Sat, Apr 5, 2025
Whatsapp

Control Sugar Cravings: ਖਾਣੇ ਤੋਂ ਬਾਅਦ ਮਿੱਠੇ ਦੀ ਇੱਛਾ ਕਿਉਂ ਹੁੰਦੀ ਹੈ ? ਜਾਣੋ ਇਸ ਨੂੰ ਕੰਟਰੋਲ ਕਰਨ ਦੇ ਤਰੀਕੇ

ਅੱਜ ਅਸੀਂ ਤੁਹਾਨੂੰ ਰੋਜ਼ਾਨਾ ਦੀਆਂ ਕੁਝ ਅਜਿਹੀਆਂ ਆਦਤਾਂ ਬਾਰੇ ਦਸਾਂਗੇ, ਜੋ ਤੁਹਾਡੀ ਕਿਡਨੀ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ:-

Reported by:  PTC News Desk  Edited by:  Aarti -- July 13th 2024 02:15 PM
Control Sugar Cravings: ਖਾਣੇ ਤੋਂ ਬਾਅਦ ਮਿੱਠੇ ਦੀ ਇੱਛਾ ਕਿਉਂ ਹੁੰਦੀ ਹੈ ? ਜਾਣੋ ਇਸ ਨੂੰ ਕੰਟਰੋਲ ਕਰਨ ਦੇ ਤਰੀਕੇ

Control Sugar Cravings: ਖਾਣੇ ਤੋਂ ਬਾਅਦ ਮਿੱਠੇ ਦੀ ਇੱਛਾ ਕਿਉਂ ਹੁੰਦੀ ਹੈ ? ਜਾਣੋ ਇਸ ਨੂੰ ਕੰਟਰੋਲ ਕਰਨ ਦੇ ਤਰੀਕੇ

Ways To Control Sugar Cravings Post Meals: ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਉਦੋਂ ਤੱਕ ਅਧੂਰਾ ਮਹਿਸੂਸ ਕਰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਕੋਈ ਮਿੱਠੀ ਚੀਜ਼ ਨਹੀਂ ਮਿਲਦੀ। ਪਰ ਮਾਹਿਰਾਂ ਮੁਤਾਬਕ ਖਾਣ ਤੋਂ ਬਾਅਦ ਮਿੱਠੇ ਦੀ ਲਾਲਸਾ ਸਾਡੀ ਸਿਹਤ ਲਈ ਠੀਕ ਨਹੀਂ ਹੁੰਦੀ। ਜਿਵੇ ਤੁਸੀਂ ਜਾਣਦੇ ਹੋ ਕਿ ਬਹੁਤੇ ਲੋਕਾਂ ਨੂੰ ਰਾਤ ਦੇ ਖਾਣੇ ਤੋਂ ਬਾਅਦ ਮਿੱਠੇ ਦੀ ਲਾਲਸਾ ਹੁੰਦੀ ਹੈ ਜਿਸ 'ਚ ਉਹ ਬਹੁਤ ਜ਼ਿਆਦਾ ਮਿਠਾਈਆਂ ਖਾਂਦੇ ਹਨ।

ਦਸ ਦਈਏ ਕਿ ਜ਼ਿਆਦਾ ਮਿਠਾਈਆਂ ਪੇਟ ਦੀ ਖਰਾਬ ਸਿਹਤ ਅਤੇ ਹਾਰਮੋਨਲ ਅਸੰਤੁਲਨ ਦਾ ਕਾਰਨ ਬਣਦੀਆਂ ਹਨ। ਅਜਿਹੇ 'ਚ ਮਿਠਾਈ ਦਾ ਸੇਵਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਮਿੱਠੇ ਦੀ ਲਾਲਸਾ ਆਮ ਗੱਲ ਹੈ, ਪਰ ਜੇਕਰ ਤੁਹਾਨੂੰ ਮਿਠਾਈਆਂ ਦੀ ਬਹੁਤ ਜ਼ਿਆਦਾ ਲਾਲਸਾ ਹੁੰਦੀ ਹੈ, ਤਾਂ ਤੁਹਾਨੂੰ ਇਸ ਦੇ ਪਿੱਛੇ ਦੇ ਕਾਰਨ ਅਤੇ ਇਸ ਨੂੰ ਕੰਟਰੋਲ ਕਰਨ ਦੇ ਤਰੀਕੇ ਜਾਣਨੇ ਚਾਹੀਦੇ ਹਨ। ਤਾਂ ਆਓ ਜਾਣਦੇ ਹਾਂ ਖਾਣੇ ਤੋਂ ਬਾਅਦ ਮਿੱਠੇ ਦੀ ਲਾਲਸਾ ਕਿਉਂ ਹੁੰਦੀ ਹੈ? ਅਤੇ ਇਸ ਨੂੰ ਕੰਟਰੋਲ ਕਰਨ ਦੇ ਤਰੀਕੇ ਕੀ ਹੁੰਦੇ ਹਨ?


ਮਿੱਠੇ ਦੀ ਲਾਲਸਾ ਕਿਉਂ ਹੁੰਦੀ ਹੈ?

ਕਦੇ-ਕਦਾਈਂ ਮਿੱਠੇ ਦੀ ਲਾਲਸਾ ਪੂਰੀ ਤਰ੍ਹਾਂ ਆਮ ਹੈ। ਪਰ ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਕੁਝ ਮਿੱਠਾ ਖਾਣ ਦਾ ਲਾਲਸਾ ਹੁੰਦੀ ਹੈ ਤਾਂ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਡੀਹਾਈਡਰੇਸ਼ਨ, ਸਰੀਰ 'ਚ ਮੈਗਨੀਸ਼ੀਅਮ ਦੀ ਕਮੀ, ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਮਿੱਠੇ ਦੀ ਲਾਲਸਾ ਦਾ ਕਾਰਨ ਬਣ ਸਕਦੀਆਂ ਹਨ। ਕਿਤੇ ਨਾ ਕਿਤੇ ਇਹ ਵੀ ਦਰਸਾਉਂਦਾ ਹੈ ਕਿ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲ ਰਿਹਾ ਹੈ।

ਖਾਣੇ ਤੋਂ ਬਾਅਦ ਹੋਣ ਵਾਲੀ ਮਿੱਠੇ ਦੀ ਲਾਲਸਾ ਨੂੰ ਕੰਟਰੋਲ ਕਰਨ ਦੇ ਤਰੀਕੇ:-

  • ਆਪਣੀ ਖੁਰਾਕ 'ਚ ਪ੍ਰੋਟੀਨ ਦੀ ਮਾਤਰਾ ਵਧਾਓ। ਕਿਉਂਕਿ ਇਹ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਸੁਧਾਰਨ 'ਚ ਮਦਦ ਕਰਦਾ ਹੈ।
  • ਕਾਰਬੋਹਾਈਡਰੇਟ ਨੂੰ ਪੂਰੀ ਤਰ੍ਹਾਂ ਨਾ ਛੱਡੋ। ਆਪਣੀ ਖੁਰਾਕ 'ਚ ਕਾਰਬੋਹਾਈਡਰੇਟ ਸ਼ਾਮਲ ਕਰਨਾ ਯਕੀਨੀ ਬਣਾਓ। ਕਿਉਂਕਿ ਇਹ ਹੈਪੀ ਹਾਰਮੋਨ ਸੇਰੋਟੋਨਿਨ ਦੀ ਰਿਹਾਈ ਨੂੰ ਉਤੇਜਿਤ ਕਰਨ 'ਚ ਮਦਦ ਕਰਦੇ ਹਨ।
  • ਲੋੜੀਂਦਾ ਮਾਤਰਾ 'ਚ ਪਾਣੀ ਜ਼ਰੂਰ ਪੀਓ ਕਿਉਂਕਿ ਜ਼ਰੂਰਤ ਤੋਂ ਜਿਆਦਾ ਪਾਣੀ ਮਿੱਠੇ ਦੀ ਲਾਲਸਾ ਨੂੰ ਵਧਾਉਂਦਾ ਹੈ। 
  • ਮੇਥੀ ਦਾਣੇ ਦਾ ਪਾਣੀ ਪੀਓ। ਮਾਹਿਰਾਂ ਮੁਤਾਬਕ ਇਹ ਸਰੀਰ 'ਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ।  
  • ਕਵਿਨੋਆ, ਪਾਲਕ ਅਤੇ ਅਖਰੋਟ ਵਰਗੀਆਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। 
  • ਖਾਣਾ ਖਾਣ ਤੋਂ ਬਾਅਦ ਦਾਲਚੀਨੀ ਦਾ ਪਾਣੀ ਪੀਓ। ਕਿਉਂਕਿ ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। 
  • ਸਵੇਰੇ 9-11 ਵਜੇ ਦੇ ਵਿਚਕਾਰ ਸੂਰਜ ਦੀ ਰੌਸ਼ਨੀ ਲਓ। ਕਿਉਂਕਿ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਵਿਟਾਮਿਨ ਡੀ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। 
  • ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ, ਆਪਣੀ ਖੁਰਾਕ 'ਚ ਇਡਲੀ, ਡੋਸਾ ਅਤੇ ਦਹੀ ਵਰਗੇ ਅੰਤੜੀਆਂ ਦੇ ਅਨੁਕੂਲ ਭੋਜਨ ਸ਼ਾਮਲ ਕਰੋ। 
  • ਇੱਕ ਵਾਰ 'ਚ ਬਹੁਤ ਜ਼ਿਆਦਾ ਖਾਣ ਦੀ ਬਜਾਏ, ਥੋੜੇ ਸਮੇਂ 'ਚ ਕੁਝ ਖਾਓ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ। 
  • ਦੁਪਹਿਰ ਦਾ ਭੋਜਨ ਕਰਦੇ ਸਮੇਂ ਰੋਟੀ 'ਤੇ ਇਕ ਚੱਮਚ ਘਿਓ ਲਗਾਓ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਮਿੱਠੇ ਦੀ ਲਾਲਸਾ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Prevent Monsoon Stickiness: ਮਾਨਸੂਨ 'ਚ ਚਿਪਚਿਪੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ 6 ਟਿਪਸ

- PTC NEWS

Top News view more...

Latest News view more...

PTC NETWORK