Fri, Sep 20, 2024
Whatsapp

ਫਾਜ਼ਿਲਕਾ ਨੂੰ ਅੰਬ ਲੈ ਕੇ ਜਾ ਰਹੇ ਗੱਡੀ ਦੀ ਟਰੱਕ ਨਾਲ ਹੋਈ ਟੱਕਰ

Punjab News: ਬੀਤੀਂ ਦੇਰ ਰਾਤ ਬਠਿੰਡਾ ਦੇ ਬਰਨਾਲਾ ਬਾਈਪਾਸ 'ਤੇ ਅੰਬਾਂ ਨੂੰ ਲੈ ਕੇ ਫਾਜ਼ਿਲਕਾ ਜਾ ਰਹੀ ਪਿਕਅਪ ਗੱਡੀ ਟਰੱਕ ਦੇ ਪਿੱਛੇ ਜਾ ਟਕਰਾਈ।

Reported by:  PTC News Desk  Edited by:  Amritpal Singh -- July 13th 2024 10:49 AM
ਫਾਜ਼ਿਲਕਾ ਨੂੰ ਅੰਬ ਲੈ ਕੇ ਜਾ ਰਹੇ ਗੱਡੀ ਦੀ ਟਰੱਕ ਨਾਲ ਹੋਈ ਟੱਕਰ

ਫਾਜ਼ਿਲਕਾ ਨੂੰ ਅੰਬ ਲੈ ਕੇ ਜਾ ਰਹੇ ਗੱਡੀ ਦੀ ਟਰੱਕ ਨਾਲ ਹੋਈ ਟੱਕਰ

Punjab News: ਬੀਤੀਂ ਦੇਰ ਰਾਤ ਬਠਿੰਡਾ ਦੇ ਬਰਨਾਲਾ ਬਾਈਪਾਸ 'ਤੇ ਅੰਬਾਂ ਨੂੰ ਲੈ ਕੇ ਫਾਜ਼ਿਲਕਾ ਜਾ ਰਹੀ ਪਿਕਅਪ ਗੱਡੀ ਟਰੱਕ ਦੇ ਪਿੱਛੇ ਜਾ ਟਕਰਾਈ।

ਜਿਸ ਕਾਰਨ ਘਟਨਾ ਦਾ ਪਤਾ ਲੱਗਦਿਆਂ ਹੀ ਸਹਾਰਾ ਜਨ ਸੇਵਾ ਵਲੰਟੀਅਰਾਂ ਨੇ ਮੌਕੇ 'ਤੇ ਪਹੁੰਚ ਕੇ ਪਿਕਅੱਪ ਗੱਡੀ 'ਚ ਫਸੇ ਦੋ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿਕਅਪ ਗੱਡੀ ਦੀ ਟੱਕਰ ਇੰਨ੍ਹੀ ਭਿਆਨਕ ਸੀ ਟਰੱਕ ਦੇ ਪਿੱਛੇ ਗੱਡੀ ਫਸ ਜਾਣ ਕਾਰਨ ਜੇ.ਸੀ.ਬੀ ਦੀ ਮਦਦ ਨਾਲ ਦੋਵਾਂ ਨੂੰ ਬਾਹਰ ਕੱਢਿਆ ਗਿਆ।



ਜਿਨ੍ਹਾਂ ਨੂੰ ਬਾਅਦ 'ਚ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਵੱਲੋਂ ਇਲਾਜ ਲਈ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਡਰਾਈਵਰ ਬਗੀਚਾ ਸਿੰਘ ਵਾਸੀ ਫਾਜ਼ਿਲਕਾ ਅਤੇ ਸਲੀਮ ਵਾਸੀ ਉੱਤਰ ਪ੍ਰਦੇਸ਼ ਇਹ ਦੋਵੇਂ ਵਿਅਕਤੀ ਅੰਬ ਲੈ ਕੇ ਫਾਜ਼ਿਲਕਾ ਜਾ ਰਹੇ ਸਨ ਤਾਂ ਬਰਨਾਲਾ ਬਾਈਪਾਸ 'ਤੇ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ। ਬਠਿੰਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK