Weather Update: ਧੁੰਦ ਦੀ ਮਾਰ, ਦਿੱਲੀ ਏਅਰਪੋਰਟ 'ਤੇ ਨਹੀਂ ਉਡਾਣ ਭਰ ਸਕੇ ਜਹਾਜ਼!
Weather Update: ਦਿੱਲੀ 'ਚ ਸਰਦੀ ਜ਼ੋਰਾਂ 'ਤੇ ਹੈ। ਕੜਾਕੇ ਦੀ ਠੰਢ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਠੰਢ ਦਾ ਕਹਿਰ ਅਜਿਹਾ ਹੈ ਕਿ ਲੋਕਾਂ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਸੜਕਾਂ 'ਤੇ ਵਾਹਨ ਰੇਂਗਦੇ ਦੇਖੇ ਗਏ। ਕੜਾਕੇ ਦੀ ਠੰਢ ਕਾਰਨ ਆਵਾਜਾਈ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਜਹਾਜ਼ਾਂ ਤੋਂ ਲੈ ਕੇ ਟਰੇਨਾਂ ਤੱਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਧੁੰਦ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਉਡਾਣਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਮੰਗਲਵਾਰ ਨੂੰ, ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਲਗਭਗ 30 ਉਡਾਣਾਂ ਦੇਰੀ ਨਾਲ ਹੋਈਆਂ ਜਦੋਂ ਕਿ 17 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਪਾਲਮ ਹਵਾਈ ਅੱਡੇ 'ਤੇ ਸਵੇਰੇ 7 ਵਜੇ 100 ਮੀਟਰ ਵਿਜ਼ੀਬਿਲਟੀ ਸੀ, ਸਵੇਰੇ 7:30 ਵਜੇ ਇਹ ਜ਼ੀਰੋ ਵਿਜ਼ੀਬਿਲਟੀ ਹੋ ਗਈ। ਸਵੇਰੇ 7 ਵਜੇ ਸਫਦਰਜੰਗ ਹਵਾਈ ਅੱਡੇ 'ਤੇ ਵੀ 50 ਮੀਟਰ ਵਿਜ਼ੀਬਿਲਟੀ ਸੀ।
#WATCH | Delhi: Several flight operations delayed at IGI airport due to low visibility amid fog. pic.twitter.com/hGVXB7YThE — ANI (@ANI) January 16, 2024
ਹਵਾਈ ਅੱਡੇ ਯਾਤਰੀਆਂ ਨਾਲ ਭਰੇ ਹੋਏ ਹਨ। ਲੋਕ ਘੰਟਿਆਂਬੱਧੀ ਉਡਾਣਾਂ ਦੀ ਉਡੀਕ ਕਰ ਰਹੇ ਹਨ। ਏਅਰਪੋਰਟ 'ਤੇ ਭੀੜ ਰੇਲਵੇ ਸਟੇਸ਼ਨ ਵਰਗੀ ਲੱਗਦੀ ਹੈ। ਠੰਢ ਦੇ ਮੌਸਮ ਵਿਚ ਯਾਤਰੀ ਜ਼ਮੀਨ 'ਤੇ ਬੈਠ ਕੇ ਫਲਾਈਟ ਦਾ ਇੰਤਜ਼ਾਰ ਕਰ ਰਹੇ ਹਨ। ਏਅਰਪੋਰਟ 'ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਬੈਠਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੀ ਫਲਾਈਟ 2 ਘੰਟੇ ਲੇਟ ਹੋਈ ਸੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਫਲਾਈਟ ਦੋ ਘੰਟੇ ਹੋਰ ਲੇਟ ਹੋ ਗਈ ਹੈ। ਪਤਾ ਨਹੀਂ ਹੋਰ ਕਿੰਨੀ ਦੇਰੀ ਹੋਵੇਗੀ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਜਿਸ ਵਿੱਚ ਏਅਰਪੋਰਟ ਦਾ ਇਹ ਨਜ਼ਾਰਾ ਦੇਖਿਆ ਜਾ ਸਕਦਾ ਹੈ।
ਧੁੰਦ ਦਾ ਅਸਰ ਰੇਲਵੇ 'ਤੇ ਵੀ ਪੈ ਰਿਹਾ ਹੈ। ਟਰੇਨਾਂ ਇਕ-ਦੋ ਘੰਟੇ ਨਹੀਂ ਸਗੋਂ 10 ਤੋਂ 15 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਮੰਗਲਵਾਰ ਨੂੰ ਸੰਘਣੀ ਧੁੰਦ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਆਉਣ ਵਾਲੀਆਂ ਕਰੀਬ 30 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ। ਲੋਕ ਰੇਲਵੇ ਸਟੇਸ਼ਨ 'ਤੇ ਟਰੇਨ ਦਾ ਇੰਤਜ਼ਾਰ ਕਰ ਰਹੇ ਹਨ। ਦੇਰੀ ਕਾਰਨ ਲੋਕ ਕੜਾਕੇ ਦੀ ਠੰਢ ਵਿੱਚ ਸਟੇਸ਼ਨ ’ਤੇ ਹੀ ਜ਼ਮੀਨ ’ਤੇ ਸੌਂ ਰਹੇ ਹਨ। ਸਟੇਸ਼ਨ 'ਤੇ ਕਈ ਥਾਵਾਂ 'ਤੇ ਲੋਕ ਕੰਬਲਾਂ 'ਚ ਲਪੇਟ ਕੇ ਬੈਠੇ ਦਿਖਾਈ ਦੇ ਰਹੇ ਹਨ। ਇੰਤਜ਼ਾਰ ਦੀ ਹਾਲਤ ਇਹ ਹੈ ਕਿ ਸਵੇਰ ਸ਼ਾਮ ਹੋ ਜਾਂਦੀ ਹੈ ਅਤੇ ਸ਼ਾਮ ਸਵੇਰ ਹੋ ਜਾਂਦੀ ਹੈ। ਅਜਿਹੇ 'ਚ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
30 trains to Delhi from various parts of the country are running late due to dense fog conditions as on 16th January. pic.twitter.com/v9g14OlFwR — ANI (@ANI) January 16, 2024
ਦੱਸ ਦੇਈਏ ਕਿ ਦਿੱਲੀ 'ਚ ਸੀਤ ਲਹਿਰ ਕਾਰਨ ਮੰਗਲਵਾਰ ਸਵੇਰੇ ਘੱਟੋ-ਘੱਟ ਤਾਪਮਾਨ ਇਕ ਵਾਰ ਫਿਰ 3 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜਦਕਿ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਦਿੱਲੀ ਵਾਸੀਆਂ ਨੂੰ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਅਗਲੇ ਕੁਝ ਦਿਨਾਂ ਤੱਕ ਧੁੰਦ ਅਤੇ ਠੰਡ ਦਾ ਕਹਿਰ ਜਾਰੀ ਰਹੇਗਾ।
-