Banke Bihari Temple : ਬਾਂਕੇ ਬਿਹਾਰੀ ਮੰਦਰ 'ਚ ਪੈਸੇ ਗਿਣਨ ਆਏ ਬੈਂਕ ਕਰਮਚਾਰੀ ਦੀ ਵਿਗੜੀ ਨੀਅਤ, ਗਾਇਬ ਕਰ ਦਿੱਤੇ ਲੱਖਾਂ ਰੁਪਏ , ਜਾਣੋ ਕਿਵੇਂ ਖੁੱਲ੍ਹੀ ਪੋਲ
Banke Bihari Temple : ਮਥੁਰਾ ਵਿੱਚ ਵ੍ਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ 'ਚ ਗਿਣਤੀ ਦੌਰਾਨ ਗੋਲਕ 'ਚੋਂ ਪੈਸੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਕਰਮਚਾਰੀ 'ਤੇ ਇਸ ਦਾ ਆਰੋਪ ਹੈ। ਜਿੱਥੇ ਇੱਕ ਬੈਂਕ ਕਰਮਚਾਰੀ ਨੂੰ ਮੰਦਰ ਦੀ ਗੋਲਕ 'ਚੋਂ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਹੈ। ਬੈਂਕ ਕਰਮਚਾਰੀ ਤੋਂ 9 ਲੱਖ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ।
ਇਸ ਮਾਮਲੇ ਵਿੱਚ ਮੰਦਰ ਦੇ ਮੈਨੇਜਰ ਵੱਲੋਂ ਬੈਂਕ ਕਰਮਚਾਰੀ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਆਰੋਪੀ ਬੈਂਕ ਕਰਮਚਾਰੀ ਅਭਿਨਵ ਸਕਸੈਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਯਮਾਂ ਅਨੁਸਾਰ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿੱਚ ਅਦਾਲਤ ਦੁਆਰਾ ਨਿਯੁਕਤ ਅਧਿਕਾਰੀ ਦੀ ਨਿਗਰਾਨੀ ਹੇਠ ਬੈਂਕ ਕਰਮਚਾਰੀਆਂ ਦੁਆਰਾ ਹਰ ਮਹੀਨੇ ਗੋਲਕ ਖੋਲ੍ਹਿਆ ਜਾਂਦਾ ਹੈ। ਗੋਲਕ ਖੋਲ੍ਹਣ ਦਾ ਇਹ ਸਿਲਸਿਲਾ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਸੀ। ਸ਼ਨੀਵਾਰ ਸ਼ਾਮ ਲਗਭਗ 4 ਵਜੇ ਤੋਂ ਕੰਟਰੋਲ ਰੂਮ ਵਿੱਚ ਮੌਜੂਦ ਸਟਾਫ ਨੂੰ ਸ਼ੱਕ ਹੋਇਆ ਕਿ ਇੱਕ ਬੈਂਕ ਕਰਮਚਾਰੀ ਆਪਣੇ ਕੱਪੜਿਆਂ ਵਿੱਚ ਕੁਝ ਲੁਕਾ ਰਿਹਾ ਹੈ।
ਸ਼ਨੀਵਾਰ ਨੂੰ ਖੋਲ੍ਹੀ ਗਈ ਸੀ ਗੋਲਕ
ਬਾਂਕੇ ਬਿਹਾਰੀ ਮੰਦਿਰ ਆਉਣ ਵਾਲੇ ਸ਼ਰਧਾਲੂ ਭਗਵਾਨ ਨੂੰ ਭੇਟ ਵਜੋਂ ਪੈਸੇ ਚੜ੍ਹਾਉਂਦੇ ਹਨ। ਕੁਝ ਸ਼ਰਧਾਲੂ ਇਸ ਰਕਮ ਨੂੰ ਗੋਲਕ ਵਿੱਚ ਪਾਉਂਦੇ ਹਨ ਅਤੇ ਕੁਝ ਇਸਨੂੰ ਸਿੱਧਾ ਭਗਵਾਨ ਨੂੰ ਭੇਟ ਕਰਦੇ ਹਨ। ਸ਼ਨੀਵਾਰ ਨੂੰ ਮੰਦਰ ਦੀ ਗੋਲਕ ਖੋਲ੍ਹੀ ਗਈ ਸੀ। ਇਸ ਵਿੱਚ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਨੂੰ ਰਕਮ ਗਿਣਨ ਲਈ ਬੁਲਾਇਆ ਗਿਆ ਸੀ।
ਇਸ ਬਾਰੇ ਤੁਰੰਤ ਪ੍ਰਬੰਧਨ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਬਾਂਕੇ ਬਿਹਾਰੀ ਮੰਦਰ ਦੇ ਮੈਨੇਜਰ ਮੁਨੀਸ਼ ਸ਼ਰਮਾ ਨੇ ਸੀਸੀਟੀਵੀ ਦੀ ਜਾਂਚ ਕੀਤੀ। ਇਸ ਦੌਰਾਨ ਜਦੋਂ ਪੈਸੇ ਗਿਣ ਰਹੇ ਬੈਂਕ ਕਰਮਚਾਰੀ ਅਭਿਨਵ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਲੱਖ ਅਠਾਈ ਹਜ਼ਾਰ ਰੁਪਏ ਬਰਾਮਦ ਹੋਏ। ਜਿਸ ਕਾਰਨ ਮੰਦਰ ਪ੍ਰਬੰਧਨ ਵਿੱਚ ਹਫੜਾ-ਦਫੜੀ ਮਚ ਗਈ। ਨੋਟਾਂ ਦੀ ਬਰਾਮਦਗੀ ਤੋਂ ਬਾਅਦ ਪੁਲਿਸ ਨੇ ਬੈਂਕ ਕਰਮਚਾਰੀ ਅਨੁਭਵ ਸਕਸੈਨਾ ਤੋਂ ਸਖ਼ਤੀ ਨਾਲ ਪੁੱਛਗਿੱਛ ਸ਼ੁਰੂ ਕੀਤੀ ਅਤੇ ਉਸਨੇ ਹੋਰ ਦਿਨਾਂ 'ਤੇ ਵੀ ਚੋਰੀਆਂ ਕਰਨ ਦੀ ਗੱਲ ਕਬੂਲ ਕੀਤੀ।
ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਘਰੋਂ 8 ਲੱਖ ਰੁਪਏ ਹੋਰ ਬਰਾਮਦ ਕੀਤੇ। ਮੈਨੇਜਰ ਮੁਨੀਸ਼ ਸ਼ਰਮਾ ਦੇ ਅਨੁਸਾਰ ਆਰੋਪੀ ਬੈਂਕ ਕਰਮਚਾਰੀ ਅਭਿਨਵ ਸਕਸੈਨਾ, ਜੋ ਕਿ ਰਾਮਪੁਰ ਦਾ ਰਹਿਣ ਵਾਲਾ ਹੈ, ਕੈਨਰਾ ਬੈਂਕ ਵਿੱਚ ਫੀਲਡ ਅਫਸਰ ਵਜੋਂ ਕੰਮ ਕਰ ਰਿਹਾ ਹੈ। ਆਰੋਪੀ ਕੋਲੋਂ 200-500 ਰੁਪਏ ਦੇ ਨੋਟ ਬਰਾਮਦ ਕੀਤੇ ਗਏ ਹਨ। ਆਰੋਪੀ ਅਭਿਨਵ ਸਕਸੈਨਾ ਦੀ ਪਤਨੀ ਸੀਏ ਹੈ ਅਤੇ ਉਹ ਮਥੁਰਾ ਦੇ ਅਸ਼ੋਕ ਸਿਟੀ ਵਿੱਚ ਕਿਰਾਏ 'ਤੇ ਰਹਿੰਦਾ ਹੈ। ਪੁਲਿਸ ਨੇ ਮੰਦਰ ਦੇ ਮੈਨੇਜਰ ਮੁਨੀਸ਼ ਸ਼ਰਮਾ ਦੀ ਅਰਜ਼ੀ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- PTC NEWS