Laptop Battery : ਜਿਵੇ ਤੁਸੀਂ ਜਾਣਦੇ ਹੋ ਕਿ ਅੱਜ ਕਲ ਜ਼ਿਆਦਾ ਤਰ ਹਰ ਕੋਈ ਲੈਪਟਾਪ ਦੀ ਵਰਤੋਂ ਕਰਦਾ ਹੈ। ਕਿਉਂਕਿ ਨੌਕਰੀ ਹੋਵੇ ਜਾ ਕਾਰੋਬਾਰ ਹਰ ਕਿਸੇ ਨੂੰ ਲੈਪਟਾਪ ਦੀ ਲੋੜ ਹੁੰਦੀ ਹੈ। ਅਜਿਹੇ 'ਚ ਤੁਹਾਨੂੰ ਦਸ ਦਈਏ ਕਿ ਲੈਪਟਾਪ ਦੀ ਬੈਟਰੀ ਜਲਦੀ ਖਤਮ ਹੋ ਜਾਣੀ ਅਤੇ ਲੰਬੇ ਸਮੇਂ ਤੱਕ ਚਾਰਜ ਨਹੀਂ ਰੱਖ ਪਾਉਂਦੀ। ਅਜਿਹੇ 'ਚ ਤੁਹਾਡੀਆਂ ਕੁਝ ਗ਼ਲਤੀਆਂ ਲੈਪਟਾਪ ਦੀ ਬੈਟਰੀ ਨੂੰ ਤੇਜ਼ੀ ਨਾਲ ਖਰਾਬ ਕਰ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਗ਼ਲਤੀਆਂ ਬਾਰੇ
ਬਹੁਤ ਜ਼ਿਆਦਾ ਗੇਮਿੰਗ :
ਲੈਪਟਾਪ 'ਤੇ ਜ਼ਿਆਦਾ ਗੇਮਿੰਗ ਕਰ ਨਾਲ ਪ੍ਰੋਸੈਸਰ 'ਤੇ ਬਹੁਤ ਦਬਾਅ ਆਉਂਦਾ ਹੈ। ਦਸ ਦਈਏ ਕਿ ਦਬਾਅ ਵਧਣ ਨਾਲ ਲੈਪਟਾਪ ਜ਼ਿਆਦਾ ਗਰਮ ਹੋ ਜਾਂਦਾ ਹੈ ਜਿਸਦਾ ਸਿੱਧਾ ਅਸਰ ਬੈਟਰੀ 'ਤੇ ਪੈਂਦਾ ਹੈ, ਨਤੀਜੇ ਵਜੋਂ ਬੈਟਰੀ ਗਰਮ ਹੋ ਜਾਂਦੀ ਹੈ। ਇਸ ਨਾਲ ਬੈਟਰੀ ਦੀ ਰੌਸ਼ਨੀ ਘੱਟ ਜਾਂਦੀ ਹੈ।
ਵੱਧ ਤਾਪਮਾਨ :
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੇਕਰ ਤੁਸੀਂ ਲੈਪਟਾਪ ਨੂੰ ਜ਼ਿਆਦਾ ਤਾਪਮਾਨ ਵਾਲੀ ਜਗ੍ਹਾ 'ਤੇ ਵਾਰ-ਵਾਰ ਵਰਤਦੇ ਹੋ ਤਾਂ ਵੀ ਲੈਪਟਾਪ ਦੀ ਬੈਟਰੀ 'ਤੇ ਦਬਾਅ ਪੈਂਦਾ ਹੈ ਜਿਸ ਨਾਲ ਉਹ ਖਰਾਬ ਹੋਣ ਲੱਗਦੀ ਹੈ। ਦਸ ਦਈਏ ਕਿ ਜੇਕਰ ਤੁਸੀਂ ਲੰਬੇ ਸਮੇਂ ਤੱਕ ਇਸ ਲਾਪਰਵਾਹੀ ਨੂੰ ਜਾਰੀ ਰੱਖਦੇ ਹੋ, ਤਾਂ ਬੈਟਰੀ ਕੁਝ ਮਹੀਨਿਆਂ 'ਚ ਹੀ ਖਰਾਬ ਹੋ ਜਾਵੇਗੀ।
ਵੀਡੀਓ ਸੰਪਾਦਨ :
ਦਸ ਦਈਏ ਕਿ ਜੇਕਰ ਤੁਹਾਡੇ ਲੈਪਟਾਪ 'ਚ ਸਟੋਰੇਜ ਦੀ ਕਮੀ ਹੈ ਅਤੇ ਫਿਰ ਵੀ ਤੁਸੀਂ ਇਸ 'ਤੇ ਵੀਡੀਓ ਸੰਪਾਦਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਪ੍ਰੋਸੈਸਰ 'ਤੇ ਦਬਾਅ ਪਾਵੇਗਾ। ਜਿਸ ਨਾਲ ਲੈਪਟਾਪ ਦੀ ਬੈਟਰੀ ਗਰਮ ਹੋ ਜਾਵੇਗੀ ਅਤੇ ਇਸ ਦੀ ਲਾਈਫ ਘੱਟ ਜਾਵੇਗੀ।
ਭਾਰੀ ਸਟੋਰੇਜ਼ :
ਜੇਕਰ ਤੁਹਾਡੇ ਲੈਪਟਾਪ ਦੀ ਸਟੋਰੇਜ ਭਰੀ ਹੋਈ ਹੈ ਤਾਂ ਇਸ ਕਾਰਨ ਪ੍ਰੋਸੈਸਰ ਨੂੰ ਕੰਮ ਕਰਦੇ ਸਮੇਂ ਕਾਫੀ ਮਿਹਨਤ ਕਰਨੀ ਪੈਂਦੀ ਹੈ। ਅਜਿਹੇ 'ਚ ਵੀ ਲੈਪਟਾਪ ਗਰਮ ਹੋ ਸਕਦਾ ਹੈ ਅਤੇ ਬੈਟਰੀ ਵੀ ਇਸ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਹੌਲੀ-ਹੌਲੀ ਖਰਾਬ ਹੋਣ ਲੱਗਦੀ ਹੈ।
ਲੋਕਲ ਚਾਰਜਰ :
ਮਾਹਿਰਾਂ ਮੁਤਾਬਕ ਲੈਪਟਾਪ ਲਈ ਕਿਸੇ ਲੋਕਲ ਚਾਰਜਰ ਦੀ ਵਰਤੋਂ ਕਰ ਰਹੇ ਹੋ ਤੁਹਾਡੇ ਲੈਪਟਾਪ ਦੀ ਬੈਟਰੀ ਹੌਲੀ-ਹੌਲੀ ਖ਼ਰਾਬ ਹੁੰਦੀ ਜਾਵੇਗੀ। ਕਿਉਂਕਿ ਲੋਕਲ ਚਾਰਜਰ ਬੈਟਰੀ ਨੂੰ ਚਾਰਜ ਕਰਨ ਲਈ ਲੋੜੀਂਦੀ ਪਾਵਰ ਸਪਲਾਈ ਨਹੀਂ ਕਰ ਪਾਉਂਦਾ, ਜਿਸ ਕਾਰਨ ਲੈਪਟਾਪ ਦੀ ਬੈਟਰੀ ਖ਼ਰਾਬ ਹੋ ਜਾਂਦੀ ਹੈ।
-