Wed, Jan 15, 2025
Whatsapp

Virat Kohli ਦੇ ਅੰਤਰਰਾਸ਼ਟਰੀ ਕ੍ਰਿਕਟ 'ਚ 16 ਸਾਲ, ਜਾਣੋ 16 ਅਨੋਖੇ ਰਿਕਾਰਡ

Virat Kohli 16 years in international cricket career : ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 16 ਸਾਲ ਪੂਰੇ ਕਰ ਲਏ ਹਨ। ਕੋਹਲੀ ਨੇ 18 ਅਗਸਤ 2008 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਆਪਣਾ ਡੈਬਿਊ ਕੀਤਾ ਸੀ। ਭਾਵੇਂ ਡੈਬਿਊ ਸਮੇਂ ਉਸ ਨੂੰ ਕਾਫੀ ਸੰਘਰਸ਼ ਕਰਨਾ ਪਿਆ, ਪਰ ਅੱਜ ਵਿਰਾਟ ਕੋਹਲੀ ਨੂੰ ਸੈਂਕੜਿਆਂ ਦਾ ਕਿੰਗ ਆਖਿਆ ਜਾਂਦਾ ਹੈ।

Reported by:  PTC News Desk  Edited by:  KRISHAN KUMAR SHARMA -- August 18th 2024 04:08 PM -- Updated: August 19th 2024 01:35 PM
Virat Kohli ਦੇ ਅੰਤਰਰਾਸ਼ਟਰੀ ਕ੍ਰਿਕਟ 'ਚ 16 ਸਾਲ, ਜਾਣੋ 16 ਅਨੋਖੇ ਰਿਕਾਰਡ

Virat Kohli ਦੇ ਅੰਤਰਰਾਸ਼ਟਰੀ ਕ੍ਰਿਕਟ 'ਚ 16 ਸਾਲ, ਜਾਣੋ 16 ਅਨੋਖੇ ਰਿਕਾਰਡ

Virat Kohli completed 16 years in international cricket career : ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 16 ਸਾਲ ਪੂਰੇ ਕਰ ਲਏ ਹਨ। ਕੋਹਲੀ ਨੇ 18 ਅਗਸਤ 2008 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਆਪਣਾ ਡੈਬਿਊ ਕੀਤਾ ਸੀ। ਭਾਵੇਂ ਡੈਬਿਊ ਸਮੇਂ ਉਸ ਨੂੰ ਕਾਫੀ ਸੰਘਰਸ਼ ਕਰਨਾ ਪਿਆ, ਪਰ ਅੱਜ ਵਿਰਾਟ ਕੋਹਲੀ ਨੂੰ ਸੈਂਕੜਿਆਂ ਦਾ ਕਿੰਗ ਆਖਿਆ ਜਾਂਦਾ ਹੈ।

ਵਿਰਾਟ ਕੋਹਲੀ ਨੇ ਆਪਣੇ 16 ਸਾਲ ਨੇ ਕੈਰੀਅਰ 'ਚ ਕਈ ਮੁਕਾਮ ਹਾਸਿਲ ਕੀਤੇ, ਜਿਸ ਕਾਰਨ ਹੀ ਉਨ੍ਹਾਂ ਨੂੰ MS Dhoni ਤੋਂ ਬਾਅਦ ਭਾਰਤ ਦਾ ਅਗਲਾ ਕਪਤਾਨ ਬਣਾ ਦਿੱਤਾ ਗਿਆ। ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਟੈਸਟ ਕ੍ਰਿਕਟ 'ਚ ਵੱਡੇ ਮੁਕਾਮ ਹਾਸਿਲ ਕੀਤੇ ਤੇ ਟੈਸਟ 'ਚ ਭਾਰਤ ਦੀ ਟੀਮ ਲਗਾਤਾਰ 6 ਸਾਲ ਤਕ ਨੰਬਰ 1 ਟੀਮ ਰਹੀ। ਕੋਹਲੀ ਸਾਲ 2011 ਵਰਲਡ ਕੱਪ 2013 ਚੈਂਪੀਅਨਜ਼ ਟਰਾਫੀ ਅਤੇ 2024 'ਚ T20I ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਹੇ ਹਨ। 2008 'ਚ One Day ਡੈਬਿਊ ਕਰਨ ਤੋਂ ਬਾਅਦ ਕੋਹਲੀ ਨੇ ਸਾਲ 2010 'ਚ T20I ਅਤੇ ਸਾਲ 2011 'ਚ ਟੈਸਟ ਟੀਮ 'ਚ ਡੈਬਿਊ ਕੀਤਾ, ਜਿਸ ਤੋਂ ਬਾਅਦ ਵਿਰਾਟ ਕੋਹਲੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕੋਹਲੀ ਹੁਣ ਤੱਕ 113 ਟੈਸਟ, 295 One Day ਤੇ 125 T20I ਮੈਚ ਖੇਡ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਉਹ ਹੁਣ ਤੱਕ 252 IPL ਮੈਚ ਵੀ ਖੇਡ ਚੁੱਕੇ ਹਨ।


ਵਿਰਾਟ ਕੋਹਲੀ ਦੇ 16 ਰਿਕਾਰਡਾਂ ਦੀ ਕਹਾਣੀ

1. ਵਿਰਾਟ ਕੋਹਲੀ ਜੇਕਰ ਪਹਿਲੇ ਸਭ ਤੋਂ ਵੱਡੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਉਹ One Day ਕ੍ਰਿਕੇਟ 'ਚ ਸਭ ਵੱਧ ਸੈਂਕੜਿਆਂ ਦਾ ਹੈ। ਵਿਰਾਟ ਕੋਹਲੀ ਦੇ ਨਾਮ ਹੁਣ ਤੱਕ 80 ਸੈਂਕੜੇ ਹਨ। ਵਿਰਾਟ ਕੋਹਲੀ ਨੇ ਪਿਛਲੇ ਸਾਲ ਦੇ One Day ਵਰਲਡ ਕੱਪ 'ਚ 50ਵਾਂ ਸੈਂਕੜਾਂ ਲਗਾ ਕੇ ਸਚਿਨ ਦਾ ਰਿਕਾਰਡ ਤੋੜਿਆ ਸੀ।

2. ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਸਭ ਤੋਂ ਵੱਧ ਟੈਸਟ ਮੈਚ ਜਿੱਤੇ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ 68 ਮੈਚ ਖੇਡੇ, ਜਿਸ ਵਿੱਚ 40 ਮੈਚਾਂ ਵਿੱਚ ਜਿੱਤ ਦਰਜ ਕੀਤੀ 17 ਹਾਰੇ ਤੇ 11 ਮੈਚ ਡਰਾਅ ਰਹੇ।

3. One Day ਵਰਲਡ ਕੱਪ ਵਿੱਚ ਵਿਰਾਟ ਕੋਹਲੀ ਦੇ ਨਾਮ ਸਭ ਤੋਂ ਵੱਧ ਸਕੋਰ ਬਣਾਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਹੀ ਹੈ। ਵਿਰਾਟ ਕੋਹਲੀ ਨੇ 2023 ਦੇ ਵਰਲਡ ਕੱਪ 'ਚ 765 ਸਕੋਰ ਬਣਾਉਣ ਦਾ ਰਿਕਾਰਡ ਦਰਜ ਹੈ। ਉਨ੍ਹਾਂ ਨੇ 2023 ਦੇ ਵਰਲਡ ਕੱਪ 'ਚ ਸਚਿਨ ਦੇ 673 ਸਕੋਰਾਂ ਦੇ ਰਿਕਾਰਡ ਨੂੰ ਤੋੜਿਆ ਹੈ।

4. ਵਿਰਾਟ ਕੋਹਲੀ ਇਕਲੌਤੇ ਅਜਿਹੇ ਖਿਡਾਰੀ ਹਨ, ਜੋ ਇੱਕੋ ਸਮੇਂ ਇਸ ਕ੍ਰਿਕੇਟ ਦੇ ਤਿਨ੍ਹਾ ਫਾਰਮੈਟਾਂ 'ਚ ਨੰਬਰ 1 ਬੱਲੇਬਾਜ ਰਹੇ ਹਨ।

5. ਆਈਸੀਸੀ ਕ੍ਰਿਕਟਰ ਆਫ ਦਾ ਈਅਰ: ਵਿਰਾਟ ਕੋਹਲੀ ਨੂੰ 2017 ਅਤੇ 2018 ਵਿੱਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਟਰਾਫੀ ਨੂੰ ਕ੍ਰਿਕਟ ਦੇ ਵਿੱਚ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

6. Cricketer of the Decade : ਵਿਰਾਟ ਕੋਹਲੀ ਨੂੰ ਇਹ 2011 ਤੋਂ 2020 ਤੱਕ ਦੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਸੀ, ਇੱਕ ਅਜਿਹਾ ਦੌਰ ਜਿੱਥੇ ਉਸਨੇ ਨਾ ਸਿਰਫ਼ ਦੌੜਾਂ ਬਣਾਈਆਂ, ਸਗੋਂ ਭਾਰਤ ਨੂੰ ਕਈ ਜਿੱਤਾਂ ਵੀ ਦਿਵਾਈਆਂ, ਜਿਸ ਨਾਲ ਉਹ ਉਸ ਸਮੇਂ ਦੌਰਾਨ ਕ੍ਰਿਕਟ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕ੍ਰਿਕਟਰਾਂ ਵਿੱਚੋਂ ਇੱਕ ਬਣ ਗਿਆ।

7 . ICC ODI Team of the Year : ਕਈ ਵਾਰ, ਕੋਹਲੀ ਇਸ ਟੀਮ ਦਾ ਹਿੱਸਾ ਰਿਹਾ ਹੈ, ਲਗਾਤਾਰ ਵਿਰਾਟ ਕੋਹਲੀ ਦਾ ਬੇਹਤਰੀਨ ਪ੍ਰਦਰਸ਼ਨ ਜਾਰੀ ਰਿਹਾ।

8 . ਇੱਕ ਸਾਲ IPL ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਨਾਮ ਵੀ ਵਿਰਾਟ ਕੋਹਲੀ ਦੇ ਨਾਮ ਦਰਜ ਹੈ। ਉਨ੍ਹਾਂ ਨੇ ਸਾਲ 2016 ਵਿੱਚ ਆਪਣੀ ਕਪਤਾਨੀ ਵਿੱਚ 973 ਦੌੜਾਂ ਬਣਾਈਆਂ।

9 . ਕੋਹਲੀ ਨੇ ਆਪਣੀ ਕਪਤਾਨੀ ਵਿੱਚ ਭਾਰਤ ਨੂੰ ਲਗਾਤਾਰ ਜਿੱਤ ਦਰਜ ਕਰਾਈ ਤੇ ਸਾਲ 2020 ਵਿੱਚ ਵਿਰਾਟ ਕੋਹਲੀ ਨੂੰ Test Team of the Decade ਦਾ ਕਪਤਾਨ ਵੀ ਬਣਾਇਆ ਗਿਆ।

10 . ICC Spirit of Cricket Award : ਵਿਰਾਟ ਕੋਹਲੀ ਨੂੰ ਇਹ ਪੁਰਸਕਾਰ 2019 ਵਿੱਚ ਆਸਟਰੇਲੀਆ ਵਿਰੁੱਧ ਵਿਸ਼ਵ ਕੱਪ ਮੈਚ ਦੌਰਾਨ ਮਿਲਿਆ ਜਦੋਂ। ਸਟੀਵ ਸਮਿਥ ਵੱਲ ਉਸਦਾ ਇਸ਼ਾਰਾ, ਪ੍ਰਸ਼ੰਸਕਾਂ ਨੂੰ ਹੁੱਲੜਬਾਜ਼ੀ ਬੰਦ ਕਰਨ ਲਈ ਕਿਹਾ, ਇੱਕ ਅਜਿਹਾ ਪਲ ਸੀ, ਜੋ ਕ੍ਰਿਕਟ ਤੋਂ ਪਰੇ ਸੀ, ਖੇਡ ਦੀ ਭਾਵਨਾ ਪ੍ਰਤੀ ਉਸਦਾ ਸਤਿਕਾਰ ਦਰਸਾਉਂਦਾ ਸੀ।

11 . ਕਿਸੇ ਟੀਮ ਦੇ ਖਿਲਾਫ ਸਭ ਤੋਂ ਵੱਧ ਵਨਡੇ ਸੈਂਕੜੇ : ਕੋਹਲੀ ਨੇ ਸ਼੍ਰੀਲੰਕਾ ਦੇ ਖਿਲਾਫ 10 ਵਨਡੇ ਸੈਂਕੜੇ ਲਗਾਏ ਹਨ, ਜੋ ਦੁਨੀਆ ਦੇ ਕਿਸੇ ਵੀ ਬੱਲੇਬਾਜ਼ ਵੱਲੋਂ ਕਿਸੇ ਵਿਰੋਧੀ ਟੀਮ ਖਿਲਾਫ਼ ਬਣਾਏ ਸਭ ਤੋਂ  ਵੱਧ ਸੈਂਕੜੇ ਹਨ।

12 . ਸਭ ਤੋਂ ਵੱਧ T20I  ਅਰਧ ਸੈਂਕੜੇ : ਕੋਹਲੀ ਨੇ T20I 'ਚ 38 ਅਰਧ ਸੈਂਕੜੇ ਲਗਾਏ ਹਨ, ਜੋ ਕਿਸੇ ਵੀ ਬੱਲੇਬਾਜ ਰਾਹੀਂ ਸਭ ਤੋਂ ਵੱਧ ਹੈ।

13 . Most Player of Series : ਵਿਰਾਟ ਕੋਹਲੀ ਦੇ ਨਾਮ ਸਭ ਤੋਂ ਜ਼ਿਆਦਾ ਪਲੇਅਰ ਆਫ ਦਾ ਸੀਰੀਜ਼ ਜਿੱਤਣ ਦਾ ਰਿਕਾਰਡ ਵੀ ਦਰਜ ਹੈ। ਵਿਰਾਟ ਕੋਹਲੀ ਹੁਣ ਤੱਕ 21 ਪਲੇਅਰ ਆਫ ਦਾ ਸੀਰੀਜ਼ ਜਿੱਤ ਚੁੱਕੇ ਹਨ।

14 . ਇੱਕ ਕਪਤਾਨ ਦੇ ਤੌਰ 'ਤੇ ਸਭ ਤੋਂ ਵੱਧ ਸੈਂਕੜੇ ਸੈਂਕੜੇ ਬਣਾਉਣ ਦਾ ਨਾਮ ਵੀ ਵਿਰਾਟ ਕੋਹਲੀ ਦੇ ਨਾਮ ਹੀ ਦਰਜ ਹੈ। ਵਿਰਾਟ ਕੋਹਲੀ ਦੇ ਨਾਮ ਕਪਤਾਨੀ ਦੇ ਤੌਰ 'ਤੇ 7 ਦੋਹੜੇ ਸੈਂਕੜੇ ਹਨ।

15 . ਵਿਰਾਟ ਕੋਹਲੀ ਦੇ ਨਾਮ ਸਭ ਤੋਂ ਵੱਧ IPL ਵਿੱਚ ਦੌੜਾਂ ਬਣਾਉਣ ਦਾ ਨਾਮ ਦਰਜ ਹੈ। ਵਿਰਾਟ ਕੋਹਲੀ  ਨੇ IPL ਵਿੱਚ ਹੁਣ ਤੱਕ 8004 ਦੌੜਾਂ ਬਣਾ ਚੁੱਕੇ ਹਨ।

16 . T20I ਵਰਲਡ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਾਮ ਵੀ ਵਿਰਾਟ ਕੋਹਲੀ ਦੇ ਨਾਮ ਹੀ ਦਰਜ ਹੈ। ਵਿਰਾਟ ਕੋਹਲੀ ਨੇ T20I ਵਰਲਡ ਕੱਪ ਵਿੱਚ ਹੁਣ ਤੱਕ 1292 ਦੌੜਾਂ ਬਣਾਈਆਂ ਹਨ, ਜੋ ਕੀ ਕਿਸੇ ਵੀ ਬੱਲੇਬਾਜ ਵੱਲੋਂ ਸਭ ਤੋਂ ਜ਼ਿਆਦਾ ਹਨ।

ਰਿਪੋਰਟ : ਲਵਪ੍ਰੀਤ ਸਿੰਘ

- PTC NEWS

Top News view more...

Latest News view more...

PTC NETWORK