Zakir Hussain Health News : ਉਸਤਾਦ ਜ਼ਾਕਿਰ ਹੁਸੈਨ ਦੀ ਹਾਲਤ ਨਾਜ਼ੁਕ, ਅਮਰੀਕਾ ਦੇ ਹਸਪਤਾਲ 'ਚ ਚੱਲ ਰਿਹਾ ਇਲਾਜ
Zakir Hussain Health News : ਮਸ਼ਹੂਰ ਤਬਲਾ ਵਾਦਕ ਅਤੇ ਉਸਤਾਦ ਅੱਲ੍ਹਾ ਰਾਖਾ ਦੇ ਵੱਡੇ ਪੁੱਤਰ ਉਸਤਾਦ ਜ਼ਾਕਿਰ ਹੁਸੈਨ ਬਾਰੇ ਵੱਡੀ ਖਬਰ ਆ ਰਹੀ ਹੈ। ਜ਼ਾਕਿਰ ਹੁਸੈਨ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਾਕਿਰ ਹੁਸੈਨ ਇਸ ਸਮੇਂ ਅਮਰੀਕਾ ਦੇ ਇਕ ਹਸਪਤਾਲ 'ਚ ਦਾਖਲ ਹੈ ਅਤੇ ਉਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਾਕਿਰ ਹੁਸੈਨ ਨੂੰ ਲੈ ਕੇ ਇਸ ਖਬਰ ਕਾਰਨ ਪ੍ਰਸ਼ੰਸਕ ਦੁਖੀ ਹਨ ਅਤੇ ਹਰ ਕੋਈ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਿਹਾ ਹੈ।
ਅਮਰੀਕਾ ਦੇ ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜ਼ਾਕਿਰ ਹੁਸੈਨ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਜ਼ਾਕਿਰ ਦਾ ਪਰਿਵਾਰ ਵੀ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਿਹਾ ਹੈ।
ਦੱਸ ਦੇਈਏ ਕਿ ਇਸ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਜੀਜਾ ਅਯੂਬ ਔਲੀਆ ਨੇ ਪੱਤਰਕਾਰ ਪਰਵੇਜ਼ ਆਲਮ ਨੂੰ ਫੋਨ 'ਤੇ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇਸ ਖਬਰ ਦੀ ਜਾਣਕਾਰੀ ਦਿੱਤੀ ਹੈ।Ustad Zakir Hussain, Tabla player, percussionist, composer, former actor and the son of legendary Tabla player, Ustad Allah Rakha is not well. He’s being treated for serious ailments in a San Francisco hospital, USA, informed his brother in law, Ayub Aulia in a phone call with… pic.twitter.com/6YPGj9bjSp — Pervaiz Alam (@pervaizalam) December 15, 2024
ਪਰਿਵਾਰ ਨੇ ਦੁਆਵਾਂ ਮੰਗੀਆਂ
ਪਰਿਵਾਰ ਨੇ ਆਪਣੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਤਬਲਾ ਵਾਦਕ, ਕੰਪੋਜ਼ਰ, ਸਾਬਕਾ ਐਕਟਰ ਅਤੇ ਮਸ਼ਹੂਰ ਤਬਲਾ ਵਾਦਕ ਉਸਤਾਦ ਅੱਲ੍ਹਾ ਰਾਖਾ ਦੇ ਬੇਟੇ ਉਸਤਾਦ ਜ਼ਾਕਿਰ ਹੁਸੈਨ ਦੀ ਸਿਹਤ ਠੀਕ ਨਹੀਂ ਹੈ। ਉਹ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾ ਰਿਹਾ ਹੈ, ਉਸਦੇ ਜੀਜਾ ਅਯੂਬ ਔਲੀਆ ਨੇ ਮੈਨੂੰ ਫ਼ੋਨ 'ਤੇ ਦੱਸਿਆ। ਲੰਡਨ 'ਚ ਰਹਿਣ ਵਾਲੇ ਔਲੀਆ ਸਾਹਿਬ ਨੇ ਜ਼ਾਕਿਰ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆ ਕਰਨ ਦੀ ਬੇਨਤੀ ਕੀਤੀ ਹੈ।
- PTC NEWS