Who is Suchir Balaji : ਕੌਣ ਸੀ ਸੁਚਿਰ ਬਾਲਾਜੀ ? ਜਿਨ੍ਹਾਂ ਨੇ ChatGPT ਮੇਕਰ ’ਤੇ ਚੁੱਕੇ ਸੀ ਸਵਾਲ, ਹੁਣ ਫਲੈਟ ’ਚੋਂ ਮਿਲੀ ਲਾਸ਼
Who is Suchir Balaji : ਸੁਚਿਰ ਬਾਲਾਜੀ ਬਾਰੇ ਲੋਕ ਲਗਾਤਾਰ ਖੋਜ ਕਰ ਰਹੇ ਹਨ। ਜਾਣਕਾਰੀ ਮੁਤਾਬਕ ਓਪਨਏਆਈ ਦੇ ਫਾਰਮਰ ਖੋਜਕਰਤਾ ਬਾਲਾਜੀ ਦੀ ਲਾਸ਼ ਸੈਨ ਫਰਾਂਸਿਸਕੋ ਸਥਿਤ ਉਨ੍ਹਾਂ ਦੇ ਅਪਾਰਟਮੈਂਟ 'ਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। 26 ਸਾਲਾ ਭਾਰਤੀ ਅਮਰੀਕੀ ਨੇ ਅਕਤੂਬਰ ਵਿੱਚ ਦ ਨਿਊਯਾਰਕ ਟਾਈਮਜ਼ ਨਾਲ ਇੱਕ ਇੰਟਰਵਿਊ ਵਿੱਚ ਓਪਨਏਆਈ ਵੱਲੋਂ ਕਾਪੀਰਾਈਟ ਕਾਨੂੰਨਾਂ ਨੂੰ ਤੋੜਨ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ।
ਦੱਸ ਦਈਏ ਕਿ ਸੁਚੀਰ ਚਾਰ ਸਾਲਾਂ ਤੋਂ ਓਪਨਏਆਈ ਨਾਲ ਜੁੜੇ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਚੈਟ ਜੀਪੀਟੀ ਦੇ ਵਿਕਾਸ ਲਈ ਵੀ ਕੰਮ ਕੀਤਾ ਹੈ। ਹਾਲ ਹੀ 'ਚ ਉਨ੍ਹਾਂ ਨੇ ਓਪਨਏਆਈ 'ਤੇ ਵੱਡੇ ਇਲਜ਼ਾਮ ਲਾਏ ਹਨ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਲਾਸ਼ ਦੁਪਹਿਰ ਕਰੀਬ 1 ਵਜੇ ਮਿਲੀ। ਮੈਡੀਕਲ ਜਾਂਚਕਰਤਾ ਨੇ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਨੇ ਯਕੀਨੀ ਤੌਰ 'ਤੇ ਸੰਕੇਤ ਦਿੱਤਾ ਹੈ ਕਿ ਇਹ ਕਤਲ ਨਹੀਂ ਹੈ। 23 ਅਕਤੂਬਰ ਨੂੰ ਨਿਊਯਾਰਕ ਟਾਈਮਜ਼ ਨਾਲ ਇੱਕ ਇੰਟਰਵਿਊ ਵਿੱਚ, ਸੁਚੀਰ ਨੇ ਕਿਹਾ ਕਿ ਓਪਨਏਆਈ ਉੱਦਮੀਆਂ ਅਤੇ ਕਾਰੋਬਾਰੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਕੰਪਨੀ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਨਿਊਯਾਰਕ ਟਾਈਮਜ਼ ਉਸ ਕੋਲ ਇਸ ਇੰਟਰਵਿਊ ਲਈ ਨਹੀਂ ਆਇਆ ਸੀ, ਸਗੋਂ ਉਸ ਨੇ ਖੁਦ ਮੀਡੀਆ ਨਾਲ ਸੰਪਰਕ ਕਰਕੇ ਅਜਿਹਾ ਅਹਿਮ ਖੁਲਾਸਾ ਕੀਤਾ ਸੀ।
ਸੁਚਿਰ ਨੇ ਕਿਹਾ ਸੀ ਕਿ ਪ੍ਰੋਗਰਾਮਰਾਂ, ਪੱਤਰਕਾਰਾਂ ਅਤੇ ਕਲਾਕਾਰਾਂ ਦੀ ਕਾਪੀਰਾਈਟ ਸਮੱਗਰੀ ਨੂੰ ਬਿਨਾਂ ਇਜਾਜ਼ਤ ਚੈਟਜੀਪੀਟੀ ਲਈ ਅੰਨ੍ਹੇਵਾਹ ਵਰਤਿਆ ਗਿਆ ਸੀ। ਇਸ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਅਸਰ ਪੈ ਸਕਦਾ ਹੈ। ਸੁਚੀਰ ਦੇ ਇਸ ਬਿਆਨ ਤੋਂ ਬਾਅਦ ਓਪਨਏਆਈ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਸੀ। ਇਸ ਤੋਂ ਇਲਾਵਾ ਓਪਨਏਆਈ ਕਾਨੂੰਨੀ ਤੌਰ 'ਤੇ ਵੀ ਮੁਸੀਬਤ 'ਚ ਆ ਗਿਆ।
ਇਹ ਵੀ ਪੜ੍ਹੋ : RBI ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਮਿਲੀ ਮੇਲ, ਜਾਂਚ 'ਚ ਜੁਟੀ ਪੁਲਿਸ
- PTC NEWS