Sun, Sep 22, 2024
Whatsapp

Israel Hezbullah War : ਜਲਦੀ ਛੱਡੋ ਲੇਬਨਾਨ ; ਅਮਰੀਕਾ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਕੀਤਾ ਅਲਰਟ ਜਾਰੀ

ਇਜ਼ਰਾਇਲੀ ਹਮਲਿਆਂ ਕਾਰਨ ਬੇਰੂਤ 'ਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਹਵਾਈ ਉਡਾਣਾਂ ਚੱਲ ਰਹੀਆਂ ਹਨ।

Reported by:  PTC News Desk  Edited by:  Aarti -- September 22nd 2024 03:49 PM
Israel Hezbullah War : ਜਲਦੀ ਛੱਡੋ ਲੇਬਨਾਨ ; ਅਮਰੀਕਾ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਕੀਤਾ ਅਲਰਟ ਜਾਰੀ

Israel Hezbullah War : ਜਲਦੀ ਛੱਡੋ ਲੇਬਨਾਨ ; ਅਮਰੀਕਾ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਕੀਤਾ ਅਲਰਟ ਜਾਰੀ

Israel Hezbullah War :  ਅਮਰੀਕਾ, ਫਰਾਂਸ, ਕੈਨੇਡਾ ਅਤੇ ਬ੍ਰਿਟੇਨ ਦੀਆਂ ਸਰਕਾਰਾਂ ਨੇ ਲੇਬਨਾਨ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਲੇਬਨਾਨੀਆਂ ਨੂੰ ਹਵਾਈ ਉਡਾਣਾਂ ਉਪਲਬਧ ਹੋਣ ਤੱਕ ਲੇਬਨਾਨ ਛੱਡਣ ਦੀ ਅਪੀਲ ਕੀਤੀ ਹੈ। ਰਿਪੋਰਟਾਂ ਮੁਤਾਬਕ ਕੁਝ ਹੀ ਦਿਨਾਂ 'ਚ ਇੱਥੇ ਹਾਲਾਤ ਵਿਗੜਨ ਵਾਲੇ ਹਨ। ਇਸ ਨੂੰ ਲੈ ਕੇ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਇਹ ਅਲਰਟ ਜਾਰੀ ਕੀਤਾ ਹੈ। 

ਇਜ਼ਰਾਇਲੀ ਹਮਲਿਆਂ ਕਾਰਨ ਬੇਰੂਤ 'ਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਹਵਾਈ ਉਡਾਣਾਂ ਚੱਲ ਰਹੀਆਂ ਹਨ। ਬੰਦ ਹੋਣ ਤੋਂ ਪਹਿਲਾਂ ਲੇਬਨਾਨ ਨੂੰ ਛੱਡ ਦਿਓ। ਇਸ ਤੋਂ ਪਹਿਲਾਂ ਐਤਵਾਰ ਨੂੰ ਇਜ਼ਰਾਇਲੀ ਮੀਡੀਆ ਨੇ ਦੱਸਿਆ ਕਿ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ 'ਚ 100 ਤੋਂ ਜ਼ਿਆਦਾ ਰਾਕੇਟ ਦਾਗੇ ਹਨ।


ਲੇਬਨਾਨ ਨੂੰ ਲੈ ਕੇ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਵਧਦੇ ਸੰਘਰਸ਼ ਨੇ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਚਿੰਤਤ ਕੀਤਾ ਹੋਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸ਼ਨੀਵਾਰ ਰਾਤ ਨੂੰ ਲੇਬਨਾਨ ਵਿੱਚ ਰਹਿ ਰਹੇ ਅਮਰੀਕੀਆਂ ਨੂੰ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਅਪੀਲ ਕੀਤੀ। ਅਮਰੀਕਾ ਨੇ ਇਸ ਦੇ ਪਿੱਛੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਟਕਰਾਅ ਨੂੰ ਕਾਰਨ ਦੱਸਿਆ ਹੈ।

ਕਾਬਿਲੇਗੌਰ ਹੈ ਕਿ ਐਤਵਾਰ ਨੂੰ ਇਜ਼ਰਾਈਲੀ ਮੀਡੀਆ ਨੇ ਦੱਸਿਆ ਕਿ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਵਿੱਚ 100 ਤੋਂ ਵੱਧ ਰਾਕੇਟ ਦਾਗੇ। ਹਾਲਾਂਕਿ ਇਨ੍ਹਾਂ ਹਮਲਿਆਂ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਜ਼ਿਆਦਾਤਰ ਹਮਲਿਆਂ ਨੂੰ ਸ਼ਿਨ ਬੇਟ ਅਤੇ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀਆਂ ਦੁਆਰਾ ਹਵਾ ਵਿੱਚ ਤਬਾਹ ਕਰ ਦਿੱਤਾ ਗਿਆ ਸੀ, ਅਤੇ ਬਾਕੀ ਬਿਨਾਂ ਆਬਾਦੀ ਵਾਲੇ ਖੇਤਰਾਂ ਵਿੱਚ ਡਿੱਗੇ ਸਨ।

ਇਹ ਵੀ ਪੜ੍ਹੋ : Canada ਪੁਲਿਸ ਦੇ ਹੱਥੇ ਚੜ੍ਹੀ ਖ਼ਤਰਨਾਕ ਲੁਟੇਰੀ, Porsche ਗੱਡੀ ਚੋਰੀ ਕਰਨ ਲਈ ਬਣਾਇਆ ਖ਼ਤਰਨਾਕ ਪਲਾਨ

- PTC NEWS

Top News view more...

Latest News view more...

PTC NETWORK