Budget 2022 recap: ਪਿਛਲੇ ਬਜਟ 'ਚ ਦੇਸ਼ ਨੂੰ ਕੀ ਮਿਲਿਆ ਸੀ? ਕਿਹੜੇ ਹੋਏ ਸਨ ਵੱਡੇ ਐਲਾਨ
Budget 2022 recap: ਕੇਂਦਰ ਦੀ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਕੁਝ ਹੀ ਦਿਨਾਂ 'ਚ ਪੇਸ਼ ਹੋਣ ਜਾ ਰਿਹਾ ਹੈ। ਇਸ ਲਈ ਵਿੱਤ ਮੰਤਰਾਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਦੇਸ਼ ਦੇ ਸਾਹਮਣੇ ਕੇਂਦਰੀ ਬਜਟ-2023 ਪੇਸ਼ ਕਰੇਗੀ, ਜਿਸ 'ਚ ਟੈਕਸ ਤੋਂ ਲੈ ਕੇ ਰੁਜ਼ਗਾਰ ਤੱਕ ਕਈ ਮੋਰਚਿਆਂ 'ਤੇ ਵੱਡੇ ਐਲਾਨ ਸੰਭਵ ਹਨ। ਅਜਿਹੇ 'ਚ ਲੋਕ ਹੁਣ ਸਰਕਾਰ ਦੇ ਪਿਛਲੇ ਬਜਟ (ਬਜਟ 2022) 'ਚ ਕੀਤੇ ਗਏ ਐਲਾਨਾਂ ਨੂੰ ਵੀ ਯਾਦ ਕਰ ਰਹੇ ਹਨ। ਆਓ ਜਾਣਦੇ ਹਾਂ ਬਜਟ 2022 'ਚ ਸਰਕਾਰ ਨੇ ਕਿਹੜੇ-ਕਿਹੜੇ ਵੱਡੇ ਐਲਾਨ ਕੀਤੇ ਹਨ। 2022 ਦਾ ਬਜਟ ਲੋਕਾਂ ਦੀਆਂ ਉਮੀਦਾਂ ਉਤੇ ਕਿੰਨਾ ਕੁ ਖਰਾ ਉਤਰਿਆ ਸੀ।
ਬਜਟ 2022 'ਚ ਕੀਤੇ ਵੱਡੇ ਐਲਾਨ
ਡਿਜੀਟਲ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ 'ਤੇ ਫੋਕਸ ਕੀਤਾ ਗਿਆ ਸੀ
LIC ਦਾ IPO ਲਿਆਉਣ ਦੀ ਉਮੀਦ ਹੈ
ਐਨਪੀਏ ਨਜਿੱਠਣ ਲਈ ਬੈਡ ਬੈਂਕ ਦਾ ਕੰਮਕਾਜ ਸ਼ੁਰੂ
'ਆਤਮ-ਨਿਰਭਰ ਭਾਰਤ' ਲਈ 16 ਲੱਖ ਨੌਕਰੀਆਂ ਦੇ ਮੌਕੇ
ਸਪੀਡ ਪਾਵਰ ਮਾਸਟਰ ਪਲਾਨ ਰਾਹੀਂ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਦਾ ਐਲਾਨ
ਵਿੱਤੀ ਸਾਲ 23 'ਚ 25000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਤਿਆਰ ਕਰਨ ਦਾ ਐਲਾਨ
100 PM ਗਤੀ ਸ਼ਕਤੀ ਕਾਰਗੋ ਟਰਮੀਨਲ ਬਣਾਉਣ ਦਾ ਐਲਾਨ
ਮੇਕ ਇਨ ਇੰਡੀਆ ਤਹਿਤ 60 ਲੱਖ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਐਲਾਨ
ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਲਈ 2.7 ਲੱਖ ਕਰੋੜ ਰੁਪਏ ਦਾ ਐਲਾਨ
ਕਿਸਾਨ ਡਰੋਨ ਨੂੰ ਉਤਸ਼ਾਹਿਤ ਕਰਨ ਦਾ ਐਲਾਨ
ECLGS ਸਕੀਮ ਤਹਿਤ 5 ਲੱਖ ਕਰੋੜ ਦਾ ਕਵਰ
62 ਲੱਖ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਦਾ ਐਲਾਨ
ਡਰੋਨ ਬਣਾਉਣ ਲਈ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਦਾ ਐਲਾਨ
ਸਰਕਾਰ ਨੇ ਡਿਜੀਟਲ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਸੀ
ਸਿਹਤ ਬੁਨਿਆਦੀ ਢਾਂਚੇ ਲਈ ਡਿਜੀਟਲ ਨੈੱਟਵਰਕ ਬਣਾਉਣ ਦਾ ਐਲਾਨ ਕੀਤਾ ਸੀ
ਨੈਸ਼ਨਲ ਟੈਲੀ ਮੈਂਟਲ ਹੈਲਥ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ
2 ਲੱਖ ਆਂਗਣਵਾੜੀਆਂ ਨੂੰ ਹੋਰ ਵਿਕਸਤ ਕਰਨ ਦਾ ਐਲਾਨ ਕੀਤਾ ਸੀ
ਪ੍ਰਧਾਨ ਮੰਤਰੀ ਹਾਊਸਿੰਗ ਲੋਨ ਲਈ 48,000 ਕਰੋੜ ਅਲਾਟ ਕਰਨ ਦਾ ਅਹਿਮ ਐਲਾਨ
ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਲਈ 60,000 ਕਰੋੜ ਰੁਪਏ ਅਲਾਟ ਕਰਨ ਦਾ ਐਲਾਨ
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 80 ਲੱਖ ਨਵੇਂ ਘਰ ਬਣਾਉਣ ਦਾ ਐਲਾਨ
ਉੱਤਰ ਪੂਰਬੀ ਰਾਜਾਂ ਦੇ ਵਿਕਾਸ ਲਈ 1500 ਕਰੋੜ ਰੁਪਏ ਅਲਾਟ ਕਰਨ ਦਾ ਐਲਾਨ
75 ਡਿਜੀਟਲ ਬੈਂਕਿੰਗ ਯੂਨਿਟ ਖੋਲ੍ਹਣ ਦਾ ਐਲਾਨ
ਚਿੱਪ ਆਧਾਰਿਤ ਪਾਸਪੋਰਟ ਜਾਰੀ ਕੀਤੇ ਜਾਣਗੇ
ਬੈਟਰੀਆਂ ਬਣਾਉਣ ਲਈ ਨਿੱਜੀ ਖੇਤਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ
2022 ਵਿੱਚ 5ਜੀ ਸਪੈਕਟਰਮ ਦੀ ਨਿਲਾਮੀ ਦਾ ਐਲਾਨ
2022-23 ਵਿੱਚ ਆਰਬੀਆਈ ਦੀ ਡਿਜੀਟਲ ਕਰੰਸੀ ਜਾਰੀ ਕਰਨ ਦਾ ਐਲਾਨ
ਇਨਕਮ ਟੈਕਸ ਨਿਯਮਾਂ 'ਚ ਵੱਡੇ ਸੁਧਾਰ ਦਾ ਫ਼ੈਸਲਾ
ਜੁਰਮਾਨਾ ਭਰ ਕੇ ਪਿਛਲੇ 2 ਸਾਲਾਂ ਦੀ ਆਈ.ਟੀ. ਰਿਟਰਨ ਨੂੰ ਅਪਡੇਟ ਕਰ ਸਕਣਗੇ
ਅਪਾਹਜਾਂ ਲਈ ਟੈਕਸ ਰਾਹਤ ਦਾ ਪ੍ਰਸਤਾਵ
ਕੇਂਦਰ ਦੇ ਬਰਾਬਰ ਰਾਜ ਦੇ ਕਰਮਚਾਰੀਆਂ ਲਈ NPS ਛੋਟ ਮਿਲੇਗੀ
ਸਟਾਰਟਅੱਪਸ ਲਈ ਟੈਕਸ ਛੋਟ 31 ਮਾਰਚ 2023 ਤੱਕ ਵਧਾ ਦਿੱਤੀ ਗਈ ਹੈ
LTCG 'ਤੇ ਸਰਚਾਰਜ 15 ਫ਼ੀਸਦੀ ਤੱਕ ਸੀਮਿਤ
ਛੱਤਰੀ 'ਤੇ ਕਸਟਮ ਡਿਊਟੀ ਵਧਾ ਕੇ 20 ਫ਼ੀਸਦੀ ਕੀਤੀ ਗਈ ਸੀ
ਨਕਲੀ ਗਹਿਣਿਆਂ 'ਤੇ 400 ਕਿਲੋਗ੍ਰਾਮ ਕਸਟਮ ਡਿਊਟੀ
- PTC NEWS