Thu, Oct 10, 2024
Whatsapp

Why did Ratan Tata Never Marry ? 1962 ਦੀ ਜੰਗ ਕਾਰਨ ਕੁਆਰੇ ਰਹਿ ਗਏ ਸਨ ਰਤਨ ਟਾਟਾ ! ਜਾਣੋ ਕਿਵੇਂ 4 ਵਾਰੀ ਹੁੰਦਾ-ਹੁੰਦਾ ਰਹਿ ਗਿਆ ਵਿਆਹ

ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕੀ ਕਾਰਨ ਸੀ ਜਿਸ ਕਾਰਨ ਹਜ਼ਾਰਾਂ ਕਰੋੜਾਂ ਦੇ ਸਾਮਰਾਜ ਦੇ ਮਾਲਕ ਰਤਨ ਟਾਟਾ ਸਾਰੀ ਉਮਰ ਬੇਚਲਰ ਯਾਨੀ ਕੁਆਰੇ ਬਣੇ ਰਹੇ। ਆਓ ਜਾਣਦੇ ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ...

Reported by:  PTC News Desk  Edited by:  Aarti -- October 10th 2024 03:45 PM -- Updated: October 10th 2024 04:44 PM
Why did Ratan Tata Never Marry ? 1962 ਦੀ ਜੰਗ ਕਾਰਨ ਕੁਆਰੇ ਰਹਿ ਗਏ ਸਨ ਰਤਨ ਟਾਟਾ ! ਜਾਣੋ ਕਿਵੇਂ 4 ਵਾਰੀ ਹੁੰਦਾ-ਹੁੰਦਾ ਰਹਿ ਗਿਆ ਵਿਆਹ

Why did Ratan Tata Never Marry ? 1962 ਦੀ ਜੰਗ ਕਾਰਨ ਕੁਆਰੇ ਰਹਿ ਗਏ ਸਨ ਰਤਨ ਟਾਟਾ ! ਜਾਣੋ ਕਿਵੇਂ 4 ਵਾਰੀ ਹੁੰਦਾ-ਹੁੰਦਾ ਰਹਿ ਗਿਆ ਵਿਆਹ

Why did Ratan Tata Never Marry ? ਰਤਨ ਟਾਟਾ ਇੱਕ ਅਜਿਹਾ ਨਾਮ ਹੈ ਜੋ ਪਿਛਲੇ ਕੁਝ ਘੰਟਿਆਂ ਤੋਂ ਦੇਸ਼ ਅਤੇ ਦੁਨੀਆ ਭਰ ਵਿੱਚ ਸੁਰਖੀਆਂ ਵਿੱਚ ਹੈ। ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੇ 9 ਅਕਤੂਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਇੱਕ ਵੱਡੇ ਵਪਾਰੀ ਹੋਣ ਦੇ ਨਾਲ-ਨਾਲ ਇੱਕ ਮਹਾਨ ਸਮਾਜ ਸੇਵੀ ਅਤੇ ਦੇਸ਼ ਭਗਤ ਵੀ ਸਨ। ਰਤਨ ਟਾਟਾ ਭਾਵੇਂ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਪਰ ਉਹ ਹਮੇਸ਼ਾ ਭਾਰਤੀਆਂ ਦੇ ਦਿਲਾਂ 'ਤੇ ਰਾਜ ਕਰਨਗੇ। 

86 ਸਾਲ ਦੀ ਉਮਰ ਤੱਕ ਪੂਰੀ ਸ਼ਰਧਾ ਨਾਲ ਜੀਵਨ ਬਤੀਤ ਕਰਨ ਵਾਲੇ ਰਤਨ ਟਾਟਾ ਨੇ ਵਿਆਹ ਨਹੀਂ ਕਰਵਾਇਆ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕੀ ਕਾਰਨ ਸੀ ਜਿਸ ਕਾਰਨ ਹਜ਼ਾਰਾਂ ਕਰੋੜਾਂ ਦੇ ਸਾਮਰਾਜ ਦੇ ਮਾਲਕ ਰਤਨ ਟਾਟਾ ਸਾਰੀ ਉਮਰ ਬੇਚਲਰ ਯਾਨੀ ਕੁਆਰੇ ਬਣੇ ਰਹੇ। ਆਓ ਜਾਣਦੇ ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ... 


ਸਿਮੀ ਗਰੇਵਾਲ ਨੂੰ ਕਰ ਚੁੱਕੇ ਹਨ ਡੇਟ 

ਦੱਸ ਦਈਏ ਕਿ ਰਤਨ ਟਾਟਾ ਨੇ ਸਿਮੀ ਗਰੇਵਾਲ ਨੂੰ ਵੀ ਡੇਟ ਕੀਤਾ ਸੀ। ਦੋਵੇਂ ਰਿਲੇਸ਼ਨਸ਼ਿਪ 'ਚ ਸਨ ਅਤੇ ਸਿਮੀ ਨੇ ਖੁਦ 2011 'ਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਪਰ ਕੁਝ ਸਮੇਂ ਬਾਅਦ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਹਾਲਾਂਕਿ, ਰਤਨ ਟਾਟਾ ਅਤੇ ਸਿਮੀ ਗਰੇਵਾਲ ਬ੍ਰੇਕਅੱਪ ਤੋਂ ਬਾਅਦ ਵੀ ਚੰਗੇ ਦੋਸਤ ਬਣੇ ਰਹੇ। ਰਤਨ ਟਾਟਾ ਜਦੋਂ ਸਿਮੀ ਗਰੇਵਾਲ ਦੇ  ਸ਼ੋਅ 'ਚ ਆਏ ਤਾਂ ਉਨ੍ਹਾਂ ਨੇ ਕਈ ਖੁਲਾਸੇ ਕੀਤੇ।

ਸਿਮੀ ਗਰੇਵਾਲ ਨੇ ਰਤਨ ਟਾਟਾ ਨੂੰ ਪੁੱਛਿਆ ਸੀ ਕਿ ਉਸਨੇ ਕਦੇ ਵਿਆਹ ਕਿਉਂ ਨਹੀਂ ਕੀਤਾ? ਇਸ ਦੇ ਜਵਾਬ 'ਚ ਰਤਨ ਟਾਟਾ ਨੇ ਕਿਹਾ ਸੀ ਕਿ 'ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਜਿਨ੍ਹਾਂ ਨੇ ਮੈਨੂੰ ਵਿਆਹ ਕਰਨ ਤੋਂ ਰੋਕ ਦਿੱਤਾ। ਸਮਾਂ ਠੀਕ ਨਹੀਂ ਸੀ ਅਤੇ ਫਿਰ ਮੈਂ ਕੰਮ ਵਿਚ ਇੰਨਾ ਰੁੱਝ ਗਿਆ ਕਿ ਮੇਰੇ ਕੋਲ ਸਮਾਂ ਨਹੀਂ ਸੀ। ਮੈਂ ਕਈ ਵਾਰ ਵਿਆਹ ਕਰਨ ਦੇ ਨੇੜੇ ਆਇਆ, ਪਰ ਗੱਲ ਨਹੀਂ ਬਣੀ। 

ਵਿਆਹ ਕਿਉਂ ਨਹੀਂ ਹੋ ਸਕਿਆ?

ਅਜਿਹਾ ਨਹੀਂ ਹੈ ਕਿ ਰਤਨ ਟਾਟਾ ਨੂੰ ਕਦੇ ਪਿਆਰ ਨਹੀਂ ਹੋਇਆ, ਪਰ ਉਨ੍ਹਾਂ ਦੀ ਪ੍ਰੇਮ ਕਹਾਣੀ ਵਿਆਹ ਵਿੱਚ ਨਹੀਂ ਬਦਲ ਸਕੀ। ਟਾਟਾ ਨੂੰ ਅਮਰੀਕਾ ਦੇ ਲਾਸ ਏਂਜਲਸ 'ਚ ਰਹਿਣ ਵਾਲੀ ਇਕ ਲੜਕੀ ਨਾਲ ਪਿਆਰ ਸੀ। ਪਰ ਫਿਰ ਰਤਨ ਟਾਟਾ ਦੀ ਦਾਦੀ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਅਚਾਨਕ ਭਾਰਤ ਪਰਤਣਾ ਪਿਆ। ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਦੀ ਪ੍ਰੇਮਿਕਾ ਵੀ ਉਨ੍ਹਾਂ ਦੇ ਨਾਲ ਭਾਰਤ ਆਵੇਗੀ, ਪਰ ਅਜਿਹਾ ਨਹੀਂ ਹੋਇਆ।

ਉਨ੍ਹਾਂ ਨੇ ਦੱਸਿਆ ਸੀ ਕਿ ਉਹ ਵਿਆਹ ਕਰਵਾਉਣ ਜਾ ਰਹੇ ਸੀ ਪਰ ਭਾਰਤ-ਚੀਨ ਜੰਗ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਵਿਆਹ ਨਹੀਂ ਹੋ ਸਕਿਆ।

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਰਤਨ ਟਾਟਾ ਦਾ ਵਿਆਹ ਨਹੀਂ ਹੋਇਆ ਹੈ। ਹਾਂ, ਉਹ ਸਾਰੀ ਉਮਰ ਬੈਚਲਰ ਰਹੇ ਹਨ। ਇਕ ਵਾਰ ਇਕ ਇੰਟਰਵਿਊ 'ਚ ਉਨ੍ਹਾਂ ਨੇ ਖੁਦ ਦੱਸਿਆ ਸੀ ਕਿ ਉਹ 4 ਵਾਰ ਵਿਆਹ ਕਰਨ ਜਾ ਰਹੇ ਸੀ ਪਰ ਕਿਸੇ ਕਾਰਨ ਅਜਿਹਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : Who Will Successor Ratan Tata : ਕੌਣ ਹੋਵੇਗਾ ਰਤਨ ਟਾਟਾ ਦਾ ਉੱਤਰਾਧਿਕਾਰੀ ? ਤੇ ਕੌਣ ਹੋਵੇਗਾ 35000 ਕਰੋੜ ਦੀ ਜਾਇਦਾਦ ਦਾ ਮਾਲਿਕ ?

- PTC NEWS

Top News view more...

Latest News view more...

PTC NETWORK