Noida Factory Fire Video : ਕੂਲਰ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਵੇਖੋ ਕਿਵੇਂ ਧੂੰਏਂ ਨਾਲ ਕਾਲਾ ਹੋਇਆ ਆਸਮਾਨ
Noida Factory Fire : ਗ੍ਰੇਟਰ ਨੋਇਡਾ ਵਿਖੇ ਇੱਕ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਮੁਢਲੀ ਜਾਣਕਾਰੀ ਅਨੁਸਾਰ ਅੱਗ ਇੱਕ ਕੂਲਰ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਦੱਸੀ ਜਾ ਰਹੀ ਸੀ, ਜੋ ਕਿ ਈਕੋਟੈਕ-3 ਥਾਣਾ ਖੇਤਰ 'ਚ ਸਥਿਤ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਅੱਗ ਲੱਗਣ ਪਿੱਛੋਂ ਆਸਮਾਨ ਵਿੱਚ ਕਈ ਮੀਟਰ ਉਪਰ ਤੱਕ ਕਾਲਾ ਧੂੰਆਂ ਬੱਦਲਾਂ ਵਾਂਗ ਛਾ ਗਿਆ, ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੂੰ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਵੀ ਆਉਣ ਲੱਗੀ।
ਮੌਕੇ 'ਤੇ ਪਤਾ ਲੱਗਣ ਉਪਰ ਅੱਗ 'ਤੇ ਕਾਬੂ ਪਾਉਣ ਲਈ 26 ਫਾਇਰ ਟੈਂਡਰ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਆਖਰ ਅੱਗ 'ਤੇ ਕਾਬੂ ਪਾ ਲਿਆ। ਅੱਗ 'ਚ ਕਿਸੇ ਦੇ ਫਸਣ ਜਾਂ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਵਿਭਾਗ ਦੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਅੱਗ ਕਿਵੇਂ ਲੱਗੀ।
ਦੱਸਿਆ ਜਾ ਰਿਹਾ ਹੈ ਕਿ ਗ੍ਰੇਟਰ ਨੋਇਡਾ ਦੇ ਈਕੋਟੈਕ 3 ਥਾਣਾ ਖੇਤਰ ਦੇ ਪਿੰਡ ਹਬੀਬਪੁਰ 'ਚ ਸਥਿਤ ਓਸ਼ੀਅਨ ਮੋਲਡ ਪਲਾਸਟ ਕੰਪਨੀ ਪਲਾਸਟਿਕ ਕੂਲਰ ਬਣਾਉਂਦੀ ਹੈ। ਇਸ ਫੈਕਟਰੀ ਵਿੱਚ ਅੱਗ ਲੱਗ ਗਈ ਸੀ। ਅੱਗ ਬਹੁਤ ਜ਼ਿਆਦਾ ਹੋਣ ਕਾਰਨ ਅੱਗ ਨੇੜਲੀ ਕੰਪਨੀ ਵਿੱਚ ਵੀ ਫੈਲ ਗਈ। ਡੀਸੀਪੀ ਸੈਂਟਰਲ ਅਤੇ ਹੋਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ।
ਸੀਐਫਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ’ਤੇ ਕਾਬੂ ਪਾਉਣ ਲਈ ਦੋ ਫਾਇਰ ਟੈਂਡਰ ਭੇਜੇ ਗਏ ਸਨ ਪਰ ਅੱਗ ਬਹੁਤ ਭਿਆਨਕ ਸੀ। ਪਰੰਤੂ ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਸੀਐਫਓ ਨੇ ਦੱਸਿਆ ਕਿ ਅਜੇ ਤੱਕ ਅੱਗ ਵਿੱਚ ਕਿਸੇ ਦੇ ਫਸੇ ਹੋਣ ਜਾਂ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਮੁੱਢਲੀ ਜਾਂਚ ਅਨੁਸਾਰ ਤਾਰਾਂ ਵਿੱਚ ਨੁਕਸ ਪੈਣ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ। ਸਾਰੇ ਪੁਆਇੰਟਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ।#WATCH | Noida, Uttar Pradesh: Fire broke out in a factory in Surajpur, Noida. Fire tenders are present at the spot.
More details awaited. pic.twitter.com/iQ1zV4FB3B — ANI (@ANI) March 31, 2025
- PTC NEWS