International Business Awards 2024 : ਵਰਦਾਨ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਦਾ ਦੁਬਈ 'ਚ ਸਨਮਾਨ, ਹੈਲਥ ਕੇਅਰ ਕੈਟੇਗਰੀ ਦਾ ਮਿਲਿਆ ਐਵਾਰਡ
Vardhan Ayurvedic MD Subhash Goyal : ਦੁਬਈ ਵਿਖੇ ਕਰਵਾਏ ਦੂਸਰੇ 'ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024' ਦੌਰਾਨ ਸੁਭਾਸ਼ ਗੋਇਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਅੰਤਰ ਰਾਸ਼ਟਰੀ ਸਮਾਗਮ ਦੁਬਈ ਦੇ ਹੋਟਲ ਮੈਟਰੋਪੋਲੀਟਨ ਵਿਖੇ ਕਰਵਾਇਆ ਗਿਆ, ਜਿਸ ਵਿੱਚ ਦੁਨੀਆਂ ਭਰ ਤੋਂ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਇਸ ਸਨਮਾਨ ਸਮਾਰੋਹ 'ਚ ਹੈਲਥ ਕੇਅਰ ਕੈਟੇਗਰੀ ਦਾ ਐਵਾਰਡ ਪੰਜਾਬ ਦੇ ਸੁਭਾਸ਼ ਗੋਇਲ ਨੂੰ ਦਿੱਤਾ ਗਿਆ।
ਸੁਭਾਸ਼ ਗੋਇਲ ਪ੍ਰਸਿੱਧ ਕੰਪਨੀ ਵੈਦ ਬਾਨ ਆਯੁਰਵੈਦਿਕ ਦੇ ਮਾਲਕ ਹਨ ਅਤੇ ਪਿਛਲੇ 30 ਸਾਲ ਤੋਂ ਚੰਡੀਗੜ੍ਹ ਵਿੱਚ ਰਹਿ ਕੇ ਆਯੁਰਵੈਦਿਕ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ। ਸੁਭਾਸ਼ ਗੋਇਲ ਨੂੰ ਆਮ ਤੌਰ ‘ਤੇ 'ਦੇਸੀ ਨੁਸਖਿਆਂ ਦੀ ਮਸ਼ੀਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾ ਕੁਲਤਾਰ ਸਿੰਘ ਸੰਧਵਾਂ (ਸਪੀਕਰ ਪੰਜਾਬ ਵਿਧਾਨ ਸਭਾ) ਅਤੇ ਹਰਪਾਲ ਸਿੰਘ ਚੀਮਾ (ਵਿੱਤ ਮੰਤਰੀ ਪੰਜਾਬ) ਅਤੇ ਡਾਕਟਰ ਬਲਬੀਰ ਸਿੰਘ (ਸਿਹਤ ਮੰਤਰੀ ਪੰਜਾਬ) ਵੱਲੋਂ ਅਤੇ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਚਿਤਰਾਂਗਦਾ ਸਿੰਘ ਵੀ ਅਤੇ ਹੋਰ ਵੀ ਕਈ ਸਾਰੇ ਐਵਾਰਡ ਦੇ ਨਾਲ 'ਵਰਦਾਨ ਆਯੁਰਵੈਦਿਕ' ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਹੈ।
ਹੁਣ ਆਯੁਰਵੈਦ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਾਰਨ ਉਨ੍ਹਾਂ ਨੂੰ ਦੁਬਈ ਵਿਖੇ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੁਬਈ ਵਿਖੇ ਕੱਲ੍ਹ ਕਰਵਾਏ ਗਏ ਸਮਾਗਮ ਵਿਚ ਦੁਨੀਆਂ ਭਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ। ਪਿਕਸੀ ਜੌਬਜ਼ ਦੀ ਟੀਮ ਮਨਜਿੰਦਰ ਸਿੰਘ ਅਤੇ ਮੈਡਮ ਨਿਸ਼ਾ ਕੌਲ ਦੇ ਯਤਨਾਂ ਨਾਲ ਕਰਵਾਏ ਇਸ ਸਮਾਗਮ ਵਿਚ ਯੂ.ਏ.ਈ., ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਭਾਰਤ ਤੋਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ। ਸਮਾਗਮ ਵਿਚ ਸ਼ਾਮਲ ਹੋਏ ਵਿਸ਼ੇਸ਼ ਮਹਿਮਾਨਾਂ ਵਿਚ ਦੁਬਈ ਦੇ ਸ਼ੇਖ ਅਬੂ ਅਬਦੁੱਲਾ, ਸ਼ਾਹੀ ਇਮਾਮ ਮੁਲਾਨਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਦੁਬਈ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਸਨ।
ਇਸ ਐਵਾਰਡ ਸਮਾਗਮ ਵਿਚ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿੱਤੇ ਗਏ ਸਨਮਾਨਾਂ ਦੀਆਂ ਸ੍ਰੈਣੀਆਂ ਵਿਚ ਹੋਟਲ ਸਨਅਤ, ਹੈਲਥ ਕੇਅਰ, ਪੱਤਰਕਾਰੀ, ਇਮੀਗਰੇਸ਼ਨ ਅਤੇ ਬਿਜਨਸ ਸ਼ਾਮਲ ਸਨ।
- PTC NEWS