Chandipura Virus : ਬਹੁਤ ਖਤਰਨਾਕ ਹੈ ਚਾਂਦੀਪੁਰਾ ਵਾਇਰਸ ! 100 'ਚੋਂ 70 ਦੀ ਹੋ ਸਕਦੀ ਹੈ ਮੌਤ, ਜਾਣੋ ਕਿਵੇਂ
Chandipura Virus : ਖ਼ਤਰਨਾਕ ਚਾਂਦੀਪੁਰਾ ਵਾਇਰਸ ਨੇ ਦੇਸ਼ ਦੇ ਚਾਰ ਸੂਬਿਆਂ ਵਿੱਚ ਆਪਣਾ ਪੈਰ ਪਸਾਰ ਲਏ ਹਨ। ਇਸ ਵਾਇਰਸ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ 12 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ ਪੁਣੇ) ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚਾਂਦੀਪੁਰਾ ਵਾਇਰਸ ਕਾਰਨ 100 ਵਿੱਚੋਂ 70 ਬੱਚਿਆਂ ਦੀ ਮੌਤ ਹੋ ਸਕਦੀ ਹੈ।
ਬੱਚਿਆਂ ਨੂੰ ਵਾਇਰਸਾਂ ਤੋਂ ਕਿਵੇਂ ਬਚਾਇਆ ਜਾਵੇ?
ਲੱਛਣ ਕੀ ਹਨ?
ਦੱਸ ਦਈਏ ਕਿ ਜਿਸ ਤਰ੍ਹਾਂ ਫਲੂ ਦੇ ਆਮ ਲੱਛਣ ਹੁੰਦੇ ਹਨ, ਲਗਭਗ ਉਹੀ ਲੱਛਣ ਇਸ ਵਿੱਚ ਪਾਏ ਜਾਂਦੇ ਹਨ ਜਿਵੇਂ ਕਿ ਬੁਖਾਰ, ਸਿਰਦਰਦ, ਦਸਤ, ਦੌਰੇ ਪੈ ਸਕਦੇ ਹਨ, ਇਹ ਦਿਮਾਗ ਨੂੰ ਬਹੁਤ ਜਲਦੀ ਪ੍ਰਭਾਵਿਤ ਕਰਦਾ ਹੈ। ਬਹੁਤ ਜਲਦੀ ਬੱਚਾ ਕੋਮਾ ਵਿੱਚ ਚਲਾ ਜਾਂਦਾ ਹੈ ਅਤੇ ਮਰ ਵੀ ਸਕਦਾ ਹੈ। ਇਸ ਲਈ ਇਸ ਮੌਸਮ 'ਚ ਅਜਿਹੇ ਲੱਛਣ ਹੋਣ 'ਤੇ ਇਸ ਨੂੰ ਹਲਕੇ 'ਚ ਨਾ ਲਓ।
ਇਸ ਦਾ ਨਾਂ ਚਾਂਦੀਪੁਰ ਵਾਇਰਸ ਕਿਉਂ ਰੱਖਿਆ ਗਿਆ?
ਇਸ ਦਾ ਕੇਸ ਪਹਿਲੀ ਵਾਰ 1965 ਵਿੱਚ ਮਹਾਰਾਸ਼ਟਰ ਦੇ ਨਾਗਪੁਰ ਨੇੜੇ ਚਾਂਦੀਪੁਰ ਵਿੱਚ ਪਾਇਆ ਗਿਆ ਸੀ। ਇਸ ਕਰਕੇ ਇਸ ਵਾਇਰਸ ਦਾ ਨਾਂ ਚਾਂਦੀਪੁਰਾ ਪਿਆ। ਇਹ ਵਾਇਰਸ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਸਾਲ 2004, 2006 ਅਤੇ 2019 ਵਿੱਚ ਸਾਹਮਣੇ ਆਇਆ ਸੀ। ਸਾਲ 2007 ਵਿੱਚ ਆਂਧਰਾ ਪ੍ਰਦੇਸ਼ ਵਿੱਚ ਵੀ ਇੱਕ ਕੇਸ ਦਰਜ ਹੋਇਆ ਸੀ।ਇਸ ਦੇ ਕੇਸ ਸਮੇਂ-ਸਮੇਂ 'ਤੇ ਆਉਂਦੇ ਰਹੇ ਹਨ।
ਇਹ ਵਾਇਰਸ ਕਿੱਥੇ ਫੈਲਿਆ?
ਗੁਜਰਾਤ ਵਿੱਚ ਪੈਰ ਪਸਾਰਨ ਤੋਂ ਬਾਅਦ ਚਾਂਦੀਪੁਰਾ ਵਾਇਰਸ ਨੇ ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਾਰੇ ਬੱਚਿਆਂ ਦੇ ਖੂਨ ਦੇ ਨਮੂਨੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ, ਪੁਣੇ ਨੂੰ ਭੇਜੇ ਗਏ ਹਨ। ਗੁਜਰਾਤ ਦੇ ਸਾਬਰਕਾਂਠਾ, ਅਰਾਵਲੀ, ਮਹੀਸਾਗਰ ਅਤੇ ਰਾਜਕੋਟ ਵਿੱਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਗੁਜਰਾਤ ਦੇ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਚਾਂਦੀਪੁਰ ਵਿੱਚ ਹੁਣ ਤੱਕ 8600 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿੱਥੇ ਵਾਇਰਸ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੂਰੇ ਖੇਤਰ ਨੂੰ 26 ਜ਼ੋਨਾਂ ਵਿੱਚ ਵੰਡਿਆ ਗਿਆ ਹੈ।
ਇਹ ਵੀ ਪੜ੍ਹੋ: Toronto Flood : ਕੈਨੇਡਾ ‘ਚ ਹੜ੍ਹ ਦਾ ਕਹਿਰ, ਭਿਆਨਕ ਤੂਫਾਨ ਤੋਂ ਬਾਅਦ ਆਏ ਹੜ੍ਹ ਕਾਰਨ ਟੋਰਾਂਟੋ ’ਚ ਬਿਜਲੀ ਗੁੱਲ
- PTC NEWS