Fri, Nov 22, 2024
Whatsapp

ਲੁਧਿਆਣਾ ਜੇਲ੍ਹ 'ਚ ਕੈਦੀਆਂ ਨੇ ਲਾਏ ਠੁਮਕੇ! ਜਨਮ ਦਿਨ ਪਾਰਟੀ ਦੀ ਵੀਡੀਓ ਵਾਇਰਲ

Reported by:  PTC News Desk  Edited by:  KRISHAN KUMAR SHARMA -- January 04th 2024 05:56 PM
ਲੁਧਿਆਣਾ ਜੇਲ੍ਹ 'ਚ ਕੈਦੀਆਂ ਨੇ ਲਾਏ ਠੁਮਕੇ! ਜਨਮ ਦਿਨ ਪਾਰਟੀ ਦੀ ਵੀਡੀਓ ਵਾਇਰਲ

ਲੁਧਿਆਣਾ ਜੇਲ੍ਹ 'ਚ ਕੈਦੀਆਂ ਨੇ ਲਾਏ ਠੁਮਕੇ! ਜਨਮ ਦਿਨ ਪਾਰਟੀ ਦੀ ਵੀਡੀਓ ਵਾਇਰਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਕੈਦੀਆਂ ਕੋਲ ਮੋਬਾਈਲ ਪਹੁੰਚਣ ਅਤੇ ਸੋਸ਼ਲ ਮੀਡੀਆ 'ਤੇ ਪੋਸਟਾਂ ਰੋਕਣ 'ਚ ਪੂਰੀ ਤਰ੍ਹਾਂ ਨਾਕਾਮ ਨਜ਼ਰ ਆ ਰਹੀ ਹੈ। ਹੁਣ ਤਾਜ਼ਾ ਮਾਮਲੇ ਵਿੱਚ ਲੁਧਿਆਣਾ ਕੇਂਦਰੀ ਜੇਲ੍ਹ (ludhiana-central-jail) ਸੁਰਖੀਆਂ 'ਚ ਆਈ ਹੈ, ਜਿਥੇ ਕੈਦੀਆਂ ਕੋਲੋਂ ਪੰਜ ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋਏ, ਉਥੇ ਕੈਦੀਆਂ ਵੱਲੋਂ ਜਨਮ ਦਿਨ ਪਾਰਟੀ ਮਨਾਉਂਦੇ ਹੋਏ ਠੁਮਕੇ ਲਾਉਣ ਦੀ ਵੀਡੀਓ ਸਾਹਮਣੇ ਆਈ ਹੈ।

ਜੇਲ੍ਹ 'ਚ ਕੈਦੀਆਂ ਨੇ ਗਲਾਸਾਂ ਨਾਲ ਟਕਰਾਏ ਗਲਾਸ


ਲੁਧਿਆਣਾ ਜੇਲ੍ਹ ਦੇ ਮਾਮਲੇ ਤੋਂ ਪਹਿਲਾਂ ਫਿਰੋਜ਼ਪੁਰ ਜੇਲ੍ਹ, ਬਠਿੰਡਾ ਜੇਲ੍ਹ, ਗੁਰਦਾਸਪੁਰ ਜੇਲ੍ਹ ਵਿਚੋਂ ਵੀ ਮੋਬਾਈਲ ਮਿਲ ਚੁੱਕੇ ਹਨ। ਕੈਦੀਆਂ ਕੋਲੋਂ ਲੁਧਿਆਣਾ ਜੇਲ੍ਹ ਵਿਚੋਂ ਮੋਬਾਈਲ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜੇਲ੍ਹ ਅੰਦਰਲੀ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀ ਸਾਫ ਦੇਖ ਸਕਦੇ ਹੋ ਕਿ ਕਿਵੇਂ ਹਵਾਲਾਤੀ ਤੇ ਕੈਦੀ ਇਕੱਠੇ ਹੋ ਕੇ ਧੂਮ ਮਚਾ ਰਹੇ ਹਨ ਅਤੇ ਠੁਮਕੇ ਲਾਉਂਦੇ ਨਜ਼ਰ ਆ ਰਹੇ ਹਨ। ਸਾਰੇ ਇੱਕ-ਦੂਜੇ ਦੇ ਗਲਾਸਾਂ ਨਾਲ ਗਲਾਸ ਟਕਰਾਉਂਦੇ ਹੋਏ ਚੀਅਰਸ ਕਰ ਰਹੇ ਹਨ।

ਲੁਧਿਆਣਾ: ਜੇਲ੍ਹ ‘ਚ ਹਵਾਲਾਤੀਆਂ ਨੇ ਵੇਖੋ ਕਿਵੇਂ ਮਨਾਇਆ ਜਨਮ ਦਿਨ

ਲੁਧਿਆਣਾ: ਜੇਲ੍ਹ ‘ਚ ਹਵਾਲਾਤੀਆਂ ਨੇ ਵੇਖੋ ਕਿਵੇਂ ਮਨਾਇਆ ਜਨਮ ਦਿਨ ,ਵੀਡਿਓ ਹੋਈ ਵਾਇਰਲ ,ਮੁੜ ਸੁਰਖੀਆਂ ‘ਚ ਸੈਂਟਰ ਜੇਲ੍ਹ #punjabnews #latestnews #ptcnews #Ludhiana #Ludhiananews #prisonnews #viralvideo Posted by PTC News on Thursday, January 4, 2024

ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਹੋਏ ਖੜੇ

ਕੇਂਦਰੀ ਜੇਲ੍ਹ ਵਿੱਚ ਹੋਈ ਹਵਾਲਾਤੀਆਂ ਅਤੇ ਕੈਦੀਆਂ ਦੀ ਇਹ Grand Birthday Party, ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ 'ਚ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹਨ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਮੋਬਾਇਲ ਫੋਨ ਜਾਂ ਬੰਦਿਆਂ ਵਲੋਂ ਪਾਰਟੀਆਂ ਹੋਣ 'ਤੇ ਰੋਕ ਲਗਾਉਣ ਦੇ ਦਾਅਵੇ ਕਰਦੀ ਹੈ, ਪਰ ਲੁਧਿਆਣਾ ਦੀ ਜੇਲ੍ਹ ਦੇ ਅੰਦਰੋਂ ਇਸ ਵਾਇਰਲ ਵੀਡੀਓ ਨੇ ਇਹ ਸਾਬਿਤ ਜ਼ਰੂਰ ਕਰ ਦਿੱਤਾ ਕਿ ਕਿਸ ਤਰ੍ਹਾਂ ਨਾਲ ਹਵਾਲਾਤੀ ਅਤੇ ਕੈਦੀ ਜੇਲ੍ਹਾਂ ਵਿੱਚ ਲਗਜ਼ਰੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਜੇਲ ਪ੍ਰਸ਼ਾਸਨ (punjab-police) ਵੱਲੋਂ ਹਵਾਲਾਤੀਆਂ ਅਤੇ ਕੁਝ ਕੈਦੀਆਂ ਦੇ ਚਾਹੇ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ ਕਰ ਦਿੱਤਾ, ਪਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਹਵਾਲਾਤੀ ਨੇ ਆਪਣੇ ਮੋਬਾਇਲ ਤੋਂ ਇਹ ਵੀਡੀਓ ਬਣਾਈ ਸੀ, ਹਵਾਲਾਤੀ ਨੇ ਉਸ ਮੋਬਾਇਲ ਨੂੰ ਤੋੜ ਦਿੱਤਾ।

ਫਿਰੋਜ਼ਪੁਰ ਜੇਲ੍ਹ ਨੂੰ ਲੈ ਕੇ ਜਾਰੀ ਹੋਇਆ ਸੀ ਨੋਟਿਸ

ਜੇਲ੍ਹਾਂ ਨੂੰ ਰੋਕਣ 'ਚ ਮੁੱਖ ਮੰਤਰੀ ਮਾਨ (cm-bhagwant-mann) ਦੀ ਸਰਕਾਰ ਕਿਵੇਂ ਨਾਕਾਮ ਸਾਬਤ ਹੋ ਰਹੀ ਹੈ, ਇਸ ਦੀ ਉਦਾਹਰਨ ਪਹਿਲਾਂ ਫਿਰੋਜ਼ਪੁਰ ਜੇਲ੍ਹ 'ਚ ਮੋਬਾਈਲ ਦੇ ਮਾਮਲੇ 'ਚ ਵੇਖਣ ਨੂੰ ਮਿਲਿਆ, ਜਿਸ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸਖਤ ਝਾੜ ਲਾਈ ਸੀ। ਹਾਈਕੋਰਟ ਨੇ ਜਿਥੇ ਨੋਟਿਸ ਜਾਰੀ ਕੀਤਾ ਸੀ, ਉਥੇ ਜੇਲ੍ਹ ਵਿਚੋਂ ਮੋਬਾਈਲ ਮਿਲਣ 'ਤੇ ਸੁਪਰਡੈਂਟ ਨੂੰ ਵੀ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪਰ ਸਰਕਾਰ ਉਸ ਮਾਮਲੇ ਤੋਂ ਕੋਈ ਸਬਕ ਲੈਂਦੀ ਨਜ਼ਰ ਨਹੀਂ ਆ ਰਹੀ ਹੈ।

ਇਹ ਪੜ੍ਹੋ:

-

Top News view more...

Latest News view more...

PTC NETWORK