ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਖ਼ਿਲਾਫ਼ ਵਿਜੀਲੈਂਸ ਦਾ ਸ਼ਿਕੰਜਾ, ਰਿਕਾਰਡ ਕੀਤਾ ਤਲਬ
ਪਟਿਆਲਾ : ਪੰਜਾਬ ਵਿਜੀਲੈਂਸ ਨੇ ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਖ਼ਿਲਾਫ਼ ਪੰਜਾਬ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਪੰਜਾਬ 'ਚ ਮੁਹੱਲਾ ਕਲੀਨਿਕਾਂ ਦੇ ਨਾਲ ਜੁੜੀ ਇਕ ਨਿੱਜੀ ਲੈਬੋਰਟਰੀ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਜੀਲੈਂਸ ਨੇ ਪੰਜਾਬ ਹੈਲਥ ਕਰਪੋਰੇਸ਼ਨ ਦੇ ਐੱਮਡੀ ਤੋਂ ਰਿਕਾਰਡ ਤਲਬ ਕੀਤਾ। ਪੰਜਾਬ ਦੇ ਮੁੱਖ ਸਕੱਤਰ ਨੂੰ ਸ਼ਿਕਾਇਤਾਂ ਮਿਲਣ ਮਗਰੋਂ ਇਹ ਜਾਂਚ ਆਰੰਭੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੱਖ ਸਕੱਤਰ ਨੂੰ ਦਿੱਤੇ ਆਦੇਸ਼ਾਂ ਮਗਰੋਂ ਮੁੱਖ ਸਕੱਤਰ ਦੇ ਦਫਤਰ ਵੱਲੋਂ ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਦੀਆਂ ਫਾਈਲਾਂ ਖੰਗਾਲੀਆ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਕੁੱਝ ਸਾਲ ਪਹਿਲਾਂ ਰਹਿ ਚੁੱਕੇ ਸਿਹਤ ਸਕੱਤਰ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ। ਅਜੋ ਸ਼ਰਮਾ ਵੱਲੋਂ ਸਟੇਟ ਹੈਲਥ ਏਜੰਸੀ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਵੀ ਸਵਾਲਾਂ ਦੇ ਘੇਰੇ ਵਿਚ ਹੈ।
ਇਹ ਵੀ ਪੜ੍ਹੋ : ਆਈਟੀ ਪਾਰਕ ਮੁਆਵਜ਼ਾ ਬੇਨਿਯਮੀਆਂ : HC ਵੱਲੋਂ ਪੰਚ-ਸਰਪੰਚਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ
ਸਟੇਟ ਹੈਲਥ ਏਜੰਸੀ ਵਿਚ ਸਟੇਟ ਐਂਟੀ ਫਰਾਡ ਅਫਸਰ ਦੀ ਨਿਯੁਕਤੀ ਵਿੱਚ ਵੀ ਬੇਨਿਯਮੀਆਂ ਦੀ ਚਰਚਾ ਹੈ। ਬੀਤੇ ਦਿਨ ਮੁੱਖ ਸਕੱਤਰ ਕੋਲ ਅਜੋਏ ਸ਼ਰਮਾ ਖ਼ਿਲਾਫ਼ ਸ਼ਿਕਾਇਤਾਂ ਦਾ ਪੁਲੰਦਾ ਪੁੱਜਿਆ। ਬਾਰੀਕੀ ਨਾਲ ਘੋਖ ਤੋਂ ਬਾਅਦ ਇਹ ਮਾਮਲਾ ਈਡੀ ਨੂੰ ਦਿੱਤਾ ਜਾ ਸਕਦਾ ਹੈ। ਪੰਜਾਬ ਸਟੇਟ ਹੈਲਥ ਕਾਰਪੋਰੇਸ਼ਨ ਵਿਚ ਕੰਮ ਕਰ ਚੁੱਕੇ ਆਈਏਐਸ ਅਫਸਰਾਂ ਦੀ ਭੂਮਿਕ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।
CBC ਮਸ਼ੀਨਾਂ ਅਤੇ ਫਰਨੀਚਰ ਦੀ ਖਰੀਦ ਬਾਰੇ ਹੋਈਆਂ ਬੇਨਿਯਮੀਆਂ ਕਾਰਨ ਸਾਬਕਾ ਡਾਇਰੈਕਟਰ ਹੈਲਥ ਸਰਵਿਸਜ਼ ਤੇ ਐਡੀਸ਼ਨਲ CEO SHA ਡਾ. ਅਰੀਤ ਕੌਰ ਸਵਾਲਾਂ ਦੇ ਘੇਰੇ ਵਿਚ ਹਨ। ਡਾ. ਅਰੀਤ ਕੌਰ ਰੂਪੋਸ਼ ਹਨ। ਕਾਬਿਲੇਗੌਰ ਹਨ ਕਿ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਿੱਜੀ ਲੈਬੋਰਟਰੀ ਨਾਲ ਹੋਏ ਕਰਾਰ ਵੀ ਜਨਤਕ ਕਰਨ ਦੀ ਮੰਗ ਕੀਤੀ ਸੀ।
- PTC NEWS