Wed, Jan 15, 2025
Whatsapp

Video: ਪਾਕਿਸਤਾਨੀ ਸੰਸਦ 'ਚ ਬਣਿਆ ਰੋਮਾਂਟਿਕ ਮਾਹੌਲ, ਮਹਿਲਾ ਸੰਸਦ ਮੈਂਬਰ ਦੀ ਗੱਲ ਸੁਣ ਕੇ ਸ਼ਰਮਿੰਦਾ ਹੋਏ ਸਪੀਕਰ

ਪਾਕਿਸਤਾਨੀ ਸੰਸਦ ਵਿੱਚ ਰੋਮਾਂਟਿਕ ਮਾਹੌਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 01st 2024 07:51 PM
Video: ਪਾਕਿਸਤਾਨੀ ਸੰਸਦ 'ਚ ਬਣਿਆ ਰੋਮਾਂਟਿਕ ਮਾਹੌਲ, ਮਹਿਲਾ ਸੰਸਦ ਮੈਂਬਰ ਦੀ ਗੱਲ ਸੁਣ ਕੇ ਸ਼ਰਮਿੰਦਾ ਹੋਏ ਸਪੀਕਰ

Video: ਪਾਕਿਸਤਾਨੀ ਸੰਸਦ 'ਚ ਬਣਿਆ ਰੋਮਾਂਟਿਕ ਮਾਹੌਲ, ਮਹਿਲਾ ਸੰਸਦ ਮੈਂਬਰ ਦੀ ਗੱਲ ਸੁਣ ਕੇ ਸ਼ਰਮਿੰਦਾ ਹੋਏ ਸਪੀਕਰ

Pakistani parliament: ਪਾਕਿਸਤਾਨੀ ਸੰਸਦ ਦਾ ਇੱਕ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਇੱਕ ਮਹਿਲਾ ਸੰਸਦ ਮੈਂਬਰ ਨੇ ਸਦਨ ਦੇ ਅੰਦਰ ਸਪੀਕਰ ਨੂੰ ਅਜਿਹੀ ਗੱਲ ਕਹੀ ਕਿ ਉਹ ਵੀ ਸ਼ਰਮਸਾਰ ਹੋਏ ਅਤੇ ਕਿਹਾ, 'ਮੈਂ ਕਿਸੇ ਵੀ ਔਰਤ ਦੀਆਂ ਅੱਖਾਂ 'ਚ ਅੱਖ ਪਾ ਕੇ ਨਹੀਂ ਦੇਖ ਸਕਦਾ'। ਸਪੀਕਰ ਦੇ ਇਸ ਬਿਆਨ 'ਤੇ ਪੂਰਾ ਸਦਨ ​​ਹੱਸ ਪਿਆ।

ਪਾਕਿਸਤਾਨ ਨਾਲ ਸਬੰਧਤ ਹਰ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹਾਂ 'ਚੋਂ ਕਈ ਵੀਡੀਓ ਅਜਿਹੇ ਹਨ ਜੋ ਲੋਕਾਂ ਨੂੰ ਖੁਸ਼ ਕਰ ਦਿੰਦੇ ਹਨ, ਉਥੇ ਹੀ ਕਈ ਵੀਡੀਓਜ਼ ਲੋਕਾਂ 'ਚ ਗੁੱਸਾ ਵੀ ਭਰ ਦਿੰਦੇ ਹਨ। ਫਿਲਹਾਲ ਪਾਕਿਸਤਾਨੀ ਸੰਸਦ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜੋ ਬਹੁਤ ਹੀ ਮਜ਼ਾਕੀਆ ਹੈ। ਇਸ ਵੀਡੀਓ ਵਿੱਚ ਪਾਕਿਸਤਾਨ ਦੀ ਸੰਸਦ ਦੇ ਸਪੀਕਰ ਅਤੇ ਇੱਕ ਮਹਿਲਾ ਸੰਸਦ ਮੈਂਬਰ ਵਿਚਕਾਰ ਗੱਲਬਾਤ ਹੋਈ ਹੈ। ਉਨ੍ਹਾਂ ਨੇ ਸੰਸਦ ਦੇ ਅੰਦਰ ਅਜਿਹੀਆਂ ਗੱਲਾਂ ਕਹੀਆਂ ਹਨ ਕਿ ਲੋਕ ਕਹਿਣ ਲੱਗ ਪਏ ਹਨ ਕਿ ਪਾਕਿਸਤਾਨੀ ਸੰਸਦ ਦਾ ਮਾਹੌਲ ਰੋਮਾਂਟਿਕ ਹੋ ਗਿਆ ਹੈ।

ਇਸ ਮਹਿਲਾ ਸੰਸਦ ਮੈਂਬਰ ਦਾ ਨਾਂ ਜ਼ਰਤਾਜ ਗੁਲ ਦੱਸਿਆ ਜਾਂਦਾ ਹੈ, ਜੋ ਇਮਰਾਨ ਖਾਨ ਦੀ ਕੈਬਨਿਟ 'ਚ ਮੰਤਰੀ ਰਹਿ ਚੁੱਕੀ ਹੈ। ਸਦਨ ਦੀ ਕਾਰਵਾਈ ਦੌਰਾਨ ਉਨ੍ਹਾਂ ਨੇ ਸਪੀਕਰ ਨੂੰ ਕਿਹਾ, 'ਸਪੀਕਰ ਸਾਹਿਬ, ਮੈਂ ਤੁਹਾਡਾ ਧਿਆਨ ਚਾਹੁੰਦੀ ਹਾਂ', ਜਿਸ ਦੇ ਜਵਾਬ 'ਚ ਸਪੀਕਰ ਨੇ ਕਿਹਾ, 'ਜੀ ਹਾਂ ਜੀ'। ਇਸ ਤੋਂ ਬਾਅਦ ਮਹਿਲਾ ਸੰਸਦ ਮੈਂਬਰ ਨੇ ਕਿਹਾ, 'ਮੇਰੇ ਨੇਤਾ ਨੇ ਮੈਨੂੰ ਅੱਖਾਂ 'ਚ ਦੇਖ ਕੇ ਗੱਲ ਕਰਨੀ ਸਿਖਾਈ ਹੈ। ਸਰ, ਜੇਕਰ ਮੇਰੇ ਨਾਲ ਕੋਈ ਅੱਖਾਂ ਵਿੱਚ ਅੱਖ ਪਾ ਕੇ ਗੱਲ ਨਾ ਕਰੇ ਤਾਂ ਮੈਂ ਗੱਲ ਨਹੀਂ ਕਰ ਸਕਦੀ। ਇਸ 'ਤੇ ਸਪੀਕਰ ਨੇ ਕਿਹਾ, 'ਮੈਂ ਸੁਣਾਂਗਾ, ਪਰ ਦੇਖਾਂਗਾ ਨਹੀਂ। ਕਿਸੇ ਔਰਤ ਦੀਆਂ ਅੱਖਾਂ ਵਿੱਚ ਅੱਖ ਮੈਂ ਨਹੀਂ ਪਾ ਸਕਦਾ ਹਾਂ। ਸਪੀਕਰ ਦੇ ਇਸ ਬਿਆਨ 'ਤੇ ਪੂਰਾ ਸਦਨ ​​ਹੱਸ ਪਿਆ ਅਤੇ ਮਹਿਲਾ ਸੰਸਦ ਮੈਂਬਰ ਵੀ ਹੱਸਣ ਲੱਗ ਪਈ।

ਸਪੀਕਰ ਅਤੇ ਮਹਿਲਾ ਸੰਸਦ ਮੈਂਬਰ ਵਿਚਾਲੇ ਇਸ ਮਜ਼ਾਕੀਆ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। 

ਇਹ ਵੀ ਪੜ੍ਹੋ: T20 World Cup ਜਿੱਤਣ ਤੋਂ ਬਾਅਦ ਟੀਮ ਇੰਡੀਆ 'ਤੇ ਆਈ ਵੱਡੀ ਮੁਸੀਬਤ, ਬਾਰਬਾਡੋਸ 'ਚ ਵੀ ਪਾਣੀ ਤੇ ਬਿਜਲੀ ਗੁੱਲ, ਸਾਰੀਆਂ ਉਡਾਣਾਂ ਰੱਦ

- PTC NEWS

Top News view more...

Latest News view more...

PTC NETWORK