Wed, Nov 13, 2024
Whatsapp

Manipur Violence: ਮਣੀਪੁਰ 'ਚ ਹਿੰਸਾ ਜਾਰੀ, ਇੰਫਾਲ 'ਚ ਭੀੜ ਨੇ ਸਾੜਿਆ ਕੇਂਦਰੀ ਮੰਤਰੀ ਦਾ ਘਰ

Reported by:  PTC News Desk  Edited by:  Jasmeet Singh -- June 16th 2023 09:56 AM
Manipur Violence: ਮਣੀਪੁਰ 'ਚ ਹਿੰਸਾ ਜਾਰੀ, ਇੰਫਾਲ 'ਚ ਭੀੜ ਨੇ ਸਾੜਿਆ ਕੇਂਦਰੀ ਮੰਤਰੀ ਦਾ ਘਰ

Manipur Violence: ਮਣੀਪੁਰ 'ਚ ਹਿੰਸਾ ਜਾਰੀ, ਇੰਫਾਲ 'ਚ ਭੀੜ ਨੇ ਸਾੜਿਆ ਕੇਂਦਰੀ ਮੰਤਰੀ ਦਾ ਘਰ

ਇੰਫਾਲ: ਉੱਤਰ-ਪੂਰਬੀ ਰਾਜ ਮਣੀਪੁਰ ਵਿੱਚ ਹਿੰਸਾ ਦੀ ਤਾਜ਼ਾ ਘਟਨਾ ਵਿੱਚ ਬੀਤੀ ਰਾਤ ਇੱਕ ਕੇਂਦਰੀ ਮੰਤਰੀ ਦੇ ਘਰ ਉੱਤੇ ਭੀੜ ਨੇ ਹਮਲਾ ਕਰ ਦਿੱਤਾ। ਭੀੜ ਨੇ ਆਰ.ਕੇ. ਰੰਜਨ ਸਿੰਘ ਦੇ ਘਰ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਕੇਂਦਰੀ ਮੰਤਰੀ ਘਰ 'ਚ ਮੌਜੂਦ ਨਹੀਂ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਨਸਲੀ ਸੰਘਰਸ਼ ਪ੍ਰਭਾਵਿਤ ਮਣੀਪੁਰ ਵਿੱਚ ਵੀਰਵਾਰ ਨੂੰ ਭੀੜ ਨੇ ਘੱਟੋ-ਘੱਟ ਦੋ ਖਾਲੀ ਘਰਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇੰਫਾਲ ਦੇ ਨਿਊ ਚਾਕੋਨ ਵਿਖੇ ਭੀੜ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕੀਤੀ ਅਤੇ ਭੀੜ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ।



ਆਰ.ਕੇ. ਰੰਜਨ ਸਿੰਘ ਵੱਲੋਂ ਸ਼ਾਂਤੀ ਦੀ ਅਪੀਲ 

ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਆਰ.ਕੇ. ਰੰਜਨ ਸਿੰਘ ਨੇ ਕਿਹਾ, "ਮੈਂ ਇਸ ਸਮੇਂ ਸਰਕਾਰੀ ਕੰਮ ਲਈ ਕੇਰਲ ਵਿੱਚ ਹਾਂ। ਸ਼ੁਕਰ ਹੈ ਕਿ ਬੀਤੀ ਰਾਤ ਮੇਰੇ ਇੰਫਾਲ ਦੇ ਘਰ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਜ਼ਮੀਨੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ ਨੂੰ ਨੁਕਸਾਨ ਪਹੁੰਚਿਆ ਹੈ।" ਉੱਤਰ-ਪੂਰਬੀ ਰਾਜ ਵਿੱਚ ਸ਼ਾਂਤੀ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ, "ਮੇਰੇ ਗ੍ਰਹਿ ਰਾਜ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਮੈਂ ਅਜੇ ਵੀ ਸ਼ਾਂਤੀ ਦੀ ਅਪੀਲ ਕਰਦਾ ਰਹਾਂਗਾ। ਜੋ ਲੋਕ ਅਜਿਹੀ ਹਿੰਸਾ ਨੂੰ ਅੰਜਾਮ ਦਿੰਦੇ ਹਨ, ਉਹ ਬਿਲਕੁਲ ਅਣਮਨੁੱਖੀ ਹਨ।"

ਫੌਜ ਨੇ ਟਵੀਟ ਕਰ ਦਿੱਤੀ ਜਾਣਕਾਰੀ

ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਸੂਬੇ 'ਚ ਹਿੰਸਾ ਵਧਣ ਤੋਂ ਬਾਅਦ ਫੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਫੌਜ ਦੀਆਂ ਟੁਕੜੀਆਂ ਨੇ ਗਸ਼ਤ ਵਧਾ ਦਿੱਤੀ ਹੈ ਅਤੇ ਜਿੱਥੇ ਕਿਤੇ ਵੀ ਬੈਰੀਕੇਡ ਲਗਾਏ ਗਏ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। 

ਫੌਜ ਨੇ ਇਕ ਟਵੀਟ 'ਚ ਕਿਹਾ ਕਿ ਹਿੰਸਾ 'ਚ ਹਾਲ ਹੀ 'ਚ ਹੋਏ ਵਾਧੇ ਤੋਂ ਬਾਅਦ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਕਾਰਵਾਈਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇੱਕ ਦਿਨ ਪਹਿਲਾਂ ਸੂਬੇ ਦੇ ਖਮੇਨਲੋਕ ਇਲਾਕੇ ਦੇ ਇੱਕ ਪਿੰਡ ਵਿੱਚ ਬਦਮਾਸ਼ਾਂ ਵੱਲੋਂ ਕੀਤੇ ਗਏ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 10 ਜ਼ਖ਼ਮੀ ਹੋ ਗਏ ਸਨ। ਬੁੱਧਵਾਰ ਤੜਕੇ ਖਮੇਨਲੋਕ ਖੇਤਰ ਦੇ ਕੁਕੀ ਪਿੰਡ ਵਿੱਚ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪਣੀ ਕਾਰਵਾਈ ਨੂੰ ਫਿਰ ਤੇਜ਼ ਕਰ ਦਿੱਤਾ ਹੈ।

ਨਸਲੀ ਹਿੰਸਾ ਦਾ ਕੀ ਹੈ ਅਸਲ ਕਾਰਨ?

ਇੱਕ ਮਹੀਨਾ ਪਹਿਲਾਂ ਮਣੀਪੁਰ ਵਿੱਚ ਮੇਈਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਨਸਲੀ ਹਿੰਸਾ ਵਿੱਚ 100 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ ਅਤੇ 300 ਤੋਂ ਵੱਧ ਜ਼ਖ਼ਮੀ ਹੋਏ ਹਨ। ਸੈਂਕੜੇ ਲੋਕ ਅਜੇ ਵੀ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਫੌਜ ਅਤੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮਣੀਪੁਰ ਦੇ 11 ਜ਼ਿਲ੍ਹਿਆਂ ਵਿੱਚ ਕਰਫਿਊ ਲਾਗੂ ਹੈ, ਜਦਕਿ ਇੰਟਰਨੈੱਟ ਸੇਵਾਵਾਂ ਮੁਅੱਤਲ ਹਨ।

ਮਣੀਪੁਰ ਦੇ ਕਈ ਹਿੱਸਿਆਂ ਵਿੱਚ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਜਦੋਂ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿੱਚ ਮੇਈਤੇਈ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ (ਐਸਟੀ) ਦਰਜੇ ਦੀ ਮੰਗ ਦੇ ਵਿਰੋਧ ਵਿੱਚ ਇੱਕ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕੀਤਾ ਗਿਆ ਸੀ।

ਹੋਰ ਖਬਰਾਂ ਪੜ੍ਹੋ: 

- With inputs from agencies

Top News view more...

Latest News view more...

PTC NETWORK