ਦੇਖੋ ਵਾਹਿਗੁਰੂ ਦੀ ਮਿਹਰ, ਵੀਲ੍ਹਚੇਅਰ 'ਤੇ 500 ਕਿਲੋਮੀਟਰ ਦਾ ਸਫਰ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਿਆ ਸਿੰਘ
ਪੀਟੀਸੀ ਡੈਸਕ ਨਿਊਜ਼: ਕਹਿੰਦੇ ਹਨ ਕਿ ਜੇਕਰ ਵਿਅਕਤੀ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਰੱਬ ਵੀ ਉਸ ਦੀ ਮਦਦ ਕਰਦਾ ਹੈ। ਅਜਿਹਾ ਹੀ ਇਸ ਸਿੰਘ ਨਾਲ ਹੋਇਆ ਹੈ। ਲੱਤਾਂ ਤੋਂ ਅਪਾਹਜ ਇਸ ਸਿੰਘ ਦੀ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਸੀ, ਜਿਸ 'ਤੇ ਵਾਹਿਗੁਰੂ ਨੇ ਅਜਿਹੀ ਕ੍ਰਿਪਾ ਕੀਤੀ ਕਿ ਉਹ ਵੀਲ੍ਹਚੇਅਰ 'ਤੇ ਹੀ 500 ਕਿਲੋਮੀਟਰ ਦਾ ਸਫਰ ਕਰਕੇ ਦਰਬਾਰ ਸਾਹਿਬ ਆ ਪਹੁੰਚਿਆ।
ਨੌਜਵਾਨ ਦਾ ਨਾਂ ਵਕੀਲ ਸਿੰਘ ਹੈ, ਜੋ ਕਿ ਉਤਰਾਖੰਡ ਦੇ ਬਾਜਪੁਰ ਦਾ ਰਹਿਣ ਵਾਲਾ ਹੈ। ਵੀਲ੍ਹਚੇਅਰ 'ਤੇ ਸ੍ਰੀ ਹਰਮੰਦਿਰ ਸਾਹਿਬ ਪੁੱਜਣ 'ਤੇ ਐਸਜੀਪੀਸੀ ਦੇ ਮੈਂਬਰਾਂ ਨੇ ਉਸ ਦਾ ਵਧੀਆ ਹਾਲ-ਚਾਲ ਪੁੱਛਿਆ ਅਤੇ ਕਿਸੇ ਵੀ ਸਹਾਇਤਾ ਲਈ ਕਿਹਾ ਹੈ।
ਸ੍ਰੀ ਹਰਮੰਦਿਰ ਸਾਹਿਬ (Golden Temple) ਦੇ ਦਰਸ਼ਨ ਕਰਕੇ ਬਾਗੋ-ਬਾਗ ਹੋਏ ਵਕੀਲ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਾਹਿਗੁਰੂ ਦੇ ਦਰਸ਼ਨ ਕਰਕੇ ਬਹੁਤ ਹੀ ਖੁਸ਼ ਹੈ ਅਤੇ ਆਪਣੇ-ਆਪ ਨੂੰ ਵਡਭਾਗਾ ਸਮਝਦਾ ਹੈ ਕਿ ਵਾਹਿਗੁਰੂ ਨੇ ਉਸ ਨੂੰ ਇਥੇ ਪਹੁੰਚਣ ਲਈ ਇੰਨੀ ਤਾਕਤ ਬਖਸ਼ੀ ਹੈ। ਉਸ ਨੇ ਦੱਸਿਆ ਕਿ ਉਹ ਲੱਤਾਂ ਤੋਂ ਅਪਾਹਜ ਹੈ, ਪਰ ਫਿਰ ਵੀ ਵਾਹਿਗੁਰੂ ਦੀ ਮਿਹਰ ਸਦਕਾ ਉਤਰਾਖੰਡ ਦੇ ਗੁਰੂ ਘਰ ਵਿੱਚ ਤਨਦੇਹੀ ਨਾਲ ਸੇਵਾ ਨਿਭਾਅ ਰਿਹਾ ਹੈ। ਵਕੀਲ ਸਿੰਘ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਗੁਰੂ ਘਰ ਪਹੁੰਚ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ। ਮੈਨੂੰ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਮੈਂ ਵਾਹਿਗੁਰੂ ਦੇ ਦਰ 'ਤੇ ਪਹੁੰਚ ਗਿਆ ਹਾਂ।
ਵਕੀਲ ਸਿੰਘ ਨੇ ਦੱਸਿਆ ਕਿ ਉਹ ਬਾਜਪੁਰ (ਉਤਰਾਖੰਡ) ਤੋਂ 21 ਮਾਰਚ ਨੂੰ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ। ਉਪਰੰਤ ਅੱਜ 14 ਦਿਨਾਂ ਬਾਅਦ ਸ੍ਰੀ ਹਰਮੰਦਿਰ ਸਾਹਿਬ (Sri Harmandir Sahib) ਦੀ ਧਰਤੀ 'ਤੇ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਇਨ੍ਹਾਂ 14 ਦਿਨਾਂ ਦੇ ਸਫਰ ਦੌਰਾਨ ਰਸਤੇ ਵਿੱਚ ਕਈ ਨਿਹੰਗ ਸਿੰਘਾਂ (Nihang Singh) ਨੇ ਉਸ ਦੀ ਮਦਦ ਕੀਤੀ। ਉਸ ਨੇ ਦੱਸਿਆ ਕਿ ਉਹ ਇਸ ਦੌਰਾਨ 500 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਥੇ ਪਹੁੰਚਿਆ ਹੈ।
ਇਹ ਵੀ ਪੜ੍ਹੋ:
- ਜਾਪਾਨ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਕੀਤੀ ਈ-ਵੀਜ਼ਾ ਸੇਵਾ, ਇੰਝ ਕਰੋ ਅਪਲਾਈ?
- ਸ੍ਰੀ ਦਰਬਾਰ ਸਾਹਿਬ 'ਚ 500 ਸਾਲ ਪੁਰਾਣੀਆਂ ਬੇਰੀਆਂ ਮੁੜ ਹੋਈਆਂ ਹਰੀਆਂ, ਬੇਰ ਰੂਪੀ ਫਲਾਂ ਨਾਲ ਲੱਦੀਆਂ
- ਹਾਈਕੋਰਟ ਨੇ HSGPC ਤੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਪੁੱਛਿਆ-ਕਿਉਂ ਨਾ ਨਵੀਂ ਕਮੇਟੀ 'ਤੇ ਪਾਬੰਦੀ ਲਾਈ ਜਾਵੇ?
- 'ਸ਼ਹੀਦ ਭਗਤ ਸਿੰਘ ਤੇ ਬੀ.ਆਰ. ਅੰਬੇਡਕਰ ਦੇ ਬਰਾਬਰ CM ਕੇਜਰੀਵਾਲ ਦੀ ਫੋਟੋ ਕਿੰਨੀ ਕੁ ਜਾਇਜ਼ ?'
-