Fri, Nov 15, 2024
Whatsapp

ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ, ਜਾਣੋ ਪੰਜਾਬ ਤੇ ਚੰਡੀਗੜ੍ਹ 'ਚ ਕਦੋਂ ਮਿਲੇਗੀ ਠੰਡ ਤੋਂ ਰਾਹਤ

Reported by:  PTC News Desk  Edited by:  KRISHAN KUMAR SHARMA -- January 21st 2024 09:11 PM
ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ, ਜਾਣੋ ਪੰਜਾਬ ਤੇ ਚੰਡੀਗੜ੍ਹ 'ਚ ਕਦੋਂ ਮਿਲੇਗੀ ਠੰਡ ਤੋਂ ਰਾਹਤ

ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ, ਜਾਣੋ ਪੰਜਾਬ ਤੇ ਚੰਡੀਗੜ੍ਹ 'ਚ ਕਦੋਂ ਮਿਲੇਗੀ ਠੰਡ ਤੋਂ ਰਾਹਤ

ਪੀਟੀਸੀ ਨਿਊਜ਼ ਡੈਸਕ: ਕੜਾਕੇ ਦੀ ਪੈ ਰਹੀ ਠੰਡ (cold) ਦੇ ਮੱਦੇਨਜ਼ਰ ਅਜੇ ਅਗਲੇ ਕੁੱਝ ਹੋਰ ਦਿਨਾਂ ਤੱਕ ਹੋਰ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਵਿਖਾਈ ਨਹੀਂ ਦੇ ਰਹੀ। ਮੌਸਮ ਵਿਭਾਗ (IMD) ਵੱਲੋਂ ਉਤਰ ਭਾਰਤ ਲਈ ਐਤਵਾਰ ਨੂੰ ਮੁੜ ਰੈਡ ਅਲਰਟ ਜਾਰੀ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨਾਂ ਤੱਕ ਧੁੰਦ ਅਤੇ ਕੜਾਕੇ ਦੀ ਠੰਡ (weather) ਤੋਂ ਕੋਈ ਨਿਜ਼ਾਤ ਮਿਲਣ ਦੀ ਸੰਭਾਵਨਾ ਨਹੀਂ ਹੈ। ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਤੇ ਉਤਰੀ ਹਿੱਸੇ ਵਿੱਚ ਠੰਡ ਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ, “ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ 2-4 ਡਿਗਰੀ ਸੈਲਸੀਅਸ ਘੱਟ ਹੈ ਅਤੇ ਬਾਕੀ ਉੱਤਰੀ ਭਾਰਤ ਵਿੱਚ ਆਮ ਨਾਲੋਂ ਕਰੀਬ ਹੈ। ਅੱਜ ਹਰਿਆਣਾ ਦੇ ਹਿਸਾਰ ਵਿੱਚ ਸਭ ਤੋਂ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਵਿਭਾਗ ਅਨੁਸਾਰ ਨੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਮੁੰਦਰੀ ਤਲ ਤੋਂ 12.6 ਕਿਲੋਮੀਟਰ ਉੱਪਰ 140-160 ਗੰਢਾਂ ਦੇ ਕ੍ਰਮ ਦੀਆਂ ਜੈੱਟ ਸਟ੍ਰੀਮ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਉੱਤਰੀ ਭਾਰਤ ਵਿੱਚ ਠੰਡੀਆਂ ਹਵਾਵਾਂ ਘੱਟ ਰਹੀਆਂ ਹਨ ਅਤੇ ਸ਼ੀਤ ਲਹਿਰ/ਸ਼ੀਤ ਦਿਨ ਦੇ ਹਾਲਾਤ ਵੱਧ ਰਹੇ ਹਨ। ਇਸ ਤਰ੍ਹਾਂ ਅਗਲੇ 4-5 ਦਿਨਾਂ ਤੱਕ ਜੈੱਟ ਸਟ੍ਰੀਮ ਦੀ ਤੀਬਰਤਾ ਜਾਰੀ ਰਹਿਣ ਦੀ ਸੰਭਾਵਨਾ ਹੈ।

ਪੰਜਾਬ, ਚੰਡੀਗੜ੍ਹ ਤੇ ਹਰਿਆਣਾ 'ਚ ਕੁੱਝ ਇਸ ਤਰ੍ਹਾਂ ਰਹੇਗਾ ਮੌਸਮ

ਇਹ ਵੀ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ 26 ਜਨਵਰੀ ਦੀ ਸਵੇਰ ਤੱਕ ਰਾਤ/ਸਵੇਰੇ ਕੁਝ ਘੰਟਿਆਂ ਲਈ ਸੰਘਣੀ ਧੁੰਦ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ, “22 ਜਨਵਰੀ ਦੀ ਰਾਤ ਤੋਂ 25 ਜਨਵਰੀ ਦੀ ਸਵੇਰ ਤੱਕ ਦਿੱਲੀ ਵਿੱਚ ਵੱਖ-ਵੱਖ ਥਾਵਾਂ 'ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। “ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 24 ਜਨਵਰੀ ਦੀ ਸਵੇਰ ਤੱਕ ਰਾਤ/ਸਵੇਰੇ ਕੁਝ ਘੰਟਿਆਂ ਲਈ ਸੰਘਣੀ ਧੁੰਦ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।”

IMD ਨੇ ਕਿਹਾ, "25 ਜਨਵਰੀ ਅਤੇ ਉੱਤਰੀ ਰਾਜਸਥਾਨ ਵਿੱਚ ਐਤਵਾਰ ਅਤੇ 23 ਜਨਵਰੀ ਤੱਕ ਪੰਜਾਬ (punjab-weather-news-today), ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ੀਤ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।"

ਇਹ ਵੀ ਪੜ੍ਹੋ: 

- Ram Mandir: ਰਜਨੀਕਾਂਤ ਤੋਂ ਲੈ ਕੇ ਕੰਗਨਾ ਰਣੌਤ ਤੱਕ ਬਾਲੀਵੁੱਡ ਪਹੁੰਚਿਆ ਅਯੁੱਧਿਆ

- ਮੁਸਲਿਮ ਯੁਵਕ ਨੇ ਮਕਬੂਜ਼ਾ ਕਸ਼ਮੀਰ ਤੋਂ ਬਰਤਾਨੀਆ ਰਾਹੀਂ ਅਯੁੱਧਿਆ ਲਈ ਭੇਜਿਆ ਪਵਿੱਤਰ ਜਲ

- 500 ਰੁਪਏ ਦੇ ਨੋਟ 'ਤੇ ਨਜ਼ਰ ਆਵੇਗੀ ਰਾਮ ਜੀ ਤੇ ਰਾਮ ਮੰਦਿਰ ਦੀ ਤਸਵੀਰ? ਜਾਣੋ ਸੱਚ

- ਬਟਰ ਚਿਕਨ ਅਤੇ ਦਾਲ ਮੱਖਣੀ ਦੀ ਖੋਜ ਕਿਸਨੇ ਕੀਤੀ? 2 ਵੱਡੇ ਰੈਸਟੋਰੈਂਟ ਪਹੁੰਚੇ ਹਾਈਕੋਰਟ

-

Top News view more...

Latest News view more...

PTC NETWORK