Wed, May 7, 2025
Whatsapp

Video: ਸੰਗੀਤਾ ਫੋਗਾਟ ਨੇ ਉਡਾਏ ਚਹਿਲ ਦੇ ਹੋਸ਼, ਚੁੱਕ ਹਵਾ 'ਚ ਘੁੰਮਾਇਆ ਕ੍ਰਿਕਟਰ

Reported by:  PTC News Desk  Edited by:  KRISHAN KUMAR SHARMA -- March 03rd 2024 05:46 PM
Video: ਸੰਗੀਤਾ ਫੋਗਾਟ ਨੇ ਉਡਾਏ ਚਹਿਲ ਦੇ ਹੋਸ਼, ਚੁੱਕ ਹਵਾ 'ਚ ਘੁੰਮਾਇਆ ਕ੍ਰਿਕਟਰ

Video: ਸੰਗੀਤਾ ਫੋਗਾਟ ਨੇ ਉਡਾਏ ਚਹਿਲ ਦੇ ਹੋਸ਼, ਚੁੱਕ ਹਵਾ 'ਚ ਘੁੰਮਾਇਆ ਕ੍ਰਿਕਟਰ

Sangeeta Phogat Yuzvender Chahal Video: ਭਾਰਤੀ ਕ੍ਰਿਕਟਰ ਯੁਜਵੇਂਦਰ ਚਹਿਲ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਇਸ ਵੀਡੀਓ ਵਿੱਚ ਭਾਰਤੀ ਕ੍ਰਿਕਟਰ ਯੁਜਵੇਂਦਰ ਚਹਿਲ ਨੂੰ ਸੰਗੀਤ ਫੋਗਾਟ ਹਵਾ ਘੁੰਮਾਉਂਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਤੇ ਫੈਨਜ਼ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਮਖੌਲੀਆ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ।

ਯੁਜਵੇਂਦਰ ਚਹਿਲ ਹਮੇਸ਼ਾ ਹੀ ਮੌਜ-ਮਸਤੀ ਕਰਦੇ ਨਜ਼ਰ ਆਉਂਦੇ ਹਨ। ਇਸ ਵੀਡੀਓ (viral video) ਵਿੱਚ ਵੀ ਉਹ ਅਜਿਹਾ ਕਰਦੇ ਨਜ਼ਰ ਆਏ ਹਨ, ਜਿਸ ਵਿੱਚ ਸੰਗੀਤਾ ਫੋਗਾਟ ਨੇ ਚਹਿਲ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਅਜਿਹਾ ਘੁੰਮਾਇਆ ਕਿ ਇੱਕ ਵਾਰ ਚਹਿਲ ਵੀ ਡਰ ਗਏ ਅਤੇ ਰੁਕਣ ਲਈ ਕਿਹਾ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ-ਤਿੰਨ ਗੇੜਿਆਂ ਪਿੱਛੋਂ ਚਹਿਲ ਹੱਥ ਨਾਲ ਇਸ਼ਾਰਾ ਕਰਕੇ ਸੰਗੀਤਾ ਨੂੰ ਰੁਕਣ ਲਈ ਕਹਿੰਦੇ ਹਨ।


ਬਾਲੀਵੁੱਡ ਤੜਕਾ ਦੇ ਇੰਸਟਗ੍ਰਾਮ ਪੇਜ਼ 'ਤੇ ਪਾਈ ਗਈ ਇਹ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ। ਹਾਲਾਂਕਿ ਵੀਡੀਓ ਬਾਰੇ ਪਤਾ ਨਹੀਂ ਕਿ ਕਿਥੇ ਬਣਾਈ ਗਈ, ਪਰ ਇਹ ਕਿਸੇ ਖੁੱਲ੍ਹੀ ਛੱਤ 'ਤੇ ਬਣਾਈ ਗਈ ਹੈ। ਦੱਸ ਦਈਏ ਕਿ ਸੰਗੀਤਾ ਫੋਗਾਟ ਪਹਿਲਵਾਨ ਬਜਰੰਗ ਪੂਨੀਆ ਦੀ ਪਤਨੀ ਹੈ।

ਦੱਸ ਦਈਏ ਕਿ ਯੁਜਵੇਂਦਰ ਚਹਿਲ ਨੇ ਆਪਣਾ ਆਖਰੀ ਵਨਡੇ ਮੈਚ ਕਰੀਬ ਇੱਕ ਸਾਲ ਪਹਿਲਾਂ ਖੇਡਿਆ ਸੀ ਅਤੇ ਹੁਣ ਉਹ ਉਹ ਕਰੀਬ 6 ਮਹੀਨੇ ਤੋਂ ਟੀ-20 ਟੀਮ ਤੋਂ ਬਾਹਰ ਹਨ।ਅਫਗਾਨਿਸਤਾਨ ਖਿਲਾਫ ਹਾਲ ਹੀ ਵਿੱਚ ਚੁਣੀ ਗਈ ਟੀ-20 ਸੀਰੀਜ਼ ਲਈ ਵੀ ਚਹਿਲ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਚਹਿਲ ਸਾਲ 2022 ਦੇ ਏਸ਼ੀਆ ਕੱਪ ਤੋਂ ਬਾਅਦ ਟੀਮ ਦੇ ਅੰਦਰ ਅਤੇ ਬਾਹਰ ਹੁੰਦੇ ਰਹੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚਾਹਲ ਨੂੰ ਟੀ-20 ਵਿਸ਼ਵ ਕੱਪ 'ਚ ਮੌਕਾ ਮਿਲਦਾ ਹੈ ਜਾਂ ਨਹੀਂ।

-

Top News view more...

Latest News view more...

PTC NETWORK