇ ਸਾਹ ਲੈਣ ਦੀਆਂ ਤਕਨੀਕਾਂ ਐਸਿਡ ਰਿਫਲਕਸ ਦੀ ਸਮੱਸਿਆ ਤੋਂ ਬਚਣ 'ਚ ਮਦਦ ਕਰ ਸਕਦੀਆਂ ਹਨ।
  • ਰੋਜ਼ਾਨਾ ਕਸਰਤ ਕਰਨ ਨਾਲ ਵੀ ਐਸਿਡ ਰਿਫਲਕਸ ਦੀ ਸਮੱਸਿਆ ਤੋਂ ਬਚਣ 'ਚ ਮਦਦ ਮਿਲਦੀ ਹੈ।
  • ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਨਾਲ ਐਸਿਡ ਰਿਫਲਕਸ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਿਗਰਟ ਜਾਂ ਸ਼ਰਾਬ ਨਾ ਪੀਓ।
  • ਸੌਂਦੇ ਸਮੇਂ ਸਿਰ ਨੂੰ ਥੋੜ੍ਹਾ ਉੱਚਾ ਰੱਖੋ। ਨਰਮ ਸਿਰਹਾਣੇ 'ਤੇ ਸਿਰ ਰੱਖ ਕੇ ਸੌਂਵੋ। ਇਸ ਨਾਲ ਐਸਿਡ ਰਿਫਲਕਸ ਦੀ ਸਮੱਸਿਆ ਘੱਟ ਹੋ ਜਾਵੇਗੀ, ਕਿਉਂਕਿ ਐਸਿਡ ਆਸਾਨੀ ਨਾਲ ਭੋਜਨ ਦੀ ਨਲੀ 'ਚ ਨਹੀਂ ਜਾ ਸਕੇਗਾ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ : Jatamansi Banefits : ਕੀ ਹੁੰਦੀ ਹੈ ਜਟਾਮਾਂਸੀ, ਜਾਣੋ ਸਿਹਤ ਨੂੰ ਆਯੁਰਵੈਦਿਕ ਲਾਭ ਅਤੇ ਨੁਕਸਾਨ

- PTC NEWS

Top News view more...

Latest News view more...

PTC NETWORK