Hindenburg Research Shut Down : ਐਂਡਰਸਨ ਨੇ ਹਿੰਡਨਬਰਗ ਰਿਸਰਚ ਨੂੰ ਬੰਦ ਕਰਨ ਦਾ ਕਿਉਂ ਕੀਤਾ ਫੈਸਲਾ ? ਅਜਿਹੀ ਕੀ ਸੀ ਮਜਬੂਰੀ ?
Hindenburg Research Shut Down : ਹਿੰਡਨਬਰਗ ਰਿਸਰਚ ਇੱਕ ਅਮਰੀਕੀ ਸ਼ਾਰਟ ਸੇਲਿੰਗ ਫਰਮ ਜਿਸਨੇ ਜਨਵਰੀ 2023 ਵਿੱਚ ਅਡਾਨੀ ਸਮੂਹ ਦੇ ਖਿਲਾਫ ਕਈ ਗੰਭੀਰ ਇਲਜ਼ਾਮ ਲਗਾਏ ਸਨ, ਨੇ ਹੁਣ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਕੰਪਨੀ ਦੇ ਸੰਸਥਾਪਕ ਨਾਥਨ ਐਂਡਰਸਨ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਨੇ ਕੰਪਨੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਐਂਡਰਸਨ ਨੇ ਇਹ ਐਲਾਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੀਤਾ।
ਉਨ੍ਹਾਂ ਨੇ ਲਿਖਿਆ ਕਿ 'ਸਾਡੀ ਯੋਜਨਾ ਸੀ ਕਿ ਜਿਨ੍ਹਾਂ ਵਿਚਾਰਾਂ ਤੇ ਅਸੀਂ ਕੰਮ ਕਰ ਰਹੇ ਸੀ, ਉਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਕੰਪਨੀ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਉਹ ਦਿਨ ਅੱਜ ਗਿਆ ਹੈ। ਇਹ ਫਰਮ ਗ੍ਰਾਊਂਡ ਬ੍ਰੇਕਿੰਗ ਫਾਈਨੇਸ਼ੀਅਲ ਇੰਨਵਸਟੀਗੇਸ਼ਨ ਦਾ ਕੰਮ ਕਰਦੀ ਸੀ। ਇਸਦੀ ਸਥਾਪਨਾ ਸਾਲ 2017 ਵਿੱਚ ਕੀਤੀ ਗਈ ਸੀ। ਐਂਡਰਸਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਅਸੀਂ ਕੁਝ ਸਾਮਰਾਜਾਂ ਨੂੰ ਹਿਲਾ ਦਿੱਤਾ ਜਿਨ੍ਹਾਂ ਨੂੰ ਹਿਲਾਉਣ ਦੀ ਸਾਨੂੰ ਲੋੜ ਮਹਿਸੂਸ ਹੋਈ।
ਸਾਲ 2023 ਦੇ ਪਹਿਲੇ ਮਹੀਨੇ ਵਿੱਚ, ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਰਿਪੋਰਟ ਵਿੱਚ ਅਡਾਨੀ ਗਰੁੱਪ ਨਾਲ ਜੁੜੀਆਂ ਕੰਪਨੀਆਂ ਵਿਰੁੱਧ ਕਈ ਦੋਸ਼ ਲਗਾਏ ਗਏ ਸਨ। ਗੌਤਮ ਅਡਾਨੀ ਉਸ ਸਮੇਂ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਸਨ। ਇਸ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 80% ਡਿੱਗ ਗਏ ਸਨ।
ਹਿੰਡਨਬਰਗ ਦੀ ਇਸ ਰਿਪੋਰਟ ਨੇ ਰਾਜਨੀਤਿਕ ਹਲਕਿਆਂ ਵਿੱਚ ਕਾਫ਼ੀ ਗਰਮੀ ਵੀ ਪੈਦਾ ਕਰ ਦਿੱਤੀ। ਹਾਲਾਂਕਿ, ਅਡਾਨੀ ਗਰੁੱਪ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਬਾਅਦ ਵਿੱਚ, ਸੇਬੀ ਦੀ ਜਾਂਚ ਵਿੱਚ ਵੀ ਕੁਝ ਸਾਹਮਣੇ ਨਹੀਂ ਆਇਆ। ਜਦੋਂ ਦੋਸ਼ ਸੱਚ ਨਹੀਂ ਪਾਏ ਗਏ, ਤਾਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਫਿਰ ਤੋਂ ਉੱਪਰ ਆ ਗਏ। ਗੌਤਮ ਅਡਾਨੀ ਨੇ ਕਿਹਾ ਸੀ ਕਿ ਹਿੰਡਨਬਰਗ ਰਿਪੋਰਟ ਸਿਰਫ਼ ਸਮੂਹ ਨੂੰ ਅਸਥਿਰ ਕਰਨ ਲਈ ਨਹੀਂ ਸਗੋਂ ਭਾਰਤ ਨੂੰ ਰਾਜਨੀਤਿਕ ਤੌਰ 'ਤੇ ਬਦਨਾਮ ਕਰਨ ਲਈ ਵੀ ਲਿਆਂਦੀ ਗਈ।
ਅਡਾਨੀ ਗਰੁੱਪ ਤੋਂ ਇਲਾਵਾ, ਹਿੰਡਨਬਰਗ ਰਿਸਰਚ ਨੇ ਡੋਰਸੀਜ਼ ਬਲਾਕ ਇੰਕ ਅਤੇ ਆਈਕਾਹਨਜ਼ ਆਈਕਾਹਨ ਐਂਟਰਪ੍ਰਾਈਜ਼ਿਜ਼ ਵਰਗੀਆਂ ਕਈ ਵੱਡੀਆਂ ਫਰਮਾਂ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਬਲੂਮਬਰਗ ਦੇ ਅਨੁਸਾਰ ਇਨ੍ਹਾਂ ਤਿੰਨਾਂ ਕੰਪਨੀਆਂ ਦੀ ਸਾਂਝੀ ਦੌਲਤ ਨੂੰ ਉਸ ਸਾਲ $99 ਬਿਲੀਅਨ ਦਾ ਨੁਕਸਾਨ ਹੋਇਆ। ਜਦਕਿ ਇਨ੍ਹਾਂ ਸਮੂਹਾਂ ਦੀਆਂ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 173 ਬਿਲੀਅਨ ਡਾਲਰ ਘਟ ਗਿਆ। ਆਪਣੀ ਪੋਸਟ ਵਿੱਚ ਐਂਡਰਸਨ ਕੰਪਨੀ ਦੇ ਸਫ਼ਰ ਅਤੇ ਸੰਘਰਸ਼ਾਂ ਬਾਰੇ ਗੱਲ ਕੀਤੀ। ਹਿੰਡਨਬਰਗ ਰਿਸਰਚ ਨੂੰ ਤਿੰਨ ਮੁਕੱਦਮਿਆਂ ਅਤੇ ਵਿੱਤੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ। ਐਂਡਰਸਨ ਨੇ ਹਿੰਡਨਬਰਗ ਦੁਆਰਾ ਵਿਕਸਤ ਖੋਜ ਅਤੇ ਪ੍ਰਕਿਰਿਆਵਾਂ ਨੂੰ ਓਪਨ-ਸੋਰਸ ਕਰਨ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ : Delhi Assembly Election 2025 : ਵੋਟ ਪਾਓ ਤੇ ਆਪਣੇ ਪਸਦਿੰਦਾ ਖਾਣੇ ’ਤੇ ਪਾਓ 25 ਫੀਸਦ ਤੱਕ ਦੀ ਛੋਟ; ਜਾਣੋ ਕਦੋਂ ਤੱਕ ਮਿਲੇਗਾ ਫਾਇਦਾ
- PTC NEWS