Thu, Nov 21, 2024
Whatsapp

Dump After Diwali Pooja : ਦੀਵਾਲੀ ਤੋਂ ਬਾਅਦ ਅੱਧੀਆਂ ਸੜੀਆਂ ਬੱਤੀਆਂ ਨੂੰ ਕੂੜੇ ਵਿੱਚ ਸੁੱਟਣ ਦੀ ਬਜਾਏ ਕੀ ਕਰਨਾ ਚਾਹੀਦਾ ਹੈ, ਜਾਣੋ ਇੱਥੇ

ਉਂਝ ਮਾਨਤਾ ਹੈ ਕਿ ਦੀਵੇ ਦੀ ਬੱਤੀ ਬੁਝ ਜਾਵੇ ਤਾਂ ਉਸ ਨੂੰ ਦੁਬਾਰਾ ਨਹੀਂ ਜਗਾਉਣਾ ਚਾਹੀਦਾ। ਇਸੇ ਤਰ੍ਹਾਂ ਦੀਵਾਲੀ ਵਾਲੇ ਦਿਨ ਘਰ 'ਚ ਲਗਾਏ ਗਏ ਦੀਵਿਆਂ ਦੀਆਂ ਬੱਤੀਆਂ ਨੂੰ ਦੁਬਾਰਾ ਨਹੀਂ ਜਲਾਉਣਾ ਚਾਹੀਦਾ

Reported by:  PTC News Desk  Edited by:  Aarti -- November 01st 2024 12:50 PM
Dump After Diwali Pooja : ਦੀਵਾਲੀ ਤੋਂ ਬਾਅਦ ਅੱਧੀਆਂ ਸੜੀਆਂ ਬੱਤੀਆਂ ਨੂੰ ਕੂੜੇ ਵਿੱਚ ਸੁੱਟਣ ਦੀ ਬਜਾਏ ਕੀ ਕਰਨਾ ਚਾਹੀਦਾ ਹੈ, ਜਾਣੋ ਇੱਥੇ

Dump After Diwali Pooja : ਦੀਵਾਲੀ ਤੋਂ ਬਾਅਦ ਅੱਧੀਆਂ ਸੜੀਆਂ ਬੱਤੀਆਂ ਨੂੰ ਕੂੜੇ ਵਿੱਚ ਸੁੱਟਣ ਦੀ ਬਜਾਏ ਕੀ ਕਰਨਾ ਚਾਹੀਦਾ ਹੈ, ਜਾਣੋ ਇੱਥੇ

Dump After Diwali Pooja : ਦੀਵਾਲੀ 'ਤੇ ਲਕਸ਼ਮੀ-ਗਣੇਸ਼ ਦੀ ਪੂਜਾ ਦੇ ਨਾਲ-ਨਾਲ ਘਰ ਦੇ ਅੰਦਰ ਅਤੇ ਬਾਹਰ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਏ ਜਾਂਦੇ ਹਨ। ਇਨ੍ਹਾਂ ਦੀਵਿਆਂ ਵਿੱਚ ਰੱਖੀ ਬੱਤੀ ਅਕਸਰ ਥੋੜਾ ਜਿਹਾ ਸੜਨ ਤੋਂ ਬਾਅਦ ਬੁਝ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਅੱਧੀਆਂ ਸੜੀਆਂ ਬੱਤੀਆਂ ਨੂੰ ਇਧਰ-ਉਧਰ ਸੁੱਟਣ ਦੀ ਬਜਾਏ ਇਸ ਤਰੀਕੇ ਨਾਲ ਵਰਤਣਾ ਚਾਹੀਦਾ ਹੈ।

ਉਂਝ ਮਾਨਤਾ ਹੈ ਕਿ ਦੀਵੇ ਦੀ ਬੱਤੀ ਬੁਝ ਜਾਵੇ ਤਾਂ ਉਸ ਨੂੰ ਦੁਬਾਰਾ ਨਹੀਂ ਜਗਾਉਣਾ ਚਾਹੀਦਾ। ਇਸੇ ਤਰ੍ਹਾਂ ਦੀਵਾਲੀ ਵਾਲੇ ਦਿਨ ਘਰ 'ਚ ਲਗਾਏ ਗਏ ਦੀਵਿਆਂ ਦੀਆਂ ਬੱਤੀਆਂ ਨੂੰ ਦੁਬਾਰਾ ਨਹੀਂ ਜਲਾਉਣਾ ਚਾਹੀਦਾ, ਨਹੀਂ ਤਾਂ ਦੇਵੀ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਜਾਣੋ ਇਨ੍ਹਾਂ ਬਾਕੀ ਚੀਜ਼ਾਂ ਦਾ ਕੀ ਕਰਨਾ ਹੈ।


ਜੇਕਰ ਤੁਹਾਡੇ ਦੀਵਿਆਂ ਵਿੱਚ ਕੋਈ ਬੱਤੀ ਬਚੀ ਹੈ, ਤਾਂ ਸਭ ਤੋਂ ਪਹਿਲਾਂ ਹਰ ਜਗ੍ਹਾ ਤੋਂ ਦੀਵਿਆਂ ਦੀ ਬੱਤੀ ਨੂੰ ਇੱਕ ਥਾਂ 'ਤੇ ਇਕੱਠਾ ਕਰੋ। ਫਿਰ ਇਨ੍ਹਾਂ ਬੱਤੀਆਂ ਨੂੰ ਸਾੜ ਦਿਓ। ਕਈ ਲੋਕ ਇਨ੍ਹਾਂ ਸੜੀਆਂ ਬੱਤੀਆਂ ਤੋਂ ਨਜ਼ਰ ਉਤਾਰਨ ਦਾ ਕੰਮ ਕਰਦੇ ਹਨ। ਪਰ ਆਮ ਤੌਰ 'ਤੇ, ਸਾਰੀਆਂ ਬੱਤੀਆਂ ਨੂੰ ਸਾੜ ਦਿਓ ਅਤੇ ਸੁਆਹ ਨੂੰ ਇੱਕ ਘੜੇ ਵਿੱਚ ਜਾਂ ਰੁੱਖਾਂ ਅਤੇ ਪੌਦਿਆਂ ਦੀ ਮਿੱਟੀ ਵਿੱਚ ਪਾ ਦਿਓ।

ਬਾਕੀ ਬਚੇ ਫੁੱਲਾਂ, ਮਾਲਾ ਅਤੇ ਪੂਜਾ ਦੀ ਹੋਰ ਸਮੱਗਰੀ ਦੇ ਨਾਲ, ਘਰ ਵਿੱਚ ਜਗੇ ਹੋਏ ਦੀਵਿਆਂ ਦੀਆਂ ਬੱਤੀਆਂ ਨੂੰ ਇਕੱਠਾ ਕਰੋ ਅਤੇ ਲਕਸ਼ਮੀ ਗਣੇਸ਼ ਦੀ ਮੂਰਤੀ ਦੇ ਨਾਲ ਨਦੀ ਵਿੱਚ ਵਹਾ ਦੋ। ਇਸ ਤੋਂ ਇਲਾਵਾ ਇਨ੍ਹਾਂ ਅੱਧ ਸੜੀਆਂ ਕਪਾਹ ਦੀਆਂ ਬੱਤੀਆਂ ਨੂੰ ਮਿੱਟੀ ਵਿੱਚ ਪਾ ਦਿਓ ਅਤੇ ਘਰ ਦੇ ਆਲੇ-ਦੁਆਲੇ ਕਿਸੇ ਪਾਰਕ ਜਾਂ ਖੇਤ ਵਿੱਚ ਦੱਬ ਦਿਓ।

ਇਹ ਵੀ ਪੜ੍ਹੋ : Punjab Air Becomes Poisonous : ਦੀਵਾਲੀ ਤੋਂ ਬਾਅਦ ਜ਼ਹਿਰੀਲੀ ਹੋਈ ਪੰਜਾਬ ਦੀ ਹਵਾ, ਇਨ੍ਹਾਂ 5 ਜ਼ਿਲ੍ਹਿਆਂ ਦਾ AQI ਹੋਇਆ 400 ਪਾਰ

- PTC NEWS

Top News view more...

Latest News view more...

PTC NETWORK