ਟੇਸਲਾ ਪ੍ਰੇਮੀਆਂ ਦਾ ਇੰਤਜ਼ਾਰ ਖਤਮ! ਭਾਰਤ 'ਚ ਟੇਸਲਾ ਵਾਹਨ ਦੀ ਕੀਮਤ ਹੋਈ ਤੈਅ
Tesla In India: ਟੇਸਲਾ ਦਾ ਪ੍ਰਤੀਨਿਧੀ ਭਾਰਤ ਦੇ ਵਣਜ ਮੰਤਰੀ ਨੂੰ ਜਲਦੀ ਮਿਲਣਾ ਚਾਹੁੰਦਾ ਹੈ। ਦਰਅਸਲ ਟੇਸਲਾ ਭਾਰਤ ਵਿੱਚ ਇੱਕ ਫੈਕਟਰੀ ਲਗਾਉਣਾ ਚਾਹੁੰਦੀ ਹੈ। ਇਸ ਫੈਕਟਰੀ ਵਿੱਚ ਉਹ 24,000 ਡਾਲਰ ਲਗਭਗ 19 ਲੱਖ ਦੀ ਕੀਮਤ ਦੀ ਆਪਣੀ ਸਭ ਤੋਂ ਖਾਸ ਕਾਰ ਤਿਆਰ ਕਰੇਗਾ। ਕੰਪਨੀ ਭਾਰਤ 'ਚ ਕਿਫਾਇਤੀ ਕੀਮਤਾਂ 'ਤੇ ਇਲੈਕਟ੍ਰਿਕ ਵਾਹਨ ਬਣਾਉਣਾ ਚਾਹੁੰਦੀ ਹੈ ਤਾਂ ਜੋ ਦੇਸ਼ 'ਚ ਘੱਟ ਕੀਮਤ 'ਤੇ ਚੰਗੇ ਇਲੈਕਟ੍ਰਿਕ ਵਾਹਨ ਮੁਹੱਈਆ ਕਰਵਾਏ ਜਾ ਸਕਣ।
ਦਰਾਮਦ ਟੈਕਸ ਘਟਾਉਣ ਦੀ ਕੀਤੀ ਗੱਲ
ਪਿਛਲੇ ਸਾਲ ਟੇਸਲਾ ਨੇ ਭਾਰਤ 'ਚ ਇਲੈਕਟ੍ਰਿਕ ਕਾਰਾਂ ਦੇ ਆਯਾਤ 'ਤੇ ਟੈਕਸ ਘਟਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਉਦੋਂ ਤੋਂ ਸਰਕਾਰ ਦੇਸ਼ 'ਚ ਹੀ ਇਲੈਕਟ੍ਰਿਕ ਕਾਰਾਂ ਬਣਾਉਣ 'ਤੇ ਜ਼ੋਰ ਦੇ ਰਹੀ ਹੈ। ਜੂਨ ਵਿੱਚ ਐਲੋਨ ਮਸਕ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਟੇਸਲਾ ਅਤੇ ਭਾਰਤ ਸਰਕਾਰ ਵਿਚਕਾਰ ਇਹ ਦੂਜੀ ਵੱਡੀ ਗੱਲਬਾਤ ਹੋਵੇਗੀ। ਪੀ.ਐਮ. ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਹੀ ਐਲੋਨ ਨੇ ਦੇਸ਼ ਵਿੱਚ ਨਿਵੇਸ਼ ਦਾ ਮਾਮਲਾ ਵੀ ਸਾਂਝਾ ਕੀਤਾ ਸੀ।
ਇਹ ਵੀ ਪੜ੍ਹੋ: ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਕਹਾਣੀ, ਜਿਨ੍ਹਾਂ ਨੂੰ ਪੁਲਿਸ ਨੇ ਹੀ ਅਗਵਾ ਕਰ ਕੀਤਾ ਸੀ ਕਤਲ
ਕਿਫਾਇਤੀ EV ਕਾਰਾਂ ਬਣਾਉਣ ਦੀ ਤਿਆਰੀ
ਨੁਮਾਇੰਦਿਆਂ ਦੇ ਅਨੁਸਾਰ ਭਾਰਤ ਵਿੱਚ ਬਣੀ 24,000 ਡਾਲਰ ਦੀ ਟੇਸਲਾ ਕਾਰ ਦੁਨੀਆ ਭਰ ਦੀਆਂ ਟੇਸਲਾ ਕਾਰਾਂ ਨਾਲੋਂ 25% ਸਸਤੀ ਹੋਵੇਗੀ। ਇਸ ਦੀ ਕੀਮਤ ਚੀਨ 'ਚ ਵਿਕਣ ਵਾਲੀ ਮਾਡਲ 3 ਸੇਡਾਨ ਤੋਂ ਘੱਟ ਹੋਵੇਗੀ। ਇਸ ਸਮੇਂ ਭਾਰਤ ਵਿੱਚ ਕੁੱਲ ਵਾਹਨਾਂ ਵਿੱਚੋਂ ਸਿਰਫ਼ ਦੋ ਫ਼ੀਸਦੀ ਹੀ ਇਲੈਕਟ੍ਰਿਕ ਹਨ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋਮੋਬਾਈਲ ਬਾਜ਼ਾਰ ਹੈ। ਟੇਸਲਾ ਦੇ ਪ੍ਰਤੀਨਿਧੀ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨਾਲ ਗੱਲਬਾਤ ਕਰਨਗੇ। ਸਾਰੀ ਚਰਚਾ ਈ.ਵੀ. ਦੀ ਸਪਲਾਈ ਚੇਨ ਅਤੇ ਫੈਕਟਰੀ ਲਈ ਜ਼ਮੀਨ ਨੂੰ ਲੈ ਕੇ ਹੋਵੇਗੀ। ਟੇਸਲਾ ਨੇ ਸ਼ੁਰੂ ਤੋਂ ਹੀ ਕਿਹਾ ਹੈ ਕਿ ਲੰਬੇ ਸਮੇਂ ਦੀ ਸਫਲਤਾ ਤੋਂ ਬਾਅਦ ਹੀ ਟੇਸਲਾ ਵਾਹਨਾਂ ਦੀਆਂ ਕੀਮਤਾਂ ਘਟਾਈਆਂ ਜਾ ਸਕਦੀਆਂ ਹਨ।
ਟੇਸਲਾ ਮਾਡਲ 3 ਦੇ ਆਉਣ ਦੀ ਉਮੀਦ
ਟੇਸਲਾ ਆਪਣੀ ਮਾਡਲ 3 ਇਲੈਕਟ੍ਰਿਕ ਕਾਰ ਨੂੰ ਦੇਸ਼ 'ਚ ਭਾਰਤੀ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਦੱਖਣੀ ਰਾਜਾਂ ਅਤੇ ਗੁਜਰਾਤ 'ਚ ਫੈਕਟਰੀ ਬਣਾਉਣ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇੱਥੇ ਹੀ ਕੰਪਨੀ ਆਪਣੇ ਮਾਡਲ 3 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਕੇ ਵੇਚਣ ਦੀ ਯੋਜਨਾ ਬਣਾ ਸਕਦੀ ਹੈ।
ਇਹ ਵੀ ਪੜ੍ਹੋ: ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ ਪੰਜਾਬ ਪਛੜਿਆ, ਜਾਣੋ ਹੋਰ ਸੂਬਿਆਂ ਦਾ ਹਾਲ
ਗੀਗਾਫੈਕਟਰੀ ਸਥਾਪਤ ਕਰ ਸਕਦੀ ਟੇਸਲਾ
ਇਸ ਬੈਠਕ 'ਚ ਟੇਸਲਾ ਭਾਰਤ 'ਚ ਗੀਗਾਫੈਕਟਰੀ ਲਗਾਉਣ 'ਤੇ ਵਿਚਾਰ ਕਰ ਸਕਦੀ ਹੈ। ਜੇਕਰ ਟੇਸਲਾ ਕਾਰ ਨੂੰ 20 ਲੱਖ ਰੁਪਏ ਵਿੱਚ ਬਣਾਉਣਾ ਹੈ ਤਾਂ ਇਸਦੇ ਲਈ ਗੀਗਾਫੈਕਟਰੀ ਲਗਾਉਣੀ ਪਵੇਗੀ। ਟੇਸਲਾ ਦਾ ਕਹਿਣਾ ਹੈ ਕਿ ਸਥਾਨਕ ਬਾਜ਼ਾਰ ਲਈ ਕਿਫਾਇਤੀ ਇਲੈਕਟ੍ਰਿਕ ਵਾਹਨ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। 5 ਲੱਖ ਪ੍ਰਤੀ ਸਾਲ ਦੀ ਸਮਰੱਥਾ ਵਾਲੀ ਇਸ ਫੈਕਟਰੀ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਦੁਨੀਆ ਭਰ ਵਿੱਚ ਸਥਿੱਤ ਨੇ ਟੇਸਲਾ ਦੇ ਪਲਾਂਟ
ਟੇਸਲਾ ਨੇ ਮੈਕਸੀਕੋ ਵਿੱਚ ਇੱਕ ਪਲਾਂਟ ਵੀ ਖੋਲ੍ਹਿਆ ਹੈ। ਜਿੱਥੇ ਉਹ ਘੱਟ ਕੀਮਤ 'ਤੇ ਵੱਡੀ ਗਿਣਤੀ 'ਚ ਵਾਹਨਾਂ ਦਾ ਨਿਰਮਾਣ ਕਰ ਰਹੇ ਹਨ। ਟੇਸਲਾ ਇਸ ਸਮੇਂ ਕੈਲੀਫੋਰਨੀਆ ਵਿੱਚ ਵਾਹਨਾਂ ਦਾ ਨਿਰਮਾਣ ਕਰ ਰਹੀ ਹੈ। ਇਸ ਤੋਂ ਇਲਾਵਾ ਬਰਲਿਨ ਅਤੇ ਸ਼ੰਘਾਈ ਵਿਚ ਵੀ ਇਸ ਦਾ ਪਲਾਂਟ ਹੈ। ਟੇਸਲਾ ਦਾ ਸ਼ੰਘਾਈ ਪਲਾਂਟ ਬਹੁਤ ਵੱਡਾ ਹੈ। ਜਿਸਦੀ ਗਲੋਬਲ ਸਮਰੱਥਾ 40 ਫੀਸਦੀ ਹੈ।
ਇਹ ਵੀ ਪੜ੍ਹੋ: ਕੁਦਰਤ ਦੀ ਗੋਦ ਵਿੱਚ ਬੈਠੇ 'ਬਾਬਾ ਬੋਹੜ' ਦੀ ਚਾਹ ਦਾ ਹੈ ਹਰ ਕੋਈ ਮੁਰੀਦ..
- With inputs from agencies