Sat, Jan 11, 2025
Whatsapp

Thief Viral video : ਹੈਰਾਨੀਜਨਕ ! ਜਦੋਂ ਚੋਰੀ ਕਰਨ ਲਈ ਕੁਝ ਨਾ ਮਿਲਿਆ ਤਾਂ ਚੋਰ ਛੱਡ ਗਿਆ 20 ਰੁਪਏ ਦਾ ਨੋਟ

ਚੋਰੀ ਦੀ ਇੱਕ ਅਜਿਹੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਇੱਕ ਰੈਸਟੋਰੈਂਟ 'ਚ ਜਦੋਂ ਚੋਰ ਨੂੰ ਚੋਰੀ ਕਰਨ ਲਈ ਕੁਝ ਨਹੀਂ ਮਿਲਿਆ ਤਾਂ ਉਹ ਨਿਰਾਸ਼ ਹੋ ਗਿਆ ਅਤੇ ਹੋਟਲ ਦੇ ਟੇਬਲ ਉੱਤੇ ਆਪਣੇ ਜੇਬ ਵਿੱਚੋਂ ਇੱਕ 20 ਰੁਪਏ ਦਾ ਨੋਟ ਰੱਖਕੇ ਗੁੱਸੇ 'ਚ ਬਾਹਰ ਚਲਾ ਗਿਆ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 27th 2024 01:56 PM -- Updated: July 27th 2024 03:30 PM
Thief Viral video : ਹੈਰਾਨੀਜਨਕ ! ਜਦੋਂ ਚੋਰੀ ਕਰਨ ਲਈ ਕੁਝ ਨਾ ਮਿਲਿਆ ਤਾਂ ਚੋਰ ਛੱਡ ਗਿਆ 20 ਰੁਪਏ ਦਾ ਨੋਟ

Thief Viral video : ਹੈਰਾਨੀਜਨਕ ! ਜਦੋਂ ਚੋਰੀ ਕਰਨ ਲਈ ਕੁਝ ਨਾ ਮਿਲਿਆ ਤਾਂ ਚੋਰ ਛੱਡ ਗਿਆ 20 ਰੁਪਏ ਦਾ ਨੋਟ

Hyderabad Thief Viral video : ਹਰ ਰੋਜ਼ ਦੇਸ਼ ਭਰ ਵਿੱਚ ਚੋਰੀ ਦੀਆਂ ਛੋਟੀਆਂ-ਵੱਡੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਕਈ ਵਾਰ ਕੋਈ ਨਾ ਕੋਈ ਵਾਰਦਾਤ ਦੇਸ਼ ਅਤੇ ਦੁਨੀਆ ਵਿੱਚ ਚਰਚਾ ਦਾ ਕਾਰਨ ਬਣ ਜਾਂਦੀ ਹੈ। ਇਸ ਕੜੀ 'ਚ ਚੋਰ ਦੀ ਅਜਿਹੀ ਹੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਬਾਰੇ ਜਾਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ।

ਦਰਅਸਲ, ਇੱਕ ਚੋਰ ਇੱਕ ਰੈਸਟੋਰੈਂਟ ਵਿੱਚ ਚੋਰੀ ਕਰਨ ਲਈ ਦਾਖਲ ਹੋਇਆ ਸੀ, ਪਰ ਜਦੋਂ ਉਸਨੂੰ ਉੱਥੇ ਚੋਰੀ ਕਰਨ ਲਈ ਕੁਝ ਨਾ ਮਿਲਿਆ ਤਾਂ ਉਸਨੇ ਆਪਣੀ ਜੇਬ ਵਿੱਚੋਂ 20 ਰੁਪਏ ਕੱਢ ਲਏ ਅਤੇ ਹੋਟਲ ਮਾਲਕ ਲਈ ਉੱਥੇ ਹੀ ਛੱਡ ਦਿੱਤੇ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


ਦੱਸ ਦੇਈਏ ਕਿ ਇਹ ਮਾਮਲਾ ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਮਹੇਸ਼ਵਰਮ ਦੇ ਇੱਕ ਰੈਸਟੋਰੈਂਟ ਵਿੱਚ ਚੋਰ ਚੋਰੀ ਕਰਨ ਲਈ ਦਾਖਲ ਹੋਇਆ। ਉਸ ਨੇ ਉਸ ਰੈਸਟੋਰੈਂਟ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ, ਪਰ ਚੋਰ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਉਸ ਨੂੰ ਗੁੱਸਾ ਆ ਗਿਆ ਤੇ ਉਸ ਨੇ ਆਪਣੀ ਜੇਬ ਵਿਚੋਂ 20 ਰੁਪਏ ਕੱਢ ਕੇ ਮੇਜ਼ ਉੱਤੇ ਰੱਖ ਦਿੱਤੇ ਤੇ ਗੁੱਸੇ ਨਾਲ ਉੱਥੋਂ ਚਲਾ ਗਿਆ। ਰੈਸਟੋਰੈਂਟ ਵਿੱਚੋਂ ਨਿਕਲਣ ਤੋਂ ਪਹਿਲਾਂ ਉਸਨੇ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਕੱਢੀ ਅਤੇ ਆਪਣੇ ਨਾਲ ਲੈ ਗਿਆ।

ਵੀਡੀਓ ਵਾਇਰਲ 

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਰੈਸਟੋਰੈਂਟ 'ਚ ਦਾਖਲ ਹੋ ਕੇ ਪੈਸੇ ਅਤੇ ਕੀਮਤੀ ਸਾਮਾਨ ਦੀ ਤਲਾਸ਼ੀ ਲੈ ਰਿਹਾ ਹੈ। ਉਹ ਰੈਸਟੋਰੈਂਟ ਦੇ ਹਰ ਕੋਨੇ ਦੀ ਪੜਚੋਲ ਕਰ ਰਿਹਾ ਹੈ। ਜਦੋਂ ਚੋਰ ਨੂੰ ਕੁਝ ਨਾ ਮਿਲਿਆ ਤਾਂ ਉਹ ਕੈਮਰੇ ਵੱਲ ਦੇਖਦਾ ਹੈ ਅਤੇ ਇਸ਼ਾਰਿਆਂ 'ਚ ਕੁਝ ਕਹਿੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਪਰਸ 'ਚੋਂ 20 ਰੁਪਏ ਦਾ ਨੋਟ ਕੱਢ ਕੇ ਮੇਜ਼ 'ਤੇ ਰੱਖ ਕੇ ਰੈਸਟੋਰੈਂਟ ਵਿੱਚੋਂ ਨਿਕਲ ਜਾਂਦਾ ਹੈ।

- PTC NEWS

Top News view more...

Latest News view more...

PTC NETWORK