Voice of Punjab 15 Grand Finale : ਗੁਰਦਾਸਪੁਰ ਦੇ ਬੰਟੀ ਭੰਡਾਲ ਬਣੇ ‘ਵੋਇਸ ਆਫ ਪੰਜਾਬ ਸੀਜ਼ਨ 15’ ਦੇ ਚੈਂਪੀਅਨ
ਬਹੁਤ ਹੀ ਉਤਸੁਕਤਾ ਨਾਲ ਉਡੀਕ ਕੀਤੇ ਜਾਣ ਵਾਲਾ ‘ਵੋਇਸ ਆਫ ਪੰਜਾਬ ਸੀਜ਼ਨ 15’ ਕੱਲ੍ਹ ਰਾਤ ਆਪਣੇ ਸ਼ਾਨਦਾਰ ਗ੍ਰਾਂਡ ਫਿਨਾਲੇ ਨਾਲ ਮੁਕੰਮਲ ਹੋ ਗਿਆ। ਇਹ ਸੀਜ਼ਨ, ਜੋ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7 ਵਜੇ ਪੀਟੀਸੀ ਪੰਜਾਬੀ ਚੈਨਲ ‘ਤੇ ਪ੍ਰਸਾਰਿਤ ਹੁੰਦਾ ਸੀ, ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਉਣ ਵਿੱਚ ਸਫਲ ਰਿਹਾ। ਇਸ ਸੀਜ਼ਨ ਨੇ ਆਪਣੀ ਵਿਲੱਖਣ ਪ੍ਰਤਿਭਾ ਅਤੇ ਮਨਮੋਹਕ ਪ੍ਰਦਰਸ਼ਨਾਂ ਨਾਲ ਟੀਵੀ ਦੇ ਸਭ ਤੋਂ ਵੱਡੇ ਮਨੋਰੰਜਕ ਪ੍ਰੋਗਰਾਮਾਂ ਵਿੱਚ ਸ਼ਮਾਰ ਹੋਣ ਦਾ ਮਾਣ ਹਾਸਲ ਕੀਤਾ।
ਦੱਸ ਦਈਏ ਕਿ ਗੁਰਦਾਸਪੁਰ ਪੰਜਾਬ ਤੋਂ ਤਲੁੱਕ ਰੱਖਣ ਵਾਲੇ ਬੰਟੀ ਭੰਡਾਲ ਨੇ ਇਸ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕਰਕੇ ਟ੍ਰਾਫੀ ਅਤੇ ਲਗਭਗ 10 ਲੱਖ ਰੁਪਏ ਦੀ ਰਕਮ ਜਿੱਤੀ। ਇਨ੍ਹਾਂ ਇਨਾਮਾਂ ਤੋਂ ਇਲਾਵਾ ਬੰਟੀ ਨੇ ਪੀਟੀਸੀ ਨੈੱਟਵਰਕ ਨਾਲ ਇਕ ਕਰਾਰ ਵੀ ਪ੍ਰਾਪਤ ਕੀਤਾ, ਜਿਸ ਨਾਲ ਉਹ ਆਪਣੇ ਗਾਇਕੀ ਕੈਰੀਅਰ ਨੂੰ ਹੋਰ ਹੋਂਸਲਾ ਅਤੇ ਤਜਰਬਾ ਹਾਸਲ ਕਰ ਸਕਣਗੇ। ਉਨ੍ਹਾਂ ਨੂੰ ਆਪਣੇ ਪਹਿਲੇ ਮਿਊਜ਼ਿਕ ਵੀਡੀਓ ਦੀ ਰਚਨਾ ਕਰਨ ਦਾ ਮੌਕਾ ਵੀ ਮਿਲੇਗਾ।
ਜਲੰਧਰ ਦੇ ਦੀਪਕ ਗਿੱਲ ਨੇ ਪਹਿਲੇ ਰਨਰ-ਅਪ ਦਾ ਸਨਮਾਨ ਹਾਸਲ ਕੀਤਾ ਅਤੇ 1 ਲੱਖ ਰੁਪਏ ਦੀ ਨਕਦ ਰਕਮ, ਨਾਲ ਹੀ ਕਈ ਹੋਰ ਇਨਾਮ ਅਤੇ ਪੀਟੀਸੀ ਨੈੱਟਵਰਕ ਨਾਲ ਇਕ ਕਰਾਰ ਵੀ ਪ੍ਰਾਪਤ ਕੀਤਾ। ਜੰਮੂ ਦੇ ਬੰਟਲਾਬ ਤੋਂ ਰਾਹੁਲ ਲਖਨੋਤਰਾ ਨੇ ਦੂਸਰੇ ਰਨਰ-ਅਪ ਦੀ ਪੋਜ਼ੀਸ਼ਨ ਜਿੱਤੀ ਅਤੇ 1 ਲੱਖ ਰੁਪਏ ਦੀ ਰਕਮ ਅਤੇ ਪੀਟੀਸੀ ਨੈੱਟਵਰਕ ਨਾਲ ਇਕ ਕਰਾਰ ਵੀ ਹਾਸਲ ਕੀਤਾ।
ਇਸ ਮੁਕਾਬਲੇ ਦੇ ਜੱਜ ਪੈਨਲ ਵਿੱਚ ਪੰਜਾਬ ਦੇ ਪ੍ਰਸਿੱਧ ਸੰਗੀਤਕਾਰ ਸਚਿਨ ਆਹੂਜਾ, ਸੂਫੀ ਗਾਇਕ ਕਮਲ ਖਾਨ, ਅਤੇ ਪਲੇਬੈਕ ਸਿੰਗਰ ਮੰਨਤ ਨੂਰ ਸ਼ਾਮਲ ਸਨ। ਉਨ੍ਹਾਂ ਦੇ ਨਾਲ ਹੋਰ ਪ੍ਰਸਿੱਧ ਸਮਕਾਲੀ ਪੰਜਾਬੀ ਗਾਇਕ ਵੀ ਹਿੱਸਾ ਬਣੇ, ਜਿਨ੍ਹਾਂ ਨੇ ਮੁਕਾਬਲੇ ਵਿੱਚ ਪ੍ਰਤੀਭਾ ਨੂੰ ਸਿਖਲਾਈ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਹਰ ਐਪੀਸੋਡ ਨੂੰ ਬੇਮਿਸਾਲ ਬਣਾਇਆ।
ਪੀਟੀਸੀ ਨੈੱਟਵਰਕ ਦੇ ਐਮ.ਡੀ. ਅਤੇ ਪ੍ਰੈਸੀਡੈਂਟ ਡਾ. ਰਬਿੰਦਰ ਨਾਰਾਇਣ ਨੇ ਕਿਹਾ, “ਇਸ ਸਾਲ ਸਾਨੂੰ ਪੰਜਾਬ ਅਤੇ ਹੋਰ ਖੇਤਰਾਂ ਤੋਂ ਨਵੀਂ ਪ੍ਰਤੀਭਾ ਦੇਖਣ ਨੂੰ ਮਿਲੀ। ਪੰਜਾਬੀ ਸੰਗੀਤ ਪ੍ਰਤੀ ਉਨ੍ਹਾਂ ਦੀ ਸਮਰਪਣਤਾ ਅਤੇ ਜਨੂਨ ਨੇ ਸਾਡੇ ਮਿਸ਼ਨ ਨੂੰ ਮੁੜ ਪੱਕਾ ਕੀਤਾ ਕਿ ਅਸੀਂ ਪ੍ਰਤੀਭਾਵਾਨ ਲੋਕਾਂ ਨੂੰ ਇੱਕ ਮਜ਼ਬੂਤ ਮੰਚ ਪ੍ਰਦਾਨ ਕਰ ਸਕੀਏ। ਇਸ ਸੀਜ਼ਨ ਵਿੱਚ ਦੇਖੀ ਗਈ ਪ੍ਰਤੀਭਾ ਪੰਜਾਬੀ ਸੰਗੀਤ ਉਦਯੋਗ ‘ਤੇ ਅਮਟ ਛਾਪ ਛੱਡੇਗੀ।”
ਇਹ ਮੁਕਾਬਲਾ 20 ਚੁਣੇ ਹੋਏ ਮੁਕਾਬਲਾਬਾਜ਼ਾਂ ਨਾਲ ਸ਼ੁਰੂ ਹੋਇਆ, ਜਿਨ੍ਹਾਂ ਨੇ ਸਟੂਡੀਓ ਰਾਉਂਡਸ ਵਿਚ ਦਸ Semi-Finalist ਬਣਨ ਲਈ ਕਾਢਾ ਮੁਕਾਬਲਾ ਕੀਤਾ। ਆਖ਼ਿਰਕਾਰ, ਟੌਪ 5 ਫਾਈਨਲਿਸਟਾਂ ਨੇ ਗ੍ਰਾਂਡ ਫਿਨਾਲੇ ਵਿੱਚ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਗ੍ਰਾਂਡ ਫਿਨਾਲੇ ਵਿੱਚ ਪ੍ਰਸਿੱਧ ਗਾਇਕ ਨੱਛਤਰ ਗਿੱਲ, ਬੱਬਲ ਰਾਇ, ਮੰਨਤ ਨੂਰ, ਅਤੇ ਬ੍ਰਿਟੇਨ ਅਧਾਰਿਤ ਗਾਇਕ ਬੀ2 ਨੇ ਆਪਣੇ ਗਾਣਿਆਂ ਨਾਲ ਦਰਸ਼ਕਾਂ ਨੂੰ ਮੋਹ ਲਿਆ।
‘ਵੋਇਸ ਆਫ ਪੰਜਾਬ ਸੀਜ਼ਨ 15’ ਨੇ ਮਨੋਰੰਜਨ ਦੇ ਨਾਲ-ਨਾਲ ਸੱਭਿਆਚਾਰਕ ਮਹੱਤਵ ਨੂੰ ਵੀ ਪ੍ਰਮੁੱਖਤਾ ਦਿੱਤੀ ਅਤੇ ਸੰਗੀਤ ਦੇ ਪ੍ਰਤਿਭਾਵਾਨ ਅਭਿਆਰਥੀਆਂ ਨੂੰ ਉੱਚਾਈਆਂ ਤੱਕ ਪਹੁੰਚਣ ਦਾ ਮੌਕਾ ਦਿੱਤਾ। ਇਹ ਸੀਜ਼ਨ ਪੰਜਾਬੀ ਸੰਗੀਤ ਦੇ ਸੁਨਹਿਰੇ ਭਵਿੱਖ ਦੀ ਗਾਰੰਟੀ ਦਿੰਦਾ ਹੈ।
ਇਹ ਵੀ ਪੜ੍ਹੋ : 'Emergency' Trailer 2 : ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਕੀਤਾ ਗਿਆ ਇਹ ਬਦਲਾਅ, ਦੇਖੋ ਵੀਡੀਓ
- PTC NEWS