Fri, May 9, 2025
Whatsapp

Waris Punjab De : 'ਵਾਰਿਸ ਪੰਜਾਬ ਦੇ' ਕਥਿਤ ਗਰੁੱਪ ਦੀ ਚੈਟ ਵਾਇਰਲ, ਸ਼ਾਹ-ਬਿੱਟੂ-ਮਜੀਠੀਆ ਸਮੇਤ ਨਿਸ਼ਾਨੇ 'ਤੇ ਕੁੱਝ ਵੱਡੇ ਸਿਆਸੀ ਲੀਡਰ !

Waris Punjab De Viral Chat : ਸੋਸ਼ਲ ਐਕਟੀਵਿਸਟ ਭਗਤ ਸਿੰਘ ਦੁਆਬੀ ਵੱਲੋਂ ਵਾਇਰਲ ਕੀਤੀ ਗਈ ਹੈ, ਜਿਸ ਤਹਿਤ ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਚਾਰ ਪ੍ਰਮੁੱਖ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਕਿਹਾ ਹੈ।

Reported by:  PTC News Desk  Edited by:  KRISHAN KUMAR SHARMA -- April 20th 2025 09:52 PM -- Updated: April 20th 2025 10:09 PM
Waris Punjab De : 'ਵਾਰਿਸ ਪੰਜਾਬ ਦੇ' ਕਥਿਤ ਗਰੁੱਪ ਦੀ ਚੈਟ ਵਾਇਰਲ, ਸ਼ਾਹ-ਬਿੱਟੂ-ਮਜੀਠੀਆ ਸਮੇਤ ਨਿਸ਼ਾਨੇ 'ਤੇ ਕੁੱਝ ਵੱਡੇ ਸਿਆਸੀ ਲੀਡਰ !

Waris Punjab De : 'ਵਾਰਿਸ ਪੰਜਾਬ ਦੇ' ਕਥਿਤ ਗਰੁੱਪ ਦੀ ਚੈਟ ਵਾਇਰਲ, ਸ਼ਾਹ-ਬਿੱਟੂ-ਮਜੀਠੀਆ ਸਮੇਤ ਨਿਸ਼ਾਨੇ 'ਤੇ ਕੁੱਝ ਵੱਡੇ ਸਿਆਸੀ ਲੀਡਰ !

Waris Punjab De : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਨਾਮ ਵਾਲੇ ਕਥਿਤ ਇੱਕ ਗਰੁੱਪ ਦੀ ਚੈਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਈ ਵੱਡੇ ਸਿਆਸੀ ਲੀਡਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਹ ਜਥੇਬੰਦੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (MP Amritpal Singh) ਨਾਲ ਸਬੰਧਤ ਹੈ, ਜਿਸ ਨੂੰ ਲੈ ਕੇ ਪਿਛਲੇ ਦਿਨੀ ਵੀ ਇੱਕ ਸੋਸ਼ਲ ਐਕਟੀਵਿਸਟ ਨੇ ਸਾਂਸਦ ਅਤੇ ਉਸ ਦੇ ਸਾਥੀਆਂ 'ਤੇ ਇਲਜ਼ਾਮ ਲਾਏ ਸਨ। ਸੋਸ਼ਲ ਐਕਟੀਵਿਸਟ ਭਗਤ ਸਿੰਘ ਦੁਆਬੀ (Aocial Activist Bhagat Singh Doabi) ਵੱਲੋਂ ਵਾਇਰਲ ਕੀਤੀ ਗਈ ਹੈ, ਜਿਸ ਤਹਿਤ ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amti Shah) ਸਮੇਤ ਚਾਰ ਪ੍ਰਮੁੱਖ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਕਿਹਾ ਹੈ।


ਭਗਤ ਸਿੰਘ ਦੁਆਬੀ ਨੇ ਚੈਟ ਵਿਖਾਉਂਦਿਆਂ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਅੰਮ੍ਰਿਤਪਾਲ ਸਿੰਘ ਦੇ ਸੰਗੀਆਂ-ਸਾਥੀਆਂ ਦਾ ਗਰੁੱਪ ਹੈ, ਜਿਸਦੇ ਇਹ ਸਕ੍ਰੀਨ ਸ਼ਾਟ ਹਨ। ਉਸ ਨੇ ਕਿਹਾ ਕਿ ਇਸ ਗਰੁੱਪ ਵਿੱਚ ਲਗਭਗ 600 ਤੋਂ ਵੱਧ ਲੋਕ ਹਨ ਅਤੇ ਅਤੇ ਇਸ ਗਰੂਪ ਵਿੱਚ ਵੱਡੇ ਲੀਡਰ ਸਾਹਿਬਾਨਾਂ ਦੇ ਕਤਲ ਦੀ ਸਾਜੀਸ ਰੱਚੀ ਜਾ ਰਹੀ ਹੈ। ਉਸ ਨੇ ਸਕਰੀਨ ਸ਼ਾਟ ਦੇ ਨਾਲ ਕੁੱਝ ਕੁੱਝ ਰਿਕਾਰਡਿੰਗਾਂ ਦਾ ਵੀ ਜ਼ਿਕਰ ਕੀਤਾ ਹੈ।

ਕੌਣ-ਕੌਣ ਹੈ ਨਿਸ਼ਾਨੇ 'ਤੇ ?

ਸ਼ੋਸ਼ਲ ਐਕਟੀਵਿਸਟ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਕਤਲ ਦੀ ਸਾਜ਼ਸ਼ ਵਿਚ ਹੇਠ ਲਿਖੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ,  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਅਤੇ ਪਲਵਿੰਦਰ ਸਿੰਘ ਤਲਵਾੜਾ ਦੇ ਕਤਲ ਦੀ ਤਿਆਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਉਸ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਕਥਿਤ ਗਰੁੱਪ ਵਿਚਲੇ ਵਿਅਕਤੀਆਂ ਵੱਲੋਂ ਇਸ ਕੰਮ ਨੂੰ ਛੇਤੀ ਤੋਂ ਪਹਿਲਾਂ ਕਰਨ ਦੀ ਗੱਲ ਹੋ ਰਹੀ ਹੈ। ਹਾਲੇ ਇਹਨਾਂ ਕੋਲ ਕੀ ਹਥਿਆਰ ਹਨ ਅਤੇ ਕੀ ਇਨ੍ਹਾਂ ਦੀ ਤਿਆਰੀ ਹੈ ? ਉਸ ਦਾ ਪਤਾ ਨਹੀਂ ਲੱਗ ਸਕਿਆ ਹੈ।

ਜ਼ਿਕਰਯੋਗ ਹੈ ਕਿ ਸੋਸ਼ਲ ਐਕਟੀਵਿਸਟ ਭਗਤ ਸਿੰਘ ਦੁਆਬੀ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਵੀ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਪ੍ਰਗਟਾਇਆ ਸੀ।

Amritpal Singh : ਸ਼ੋਸ਼ਲ ਐਕਟੀਵਿਸਟ ਨੇ MP ਅੰਮ੍ਰਿਤਪਾਲ ਸਿੰਘ ਤੇ ਸਾਥੀਆਂ 'ਤੇ ਲਾਏ ਇਲਜ਼ਾਮ.....ਖ਼ਬਰ ਪੜ੍ਹਨ ਲਈ ਲਿੰਕ 'ਤੇ ਕਰੋ ਕਲਿੱਕ...

(Note : ਪੀਟੀਸੀ ਨਿਊਜ਼ ਇਸ ਵਾਇਰਲ ਚੈਟ ਦੀ ਤਸਦੀਕ ਨਹੀਂ ਕਰਦਾ ਹੈ)

 

- PTC NEWS

Top News view more...

Latest News view more...

PTC NETWORK