ਇਟਲੀ 'ਚ ਪੰਜਾਬਣ ਨੇ ਵਧਾਇਆ ਮਾਣ, ਜੇਨੋਆ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਵਾਲੀ ਬਣੀ ਪਹਿਲੀ ਸਿੱਖ ਕੁੜੀ
ਪੀਟੀਸੀ ਨਿਊਜ਼ ਡੈਸਕ: ਪੰਜਾਬੀ ਦੁਨੀਆ ਭਰ 'ਚ ਨਾਮਣਾ ਖੱਟਣ ਲਈ ਪ੍ਰਸਿੱਧ ਹਨ। ਹੁਣ ਇਟਲੀ (Italy) ਤੋਂ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਵਾਲੀ ਖ਼ਬਰ ਹੈ, ਜਿਥੇ ਕਪੂਰਥਲਾ (Kapurthala) ਜ਼ਿਲ੍ਹੇ ਨਾਲ ਸਬੰਧਤ ਕੁੜੀ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਤਲਵਾੜਾ ਸ਼ਹਿਰ ਨਾਲ ਸਬੰਧਤ ਵਰਿੰਦਰ ਕੌਰ ਨੇ ਜੇਨੋਆ ਯੂਨੀਵਰਸਿਟੀ (Genoa University) ਤੋਂ ਅਰਥਸ਼ਾਸਤਰ ਤੇ ਕਾਰੋਬਾਰ 'ਚ ਡਿਗਰੀ ਹਾਸਲ ਕੀਤੀ ਹੈ। ਅਜਿਹਾ ਕਰਨ ਵਾਲੀ ਉਹ ਇਟਲੀ 'ਚ ਪਹਿਲੀ ਸਿੱਖ ਕੁੜੀ (Sikh girl) ਬਣ ਗਈ ਹੈ।
ਪੰਜਾਬ ਦਾ ਨਾਂ ਰੌਸ਼ਨ ਵਾਲੀ ਵਰਿੰਦਰ ਕੌਰ (Varinder Kaur) ਨੇ ਇਹ ਇਤਿਹਾਸਕ ਮੁਕਾਮ 93 ਫ਼ੀਸਦੀ ਅੰਕਾਂ ਨਾਲ ਡਿਗਰੀ ਹਾਸਲ ਕਰਕੇ ਕੀਤਾ ਹੈ, ਜੋ ਕਿ ਇਟਲੀ ਦੇ ਲਗੂਰੀਆ ਸੂਬੇ ਵਿੱਚ ਪੈਂਦੇ ਜੇਨੋਆ ਸ਼ਹਿਰ ਵਿੱਚ ਹੀ ਰਹਿੰਦੀ ਹੈ। ਉਸ ਨੇ ਇਹ ਪ੍ਰਾਪਤੀ ਕਰਕੇ ਭਾਰਤ ਸਮੇਤ ਸਿੱਖ ਕੌਮ ( Sikh News) ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।
27 ਸਾਲਾ ਵਰਿੰਦਰ ਕੌਰ ਦੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ 93 ਫ਼ੀਸਦੀ ਅੰਕਾਂ ਨਾਲ ਉਨ੍ਹਾਂ ਦੀ ਧੀ ਨੇ ਡਿਗਰੀ ਹਾਸਲ ਕਰਕੇ ਦੇਸ਼ ਅਤੇ ਸਿੱਖ ਕੌਮ ਦਾ ਨਾਂ ਉਚਾ ਕੀਤਾ ਹੈ। ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ।
-