Wed, Nov 13, 2024
Whatsapp

Weight Loss : ਭਾਰ ਘਟਾਉਣ ਲਈ ਕਿਹੜੀਆਂ ਹਰੀਆਂ ਸਬਜ਼ੀਆਂ ਦਾ ਪੀਣਾ ਚਾਹੀਦਾ ਹੈ ਜੂਸ ? ਜਾਣੋ

ਅੱਜਕਲ੍ਹ ਪੂਰੀ ਦੁਨੀਆਂ 'ਚ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਆਓ ਜਾਣਦੇ ਹਾਂ ਕਿ ਭਾਰ ਘਟਾਉਣ ਲਈ ਕਿਹੜੀਆਂ ਹਰੀਆਂ ਸਬਜ਼ੀਆਂ ਦਾ ਜੂਸ ਪੀਣਾ ਚਾਹੀਦਾ ਹੈ?

Reported by:  PTC News Desk  Edited by:  Dhalwinder Sandhu -- September 15th 2024 11:15 AM
Weight Loss : ਭਾਰ ਘਟਾਉਣ ਲਈ ਕਿਹੜੀਆਂ ਹਰੀਆਂ ਸਬਜ਼ੀਆਂ ਦਾ ਪੀਣਾ ਚਾਹੀਦਾ ਹੈ ਜੂਸ ? ਜਾਣੋ

Weight Loss : ਭਾਰ ਘਟਾਉਣ ਲਈ ਕਿਹੜੀਆਂ ਹਰੀਆਂ ਸਬਜ਼ੀਆਂ ਦਾ ਪੀਣਾ ਚਾਹੀਦਾ ਹੈ ਜੂਸ ? ਜਾਣੋ

Green Vegetable Juice For Weight Loss : ਅੱਜਕਲ੍ਹ ਪੂਰੀ ਦੁਨੀਆਂ 'ਚ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਮੋਟਾਪਾ ਅੱਜ ਦੇ ਸਮੇਂ 'ਚ ਸਭ ਤੋਂ ਵੱਡੀ ਸਿਹਤ ਸਮੱਸਿਆ ਹੈ ਕਿਉਂਕਿ ਇਹ ਸ਼ੂਗਰ ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ ਅਤੇ ਯੂਰਿਕ ਐਸਿਡ ਵਿੱਚ ਵਾਧਾ ਦਾ ਕਾਰਨ ਬਣਦੀ ਹੈ। ਪਰ ਮਾਹਿਰਾਂ ਮੁਤਾਬਕ ਇਸ ਨੂੰ ਰੋਜ਼ਾਨਾ ਸਰੀਰਕ ਗਤੀਵਿਧੀ ਦੁਆਰਾ ਨਿਯੰਤਰਿਤ ਕੀਤਾ ਜਾ ਸਕਦਾ ਹੈ। ਪਰ ਇਸਦੇ ਨਾਲ ਹੀ ਆਪਣੀ ਖੁਰਾਕ ਨੂੰ ਬਦਲਣਾ ਵੀ ਜ਼ਰੂਰੀ ਹੁੰਦਾ ਹੈ।

ਅਜਿਹੇ 'ਚ ਜੇਕਰ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟ ਕੈਲੋਰੀ ਲੈਣੀ ਚਾਹੀਦੀ ਹੈ। ਇਸ ਲਈ ਆਪਣੀ ਖੁਰਾਕ 'ਚ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ, ਫਾਈਟੋ ਨਿਊਟ੍ਰੀਐਂਟਸ, ਮਿਨਰਲਸ ਅਤੇ ਫਾਈਬਰ ਵਰਗੇ ਕਈ ਸਿਹਤਮੰਦ ਤੱਤ ਪਾਏ ਜਾਣਦੇ ਹਨ। ਮਾਹਿਰਾਂ ਮੁਤਾਬਕ ਇਨ੍ਹਾਂ ਦਾ ਸੇਵਨ ਕਰਨ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।


ਨਾਲ ਹੀ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ। ਇਸ ਲਈ ਆਪਣੀ ਜੀਵਨ ਸ਼ੈਲੀ ਨੂੰ ਸਿਹਤਮੰਦ ਬਣਾਉਣਾ ਜ਼ਰੂਰੀ ਹੈ। ਇੰਸਟੈਂਟ ਫੂਡ ਵੀ ਭਾਰ ਵਧਣ ਦਾ ਕਾਰਨ ਹੈ। ਪਰ ਹਰੀਆਂ ਸਬਜ਼ੀਆਂ ਦੇ ਰਸ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਭਾਰ ਘਟਾਉਣ ਲਈ ਕਿਹੜੀਆਂ ਹਰੀਆਂ ਸਬਜ਼ੀਆਂ ਦਾ ਜੂਸ ਪੀਣਾ ਚਾਹੀਦਾ ਹੈ?

ਇਨ੍ਹਾਂ ਸਬਜ਼ੀਆਂ ਦਾ ਜੂਸ ਪੀਓ

ਮਾਹਿਰਾਂ ਮੁਤਾਬਕ ਰੋਜ਼ਾਨਾ ਖਾਲੀ ਪੇਟ ਕਰੇਲਾ, ਕੇਲ, ਪਾਲਕ ਅਤੇ ਪੇਠੇ ਦਾ ਰਸ ਪੀਣ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ, ਸੀ ਅਤੇ ਕੇ ਪਾਇਆ ਜਾਂਦਾ ਹੈ। ਇਹ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਨਾਲ ਹੀ ਹਰੀਆਂ ਸਬਜ਼ੀਆਂ ਦਾ ਜੂਸ ਸਾਡੇ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਵੀ ਮਦਦ ਕਰਦਾ ਹੈ।

ਇਹ ਚੀਜ਼ਾਂ ਵੀ ਫਾਇਦੇਮੰਦ ਹੁੰਦੀਆਂ ਹਨ 

ਸਿਰਫ਼ ਹਰੀਆਂ ਸਬਜ਼ੀਆਂ ਦਾ ਜੂਸ ਕਾਫ਼ੀ ਨਹੀਂ ਹੁੰਦਾ ਸਗੋਂ ਉਨ੍ਹਾਂ ਸਬਜ਼ੀਆਂ ਦਾ ਸੇਵਨ ਵੀ ਜ਼ਰੂਰ ਕਰਨਾ ਚਾਹੀਦਾ ਹੈ, ਜੋ ਕੁਦਰਤੀ ਤੌਰ 'ਤੇ ਚਰਬੀ ਨੂੰ ਸਾੜਦੀਆਂ ਹਨ। ਜਿਵੇ ਪੇਠਾ, ਪਾਲਕ, ਬਰੋਕਲੀ, ਗਾਜਰ, ਸ਼ਿਮਲਾ ਮਿਰਚ, ਚੁਕੰਦਰ ਅਤੇ ਖੀਰੇ ਵਰਗੀਆਂ ਚੀਜ਼ਾਂ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਵੈਸੇ ਤਾਂ ਜੇਕਰ ਕਿਸੇ ਵਿਅਕਤੀ ਨੂੰ ਗੁਰਦੇ ਜਾਂ ਦਿਲ ਨਾਲ ਸਬੰਧਤ ਰੋਗ ਹੈ, ਤਾਂ ਉਸ ਨੂੰ ਕਿਸੇ ਸਿਹਤ ਮਾਹਿਰ ਦੀ ਸਲਾਹ ਲੈ ਕੇ ਹਰੀਆਂ ਸਬਜ਼ੀਆਂ ਦਾ ਜੂਸ ਸੀਮਤ ਮਾਤਰਾ 'ਚ ਹੀ ਪੀਣਾ ਚਾਹੀਦਾ ਹੈ।

( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )

ਇਹ ਵੀ ਪੜ੍ਹੋ : Chandigarh Grenade Attack Case : ਚੰਡੀਗੜ੍ਹ ਗ੍ਰਨੇਡ ਕਾਂਡ ਦਾ ਦੂਜਾ ਮੁਲਜ਼ਮ ਗ੍ਰਿਫ਼ਤਾਰ, ਹੁਣ ਤੱਕ 3 ਫੜੇ

- PTC NEWS

Top News view more...

Latest News view more...

PTC NETWORK