Professor Marriage with student Video : ਵਿਦਿਆਰਥੀ 'ਤੇ ਆਇਆ ਮਹਿਲਾ ਪ੍ਰੋਫੈਸਰ ਦਾ ਦਿਲ ! ਕਲਾਸ ਰੂਮ ਨੂੰ ਹੀ 'ਮੰਡਪ' ਬਣਾ ਰਚਾ ਲਿਆ ਵਿਆਹ
Professor marriage with First student video viral : ਪੱਛਮੀ ਬੰਗਾਲ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਪ੍ਰੋਫੈਸਰ ਨੂੰ ਆਪਣੇ ਹੀ ਵਿਦਿਆਰਥੀ ਨਾਲ ਪਿਆਰ ਹੋ ਗਿਆ। ਹੱਦ ਤਾਂ ਉਦੋਂ ਹੋ ਗਈ, ਜਦੋਂ ਦੋਹਾਂ ਨੇ ਕਲਾਸ ਰੂਮ 'ਚ ਹੀ ਵਿਆਹ ਕਰਵਾ ਲਿਆ। ਇਹ ਵਿਆਹ ਮੌਲਾਨਾ ਅਬੁਲ ਕਲਾਮ ਆਜ਼ਾਦ ਯੂਨੀਵਰਸਿਟੀ ਆਫ ਟੈਕਨਾਲੋਜੀ ਵਿੱਚ ਹੋਇਆ। ਘਟਨਾ ਮੰਗਲਵਾਰ ਦੀ ਹੈ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰੋਫੈਸਰ ਨੂੰ ਛੁੱਟੀ 'ਤੇ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਾਇਰਲ ਵੀਡੀਓ 'ਚ ਕੀ ਹੈ ?
'ਅਪਲਾਈਡ ਸਾਈਕਾਲੋਜੀ' ਵਿਭਾਗ ਦੀ ਮੁਖੀ, ਜੋ ਇਕ ਮਹਿਲਾ ਪ੍ਰੋਫੈਸਰ ਵੀ ਹੈ, ਮੰਗਲਵਾਰ ਨੂੰ ਲਾਲ ਬਨਾਰਸੀ ਸਾੜੀ ਪਹਿਨ ਕੇ ਅਤੇ ਹੱਥਾਂ 'ਚ ਗੁਲਾਬ ਦੇ ਫੁੱਲਾਂ ਦੀ ਮਾਲਾ ਲੈ ਕੇ ਕਲਾਸ 'ਚ ਆਈ। ਪਹਿਲੇ ਸਾਲ ਦਾ ਵਿਦਿਆਰਥੀ ਵੀ ਉਸ ਦੇ ਨਾਲ ਸੀ। ਕਲਾਸ ਦੇ ਵਿਚਕਾਰ ਵਿਦਿਆਰਥੀ ਨੇ ਪ੍ਰੋਫ਼ੈਸਰ ਦੇ ਮੱਥੇ ਨੂੰ ਸਿੰਦੂਰ ਨਾਲ ਭਰ ਦਿੱਤਾ ਅਤੇ ਦੋਵਾਂ ਨੇ ਇੱਕ-ਦੂਜੇ ਨੂੰ ਹਾਰ ਪਹਿਨਾਏ।
ਵੀਡੀਓ 'ਚ ਵਿਖਾਈ ਦੇ ਰਿਹਾ ਹੈ ਕਿ ਵਿਦਿਆਰਥੀ ਦੇ ਮੋਢੇ 'ਤੇ ਇਕ ਸ਼ਾਲ ਸੀ, ਜਿਸ ਦਾ ਇਕ ਸਿਰਾ ਪ੍ਰੋਫੈਸਰ ਦੀ ਸਾੜੀ ਦੇ ਪੱਲੂ ਨਾਲ ਬੰਨ੍ਹਿਆ ਹੋਇਆ ਸੀ। ਇਹ ਬਿਲਕੁਲ ਉਸੇ ਤਰ੍ਹਾਂ ਸੀ, ਜੋ ਵਿਆਹਾਂ ਵਿੱਚ ਰਸਮੀ ਹੁੰਦਾ ਹੈ। ਇਹ ਨਜ਼ਾਰਾ ਦੇਖ ਕੇ ਜਮਾਤ ਦੇ ਬਾਕੀ ਵਿਦਿਆਰਥੀ ਵੀ ਦੰਗ ਰਹਿ ਗਏ। ਕੁਝ ਵਿਦਿਆਰਥੀਆਂ ਨੇ ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਈਆਂ, ਜੋ ਤੁਰੰਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪ੍ਰੋਫੈਸਰ ਨੂੰ ਤੁਰੰਤ ਛੁੱਟੀ 'ਤੇ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਵਿਆਹ ਕਰਵਾਉਣ ਵਾਲਾ ਵਿਦਿਆਰਥੀ ਵੀ ਫਿਲਹਾਲ ਲਾਪਤਾ ਦੱਸਿਆ ਜਾ ਰਿਹਾ ਹੈ।बंगाल के नदिया जिले में स्थित मौलाना अबुल कलाम आजाद प्रौद्योगिकी विश्वविद्यालय की प्रोफेसर ने फर्स्ट ईयर के छात्र से क्लासरूम में ही शादी रचा ली। वीडियो वायरल हुआ, तो यूनिवर्सिटी प्रशासन ने प्रोफेसर को छुट्टी पर भेज दिया। pic.twitter.com/aUTybYxJ0t — Swaraj Srivastava (@SwarajAjad) January 29, 2025
ਵੀਡੀਓ 'ਚ ਲਾੜੀ ਬਣੀ ਪ੍ਰੋਫੈਸਰ ਦਾ ਕੀ ਹੈ ਕਹਿਣਾ
ਇਸ ਮਾਮਲੇ 'ਤੇ ਮਹਿਲਾ ਪ੍ਰੋਫੈਸਰ ਪਾਇਲ ਬੈਨਰਜੀ ਦਾ ਕਹਿਣਾ ਹੈ ਕਿ ਕਲਾਸ ਦੇ ਅੰਦਰ ਪਹਿਲੇ ਸਾਲ ਦੇ ਇਕ ਵਿਦਿਆਰਥਣ ਨਾਲ 'ਵਿਆਹ ਦਾ ਸਾਈਕੋਡ੍ਰਾਮਾ' ਚੱਲ ਰਿਹਾ ਸੀ। ਉਨ੍ਹਾਂ (ਵਿਦਿਆਰਥੀਆਂ) ਨੇ ਮੈਨੂੰ ਮੁੱਖ ਕਿਰਦਾਰ ਨਿਭਾਉਣ ਲਈ ਬੇਨਤੀ ਕੀਤੀ ਅਤੇ ਮੈਂ ਸਹਿਮਤ ਹੋ ਗਈ। ਹੋਰ ਫੈਕਲਟੀ ਮੈਂਬਰ ਇਸ ਤੋਂ ਜਾਣੂ ਸਨ ਅਤੇ ਪ੍ਰੋਗਰਾਮ ਲਈ ਸਹਿਮਤ ਹੋਏ। ਉਦੋਂ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਸੀ। ਮੈਂ ਅਤੇ ਮੇਰੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਸਕ੍ਰਿਪਟ ਦੇ ਅਨੁਸਾਰ ਕੰਮ ਕੀਤਾ। ਇਸ ਵਿੱਚ ਕੋਈ ਗੰਭੀਰ ਗੱਲ ਨਹੀਂ ਸੀ। ਉਹ ਅੱਗੇ ਕਹਿੰਦੀ ਹੈ ਕਿ ਕੁਝ ਲੋਕਾਂ ਨੇ ਇਸ ਨੂੰ ਮੇਰੇ ਖਿਲਾਫ ਹਥਿਆਰ ਵਜੋਂ ਵਰਤਿਆ ਹੈ। ਮੈਨੂੰ ਪਤਾ ਹੈ ਕਿ ਇਹ ਕਿਸਨੇ ਕੀਤਾ ਕਿਉਂਕਿ ਮੈਨੂੰ ਇਸ ਗੇਮ ਨੂੰ ਖੇਡਣ ਵਾਲੇ ਵਿਅਕਤੀ ਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਬਦਲਾ ਲੈਣ ਲਈ ਵੀਡੀਓ ਸ਼ੇਅਰ ਕੀਤੀ ਹੈ।
ਵਾਈਸ ਚਾਂਸਲਰ ਦਾ ਕੀ ਹੈ ਕਹਿਣਾ ?
ਉਧਰ, ਇਸ ਘਟਨਾ ਬਾਰੇ ਯੂਨੀਵਰਸਿਟੀ ਦੇ ਕਾਰਜਕਾਰੀ ਉਪ ਕੁਲਪਤੀ ਤਪਸ ਚੱਕਰਵਰਤੀ ਨੇ ਕਿਹਾ ਕਿ ਵਿਭਾਗ ਦੇ ਮੁਖੀ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੇ ਅੱਗੇ ਕਿਹਾ ਕਿ ਉਸ ਤੋਂ ਕਲਾਸ ਵਿਚ ਉਸ ਦੇ ਵਿਵਹਾਰ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਪ੍ਰੋਫੈਸਰ ਨੇ ਜ਼ੁਬਾਨੀ ਕਿਹਾ ਕਿ ਇਹ ਕਲਾਸ ਵਿੱਚ ਇੱਕ ਪ੍ਰੋਜੈਕਟ ਦਾ ਹਿੱਸਾ ਸੀ। ਹਾਲਾਂਕਿ, ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਜੇਕਰ ਪ੍ਰੋਫ਼ੈਸਰ ਸੱਚਮੁੱਚ ਕਿਸੇ ਪ੍ਰੋਜੈਕਟ ਦਾ ਹਿੱਸਾ ਸੀ ਤਾਂ ਉਨ੍ਹਾਂ ਨੂੰ ਛੁੱਟੀ 'ਤੇ ਕਿਉਂ ਭੇਜਿਆ ਗਿਆ। ਜੇਕਰ ਹਾਰ ਪਹਿਨਾਉਣਾ ਅਤੇ ਸਿੰਦੂਰ ਲਾਉਣਾ ਕਿਸੇ ਪ੍ਰੋਜੈਕਟ ਦਾ ਹਿੱਸਾ ਸੀ ਤਾਂ ਪ੍ਰਸ਼ਾਸਨ ਦੀ ਇਹ ਕਾਰਵਾਈ ਸਮਝ ਤੋਂ ਬਾਹਰ ਹੈ।
- PTC NEWS