Sun, Jul 7, 2024
Whatsapp

Truecaller Fraud Insurance : ਧੋਖਾਧੜੀ ਦੇ ਮਾਮਲੇ ਵਿੱਚ ਉਪਭੋਗਤਾਵਾਂ ਨੂੰ ਮਿਲਣਗੇ 10,000 ਰੁਪਏ ? ਜਾਣੋ ਕਿਵੇਂ

Truecaller ਆਪਣੇ ਗਾਹਕਾਂ ਨੂੰ ਧੋਖਾਧੜੀ ਬੀਮਾ ਨਾਂ ਦੀ ਵਿਸ਼ੇਸ਼ਤਾ ਪੇਸ਼ ਕਰ ਰਿਹਾ ਹੈ। ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- June 29th 2024 01:52 PM
Truecaller Fraud Insurance : ਧੋਖਾਧੜੀ ਦੇ ਮਾਮਲੇ ਵਿੱਚ ਉਪਭੋਗਤਾਵਾਂ ਨੂੰ ਮਿਲਣਗੇ 10,000 ਰੁਪਏ ? ਜਾਣੋ ਕਿਵੇਂ

Truecaller Fraud Insurance : ਧੋਖਾਧੜੀ ਦੇ ਮਾਮਲੇ ਵਿੱਚ ਉਪਭੋਗਤਾਵਾਂ ਨੂੰ ਮਿਲਣਗੇ 10,000 ਰੁਪਏ ? ਜਾਣੋ ਕਿਵੇਂ

Truecaller Fraud Insurance: ਜੇਕਰ ਤੁਸੀਂ Truecaller ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਕਿਉਂਕਿ ਕੰਪਨੀ ਨੇ ਇੱਕ ਬਹੁਤ ਹੀ ਸ਼ਾਨਦਾਰ Truecaller ਧੋਖਾਧੜੀ ਬੀਮਾ ਨਾਂ ਦੀ ਵਿਸ਼ੇਸ਼ਤਾ ਪੇਸ਼ ਕੀਤੀ ਹੈ, ਜਿਸ ਰਾਹੀਂ ਤੁਸੀਂ ਧੋਖਾਧੜੀ ਦੀ ਸਥਿਤੀ 'ਚ 10,000 ਰੁਪਏ ਤੱਕ ਪ੍ਰਾਪਤ ਕਰ ਸਕਦੇ ਹੋ। ਇਹ ਸੇਵਨ ਹੁਣ ਭਾਰਤ 'ਚ iOS ਅਤੇ Android ਦੋਵਾਂ ਉਪਭੋਗਤਾਵਾਂ ਲਈ ਉਪਲਬਧ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਮਹੱਤਵ ਪ੍ਰੀਮੀਅਮ ਉਪਭੋਗਤਾਵਾਂ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਨਾ ਹੈ ਜੋ ਧੋਖਾਧੜੀ ਦਾ ਸ਼ਿਕਾਰ ਹੋ ਜਾਣਦੇ ਹਨ।

ਦੱਸ ਦਈਏ ਕਿ ਟਰੂਕਾਲਰ ਨੇ ਇਹ ਸੇਵਾ ਪ੍ਰਦਾਨ ਕਰਨ ਲਈ HDFC Ergo ਨਾਲ ਸਾਂਝੇਦਾਰੀ ਕੀਤੀ ਹੈ। ਇਹ ਨਵੀ ਵਿਸ਼ੇਸ਼ਤਾ ਉਨ੍ਹਾਂ ਉਪਭੋਗਤਾਵਾਂ ਲਈ ਜ਼ਿਆਦਾ ਮਦਦਗਾਰ ਹੋਵੇਗਾ, ਜੋ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ। ਵੈਸੇ ਤਾਂ ਇਹ ਵਿਸ਼ੇਸ਼ਤਾ ਫਿਲਹਾਲ ਸਿਰਫ ਪ੍ਰੀਮੀਅਮ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ। ਤਾਂ ਆਉ ਜਾਣਦੇ ਹਾਂ ਟਰੂਕਾਲਰ ਧੋਖਾਧੜੀ ਬੀਮਾ ਕੀ ਹੈ? ਅਤੇ ਇਸ ਨੂੰ ਕਿਰਿਆਸ਼ੀਲ ਬਣਾਉਣ ਦਾ ਤਰੀਕਾਂ...


ਟਰੂਕਾਲਰ ਧੋਖਾਧੜੀ ਬੀਮਾ ਕੀ ਹੈ?

ਮਾਹਿਰਾਂ ਮੁਤਾਬਕ ਟਰੂਕਾਲਰ ਧੋਖਾਧੜੀ ਬੀਮਾ ਇੱਕ ਨਵੀਂ ਵਿਸ਼ੇਸ਼ਤਾ ਹੈ ਜੋ ਟਰੂਕਾਲਰ ਦੁਆਰਾ ਭਾਰਤ-ਅਧਾਰਤ ਬੀਮਾ ਕੰਪਨੀ HDFC ERGO ਨਾਲ ਸਾਂਝੇਦਾਰੀ 'ਚ ਪੇਸ਼ ਕੀਤੀ ਗਈ ਹੈ। ਦਸ ਦਈਏ ਕਿ ਇਹ ਬੀਮਾ ਧੋਖਾਧੜੀ ਦੀਆਂ ਗਤੀਵਿਧੀਆਂ ਲਈ 10,000 ਰੁਪਏ ਤੱਕ ਦੀ ਕਵਰੇਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਬੀਮਾ ਟਰੂਕਾਲਰ ਐਪ 'ਚ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਉਪਭੋਗਤਾਵਾਂ ਲਈ ਉਨ੍ਹਾਂ ਦੇ ਮੋਬਾਈਲ ਡਿਵਾਈਸ ਤੋਂ ਉਨ੍ਹਾਂ ਦੇ ਕਵਰੇਜ ਨੂੰ ਸਰਗਰਮ ਕਰਨਾ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨਾ ਆਸਾਨ ਹੋ ਜਾਂਦਾ ਹੈ।

ਇਸ ਨਵੀਂ ਵਿਸ਼ੇਸ਼ਤਾ ਦੀ ਵਰਤੋਂ ਕਰਨ ਦਾ ਤਰੀਕਾਂ 

  • ਪ੍ਰੀਮੀਅਮ ਗਾਹਕ ਇਹ ਬੀਮਾ ਟਰੂਕਾਲਰ ਸਲਾਨਾ ਪ੍ਰੀਮੀਅਮ ਗਾਹਕਾਂ ਲਈ ਉਪਲਬਧ ਹੈ। ਕੁਝ ਮੌਜੂਦਾ ਪ੍ਰੀਮੀਅਮ ਯੋਜਨਾਵਾਂ ‘ਚ, ਬੀਮਾ ਬਿਨਾਂ ਕਿਸੇ ਵਾਧੂ ਲਾਗਤ ਦੇ ਉਪਲਬਧ ਹੈ।
  • ਟਰੂਕਾਲਰ ਫੈਮਿਲੀ ਵਾਲੇ ਫੈਮਿਲੀ ਪਲਾਨ ਉਪਭੋਗਤਾ ਗਾਹਕ ਪਰਿਵਾਰਕ ਮੈਂਬਰਾਂ ਨੂੰ ਬੀਮਾ ਕਵਰੇਜ ਪ੍ਰਦਾਨ ਕਰ ਸਕਦੇ ਹਨ।
  • ਨਾਲ ਹੀ ਜੋ ਗਾਹਕ ਯੋਗ ਨਹੀਂ ਹਨ, ਉਹ ਵੀ ਇਸ ਬੀਮੇ ਤੱਕ ਪਹੁੰਚ ਪ੍ਰਾਪਤ ਕਰਨ ਲਈ ਆਪਣੀ ਯੋਜਨਾ ਨੂੰ ਅਪਗ੍ਰੇਡ ਕਰ ਸਕਦੇ ਹਨ।

ਬੀਮੇ ਨੂੰ ਕਿਰਿਆਸ਼ੀਲ ਬਣਾਉਣ ਦਾ ਤਰੀਕਾਂ

  • ਇੱਕ ਲਈ ਤੁਹਾਨੂੰ ਸਭ ਤੋਂ ਪਹਿਲਾਂ, ਜਾਂਚ ਕਰਨੀ ਹੋਵੇਗੀ ਕਿ ਤੁਸੀਂ ਐਪ ਦਾ ਨਵੀਨਤਮ ਸੰਸਕਰਣ ਵਰਤ ਰਹੇ ਹੋ ਜਾਂ ਨਹੀਂ। ਜੇਕਰ ਨਹੀਂ ਤਾਂ ਪਹਿਲਾਂ ਐਪ ਨੂੰ ਅਪਡੇਟ ਕਰਨਾ ਹੋਵੇਗਾ।
  • ਫਿਰ ਐਪ ਦੇ ਸੈਟਿੰਗਾਂ ਜਾਂ ਪ੍ਰੀਮੀਅਮ ਵਿਸ਼ੇਸ਼ਤਾਵਾਂ ਸੈਕਸ਼ਨ 'ਚ ਧੋਖਾਧੜੀ ਬੀਮਾ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਅੰਤ 'ਚ ਆਪਣੀ ਕਵਰੇਜ ਨੂੰ ਕਿਰਿਆਸ਼ੀਲ ਬਣਾਉਣ ਕਰਨ ਲਈ ਸਾਰੇ ਕਦਮਾਂ ਨੂੰ ਪੂਰਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ: SIM Port 'ਚ ਹੁਣ ਪਹਿਲਾਂ ਨਾਲੋਂ ਘੱਟ ਲੱਗੇਗਾ ਸਮਾਂ, 1 ਜੁਲਾਈ ਤੋਂ ਬਦਲ ਰਹੇ ਇਹ ਨਿਯਮ

ਇਹ ਵੀ ਪੜ੍ਹੋ: Yoga at Golden Temple: ਯੋਗਾ ਗਰਲ ਦਾ ਨਵਾਂ ਪੈਂਤੜਾ ! ਚੁਣੌਤੀ ਤੋਂ ਬਾਅਦ ਹੁਣ ਭੇਟਾ ਦੀਆਂ ਤਸਵੀਰਾਂ ਵੀ ਕੀਤੀਆਂ ਸ਼ੇਅਰ

- PTC NEWS

Top News view more...

Latest News view more...

PTC NETWORK