Wed, May 7, 2025
Whatsapp

ਆਖ਼ਿਰ ਕੌਣ ਹੈ IPS ਪ੍ਰਭਾਕਰ ਚੌਧਰੀ? ਜਿਸਦਾ 30 ਵਾਰ ਹੋ ਚੁੱਕਾ ਹੈ ਤਬਾਦਲਾ...

IPS Success Story: IPS ਅਫ਼ਸਰ ਪ੍ਰਭਾਕਰ ਚੌਧਰੀ ਵੀ.ਆਈ.ਪੀ ਕਲਚਰ ਤੋਂ ਦੂਰ ਹੋਣ ਲਈ ਵੀ ਜਾਣਿਆ ਜਾਂਦਾ ਹੈ। ਉਹ ਰੋਜ਼ਾਨਾ ਪੰਜ-ਛੇ ਘੰਟੇ ਪੜ੍ਹਾਈ ਕਰਦਾ ਸੀ। ਉਸਨੇ ਹਾਈ ਸਕੂਲ ਅਤੇ ਇੰਟਰਮੀਡੀਏਟ ਵਿੱਚ 76 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਫਿਰ ਉਸਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬੀ.ਐੱਸ.ਸੀ ਦੀ ਪ੍ਰੀਖਿਆ 61 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ।

Reported by:  PTC News Desk  Edited by:  Shameela Khan -- July 31st 2023 02:20 PM -- Updated: July 31st 2023 02:23 PM
ਆਖ਼ਿਰ ਕੌਣ ਹੈ IPS ਪ੍ਰਭਾਕਰ ਚੌਧਰੀ? ਜਿਸਦਾ 30 ਵਾਰ ਹੋ ਚੁੱਕਾ ਹੈ ਤਬਾਦਲਾ...

ਆਖ਼ਿਰ ਕੌਣ ਹੈ IPS ਪ੍ਰਭਾਕਰ ਚੌਧਰੀ? ਜਿਸਦਾ 30 ਵਾਰ ਹੋ ਚੁੱਕਾ ਹੈ ਤਬਾਦਲਾ...

IPS Success Story:  IPS ਪ੍ਰਭਾਕਰ ਚੌਧਰੀ: ਸੀਨੀਅਰ ਪੁਲਿਸ ਕਪਤਾਨ IPS ਪ੍ਰਭਾਕਰ ਚੌਧਰੀ ਦਾ ਤਬਾਦਲਾ 32 ਪੁਲਿਸ ਕਮਿਸ਼ਨਰੇਟ ਲਖਨਊ ਵਿੱਚ ਕਰ ਦਿੱਤਾ ਗਿਆ ਹੈ। ਹਾਲਾਂਕਿ ਆਈ.ਪੀ.ਐੱਸ ਪ੍ਰਭਾਕਰ ਚੌਧਰੀ ਨੂੰ ਕਈ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। 2010 ਵਿੱਚ ਫੋਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸ ਦਾ ਲਗਭਗ 30 ਵਾਰ ਤਬਾਦਲਾ ਹੋ ਚੁੱਕਿਆ ਹੈ। ਆਈ.ਪੀ.ਐੱਸ ਪ੍ਰਭਾਕਰ ਚੌਧਰੀ ਪੁਰਾਣੀ ਸ਼ੈਲੀ ਦੀ ਪੁਲਿਸਿੰਗ ਲਈ ਜਾਣਿਆ ਜਾਂਦਾ ਹੈ ਉਹ ਸਖ਼ਤੀ ਨਾਲ ਨਿਯਮਾਂ ਦੀ ਪਾਲਣਾ ਕਰਦਾ ਹੈ। ਉਹ ਉੱਤਰ ਪ੍ਰਦੇਸ਼ ਵਿੱਚ ਪ੍ਰਚਲਿਤ ਐਨਕਾਊਂਟਰ ਕਲਚਰ ਦੇ ਖ਼ਿਲਾਫ਼ ਹੈ। ਆਈ.ਪੀ.ਐਸ. ਚੌਧਰੀ ਨੂੰ ਅਕਸਰ ਸਿਆਸੀ ਲੀਡਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲਾ ਅਫ਼ਸਰ ਹੈ।

ਕੌਣ ਹੈ IPS ਪ੍ਰਭਾਕਰ ਚੌਧਰੀ?


ਆਈ.ਪੀ.ਐੱਸ ਪ੍ਰਭਾਕਰ ਚੌਧਰੀ ਨੂੰ ਵੀ.ਆਈ.ਪੀ ਕਲਚਰ ਤੋਂ ਵੱਖ ਹੋਣ ਲਈ ਜਾਣਿਆ ਜਾਂਦਾ ਹੈ ਅਤੇ ਉਹ ਅਕਸਰ ਆਪਣੀ ਸਾਦਗੀ ਅਤੇ ਅਚਨਚੇਤ ਨਿਰੀਖਣ ਕਰਨ ਦੀ ਵਿਲੱਖਣ ਸ਼ੈਲੀ ਨਾਲ ਲੋਕਾਂ ਨੂੰ ਹੈਰਾਨ ਕਰ ਚੁੱਕਾ ਹੈ। ਪ੍ਰਭਾਕਰ ਚੌਧਰੀ ਦਾ ਜਨਮ 1 ਜਨਵਰੀ 1984 ਨੂੰ ਅੰਬੇਡਕਰ ਨਗਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਹ 2010 ਬੈਚ ਦੇ ਆਈ.ਪੀ.ਐੱਸ ਅਧਿਕਾਰੀ ਹਨ। ਉਸਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬੀ.ਐੱਸ.ਸੀ ਕਰਨ ਤੋਂ ਬਾਅਦ ਐੱਲ.ਐੱਲ.ਬੀ ਦੀ ਪੜ੍ਹਾਈ ਕੀਤੀ। ਪ੍ਰਭਾਕਰ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਸ਼ੌਕ ਸੀ। ਉਹ ਰੋਜ਼ਾਨਾ ਪੰਜ-ਛੇ ਘੰਟੇ ਪੜ੍ਹਾਈ ਕਰਦਾ ਸੀ। ਉਸਨੇ ਹਾਈ ਸਕੂਲ ਅਤੇ ਇੰਟਰਮੀਡੀਏਟ ਵਿੱਚ 76 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਫਿਰ ਉਸਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬੀਐਸਸੀ ਦੀ ਪ੍ਰੀਖਿਆ 61 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ।

 ਕਈ ਸ਼ਹਿਰਾਂ ਵਿੱਚ ਕਰ ਚੁੱਕੇ ਹਨ ਸਰਵਿਸ:

ਪ੍ਰਭਾਕਰ ਚੌਧਰੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਿਵਲ ਸਰਵਿਸਿਜ਼ ਇਮਤਿਹਾਨ ਪਾਸ ਕੀਤਾ ਅਤੇ ਇੱਕ ਭਾਰਤੀ ਪੁਲਿਸ ਸੇਵਾ (ਆਈ.ਪੀ.ਐੱਸ) ਅਧਿਕਾਰੀ ਬਣ ਗਿਆ। ਪ੍ਰਭਾਕਰ ਚੌਧਰੀ ਨੇ ਬਲੀਆ, ਬੁਲੰਦਸ਼ਹਿਰ, ਮੇਰਠ, ਵਾਰਾਣਸੀ ਅਤੇ ਕਾਨਪੁਰ ਸਮੇਤ ਪੂਰੇ ਰਾਜ ਵਿੱਚ ਪੁਲਿਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਹ ਆਪਣੇ ਸਖ਼ਤ ਅਨੁਸ਼ਾਸਨ ਅਤੇ ਮਾਫੀਆ ਅਤੇ ਸਥਾਨਕ ਗੈਂਗਾਂ 'ਤੇ ਸ਼ਿਕੰਜਾ ਕੱਸਣ ਲਈ ਜਾਣਿਆ ਜਾਂਦਾ ਹੈ। ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਈ.ਪੀ.ਐੱਸ ਅਧਿਕਾਰੀ ਪ੍ਰਭਾਕਰ ਚੌਧਰੀ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਤੀਬੱਧਤਾ ਅਤੇ ਨਿਰਸਵਾਰਥ ਜਨਤਕ ਸੇਵਾ ਲਈ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ: ਸਰਦਾਰ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਨਹੀਂ ਮਾਰਿਆ ਸੀ, ਫਿਰ ਸਿੰਘ ਦਾ ਨਿਸ਼ਾਨਾ ਬਣਿਆ ਅੰਗਰੇਜ਼ ਅਫ਼ਸਰ ਕੌਣ ਸੀ? ਪੂਰਾ ਪੜ੍ਹ

- PTC NEWS

Top News view more...

Latest News view more...

PTC NETWORK