Thu, Sep 19, 2024
Whatsapp

Vishwakarma Puja 2024 Date : ਕਦੋਂ ਹੈ ਵਿਸ਼ਵਕਰਮਾ ਪੂਜਾ, 16 ਜਾਂ 17 ਸਤੰਬਰ? ਜਾਣੋ ਸ਼ੁਭ ਸਮਾਂ ਤੇ ਇਸ ਦੇ ਫਾਇਦੇ

Vishwakarma Puja 2024 Timing : ਵਿਸ਼ਵਕਰਮਾ ਪੂਜਾ 16 ਸਤੰਬਰ ਨੂੰ ਮਨਾਈ ਜਾਵੇਗੀ ਜਾਂ 17 ਸਤੰਬਰ ਨੂੰ। ਵੈਸੇ ਤਾਂ ਵਿਸ਼ਵਕਰਮਾ ਪੂਜਾ ਉਸ ਦਿਨ ਮਨਾਈ ਜਾਂਦੀ ਹੈ ਜਦੋਂ ਕੰਨਿਆ ਸੰਕ੍ਰਾਂਤੀ ਆਉਂਦੀ ਹੈ, ਪਰ ਇਸ 'ਚ ਵੀ ਸਮਾਂ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ।

Reported by:  PTC News Desk  Edited by:  KRISHAN KUMAR SHARMA -- September 13th 2024 03:32 PM -- Updated: September 13th 2024 03:34 PM
Vishwakarma Puja 2024 Date : ਕਦੋਂ ਹੈ ਵਿਸ਼ਵਕਰਮਾ ਪੂਜਾ, 16 ਜਾਂ 17 ਸਤੰਬਰ? ਜਾਣੋ ਸ਼ੁਭ ਸਮਾਂ ਤੇ ਇਸ ਦੇ ਫਾਇਦੇ

Vishwakarma Puja 2024 Date : ਕਦੋਂ ਹੈ ਵਿਸ਼ਵਕਰਮਾ ਪੂਜਾ, 16 ਜਾਂ 17 ਸਤੰਬਰ? ਜਾਣੋ ਸ਼ੁਭ ਸਮਾਂ ਤੇ ਇਸ ਦੇ ਫਾਇਦੇ

Vishwakarma Puja 2024 Date : ਵਿਸ਼ਵਕਰਮਾ ਪੂਜਾ ਦੀ ਤਰੀਕ ਨੂੰ ਲੈ ਕੇ ਭੰਬਲਭੂਸਾ ਹੈ। ਜੋਤਿਸ਼ ਮੁਤਾਬਕ ਇਸ ਵਾਰ ਕੰਨਿਆ ਸੰਕ੍ਰਾਂਤੀ ਦਾ ਸਮਾਂ 16 ਸਤੰਬਰ ਨੂੰ ਸ਼ਾਮ ਦਾ ਹੈ, ਜਿਸ ਕਾਰਨ ਲੋਕਾਂ 'ਚ ਭੰਬਲਭੂਸਾ ਬਣਿਆ ਹੋਇਆ ਹੈ ਕਿ ਵਿਸ਼ਵਕਰਮਾ ਪੂਜਾ 16 ਸਤੰਬਰ ਨੂੰ ਮਨਾਈ ਜਾਵੇਗੀ ਜਾਂ 17 ਸਤੰਬਰ ਨੂੰ। ਵੈਸੇ ਤਾਂ ਵਿਸ਼ਵਕਰਮਾ ਪੂਜਾ ਉਸ ਦਿਨ ਮਨਾਈ ਜਾਂਦੀ ਹੈ ਜਦੋਂ ਕੰਨਿਆ ਸੰਕ੍ਰਾਂਤੀ ਆਉਂਦੀ ਹੈ, ਪਰ ਇਸ 'ਚ ਵੀ ਸਮਾਂ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ। ਤਾਂ ਆਉ ਜਾਣਦੇ ਹਾਂ ਇਸ ਸਾਲ ਵਿਸ਼ਵਕਰਮਾ ਪੂਜਾ ਦਾ ਕਿਸ ਦਿਨ ਮਨਾਈ ਜਾਵੇਗੀ 16 ਸਤੰਬਰ ਜਾਂ 17 ਸਤੰਬਰ?

ਵਿਸ਼ਵਕਰਮਾ ਪੂਜਾ 2024 ਦੀ ਸਹੀ ਤਾਰੀਖ : ਇਸ ਸਾਲ ਕੰਨਿਆ ਸੰਕ੍ਰਾਂਤੀ, ਜੋ ਕਿ ਵਿਸ਼ਵਕਰਮਾ ਪੂਜਾ ਲਈ ਮਹੱਤਵਪੂਰਨ ਹੁੰਦਾ ਹੈ, ਉਹ 16 ਸਤੰਬਰ ਨੂੰ ਹੈ। ਦਸ ਦਈਏ ਕਿ ਉਸ ਦਿਨ ਸੂਰਜ ਦੇਵਤਾ ਸ਼ਾਮ 7.53 ਵਜੇ ਕੰਨਿਆ ਰਾਸ਼ੀ 'ਚ ਪ੍ਰਵੇਸ਼ ਕਰਨਗੇ, ਉਸ ਸਮੇਂ ਕੰਨਿਆ ਸੰਕ੍ਰਾਂਤੀ ਹੋਵੇਗੀ। ਪਰ ਸੂਰਜ ਚੜ੍ਹਨ ਨੂੰ ਵਿਸ਼ਵਕਰਮਾ ਪੂਜਾ ਲਈ ਮਾਨਤਾ ਦਿੱਤੀ ਜਾਵੇਗੀ। 16 ਸਤੰਬਰ ਨੂੰ ਸ਼ਾਮ 7.53 ਵਜੇ ਤੋਂ ਵਿਸ਼ਵਕਰਮਾ ਪੂਜਾ ਨਹੀਂ ਹੋਵੇਗੀ। ਅਜਿਹੇ 'ਚ ਇਸ ਸਾਲ ਵਿਸ਼ਵਕਰਮਾ ਪੂਜਾ 17 ਸਤੰਬਰ ਮੰਗਲਵਾਰ ਨੂੰ ਹੈ। ਇਹ ਵਿਸ਼ਵਕਰਮਾ ਪੂਜਾ ਦੀ ਸਹੀ ਤਾਰੀਖ ਹੈ। ਹਾਲਾਂਕਿ, ਕੁਝ ਕੈਲੰਡਰਾਂ 'ਚ ਵਿਸ਼ਵਕਰਮਾ ਪੂਜਾ ਦੀ ਮਿਤੀ 16 ਸਤੰਬਰ ਦੱਸੀ ਗਈ ਹੈ।


ਵਿਸ਼ਵਕਰਮਾ ਪੂਜਾ 'ਤੇ ਭਾਦਰ ਦੀ ਛਾਇਆ : ਵਿਸ਼ਵਕਰਮਾ ਪੂਜਾ ਵਾਲੇ ਦਿਨ ਭਾਦਰ ਦੀ ਛਾਇਆ ਹੁੰਦੀ ਹੈ। ਉਸ ਦਿਨ ਭਾਦਰਾ ਸਵੇਰੇ 11.44 ਵਜੇ ਤੋਂ ਸ਼ੁਰੂ ਹੋ ਰਹੀ ਹੈ। ਇਹ ਰਾਤ 9:55 ਵਜੇ ਤੱਕ ਚੱਲੇਗਾ। ਇਹ ਭਾਦਰ ਧਰਤੀ ਉੱਤੇ ਵੱਸਦਾ ਹੈ। ਧਰਤੀ ਦੇ ਭਾਦਰ ਨੂੰ ਅਸ਼ੁਭ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ, ਜਿਸ 'ਚ ਕੋਈ ਵੀ ਸ਼ੁਭ ਕੰਮ ਨਹੀਂ ਹੁੰਦਾ। ਅਜਿਹੇ 'ਚ ਤੁਹਾਨੂੰ ਭਾਦਰ ਤੋਂ ਪਹਿਲਾਂ ਵਿਸ਼ਵਕਰਮਾ ਪੂਜਾ ਕਰਨੀ ਚਾਹੀਦੀ ਹੈ। ਉਸ ਦਿਨ ਰਾਹੂਕਾਲ ਵੀ ਦੁਪਹਿਰ 3:19 ਤੋਂ 4:51 ਤੱਕ ਹੈ।

ਵਿਸ਼ਵਕਰਮਾ ਪੂਜਾ 2024 ਦਾ ਸ਼ੁਭ ਸਮਾਂ : ਇਸ ਸਾਲ ਵਿਸ਼ਵਕਰਮਾ ਪੂਜਾ ਦਾ ਸ਼ੁਭ ਸਮਾਂ ਸਵੇਰੇ ਹੀ ਹੈ। ਦੁਪਹਿਰ ਵੇਲੇ ਭਾਦਰ ਹੈ। ਅਜਿਹੇ 'ਚ ਤੁਸੀਂ ਸਵੇਰੇ 06:07 ਵਜੇ ਤੋਂ ਦਿਨ 'ਚ 11:44 ਵਜੇ ਦੇ ਵਿਚਕਾਰ ਵਿਸ਼ਵਕਰਮਾ ਪੂਜਾ ਕਰ ਸਕਦੇ ਹੋ।

ਵਿਸ਼ਵਕਰਮਾ ਪੂਜਾ ਰਵੀ ਯੋਗ 'ਚ ਹੈ : ਇਸ ਵਾਰ ਵਿਸ਼ਵਕਰਮਾ ਪੂਜਾ ਰਵੀ ਯੋਗ 'ਚ ਹੈ। 17 ਸਤੰਬਰ ਨੂੰ ਵਿਸ਼ਵਕਰਮਾ ਪੂਜਾ ਵਾਲੇ ਦਿਨ ਰਵੀ ਯੋਗ ਸਵੇਰੇ 6.07 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1.53 ਵਜੇ ਸਮਾਪਤ ਹੋਵੇਗਾ।

ਵਿਸ਼ਵਕਰਮਾ ਪੂਜਾ 'ਤੇ ਰਾਜ ਪੰਚਕ ਹੋਵੇਗਾ : ਰਾਜ ਪੰਚਕ ਵਿਸ਼ਵਕਰਮਾ ਪੂਜਾ ਦੇ ਦਿਨ ਮਨਾਇਆ ਜਾਂਦਾ ਹੈ। ਇਹ ਪੰਚ 1 ਦਿਨ ਪਹਿਲਾਂ ਭਾਵ ਸੋਮਵਾਰ 16 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਪੰਚ ਨੂੰ ਰਾਜ ਪੰਚਕ ਕਿਹਾ ਜਾਂਦਾ ਹੈ। ਜੋਤਿਸ਼ਾ ਮੁਤਾਬਕ ਰਾਜ ਪੰਚਕ ਸ਼ੁਭ ਹੁੰਦਾ ਹੈ।

ਵਿਸ਼ਵਕਰਮਾ ਪੂਜਾ ਦੇ ਫਾਇਦੇ : ਵਿਸ਼ਵਕਰਮਾ ਪੂਜਾ ਵਾਲੇ ਦਿਨ ਲੋਕ ਆਪਣੀਆਂ ਦੁਕਾਨਾਂ, ਵਾਹਨਾਂ, ਮਸ਼ੀਨਾਂ, ਔਜ਼ਾਰਾਂ, ਸਪੇਅਰ ਪਾਰਟਸ ਆਦਿ ਦੀ ਪੂਜਾ ਕਰਦੇ ਹਨ। ਇਸ ਮੌਕੇ ਦੇਵੀ-ਦੇਵਤਿਆਂ ਦੇ ਨਿਰਮਾਤਾ ਭਗਵਾਨ ਵਿਸ਼ਵਕਰਮਾ ਦੀ ਪੂਜਾ ਕੀਤੀ ਜਾਂਦੀ ਹੈ। ਉਸ ਦੇ ਆਸ਼ੀਰਵਾਦ ਨਾਲ ਵਪਾਰ 'ਚ ਤਰੱਕੀ ਹੁੰਦੀ ਹੈ। ਸਾਰਾ ਸਾਲ ਕੰਮ ਵਧੀਆ ਚੱਲਦਾ ਹੈ। ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਉਂਦੀ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK