US Plane Crash : ਅਮਰੀਕਾ 'ਚ ਇੱਕ ਹੋਰ ਜਹਾਜ਼ ਹਾਦਸਾ, 6 ਲੋਕਾਂ ਦੀ ਮੌਤ, ਕਈ ਘਰਾਂ ਨੂੰ ਅੱਗ ਲੱਗਣ ਕਾਰਨ ਜਿਊਂਦੇ ਸੜੇ ਲੋਕ
US Plane Crash News : ਅਮਰੀਕਾ ਵਿੱਚ ਇੱਕ ਹੋਰ ਭਿਆਨਕ ਜਹਾਜ਼ ਹਾਦਸਾ ਹੋਇਆ ਹੈ। ਫਿਲਾਡੇਲਫੀਆ 'ਚ ਹੋਏ ਇਸ ਹਾਦਸੇ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ, ਪੈਨਸਿਲਵੇਨੀਆ, ਵਾਸ਼ਿੰਗਟਨ ਡੀਸੀ ਵਿੱਚ ਇੱਕ ਜਹਾਜ਼ ਹਾਦਸਾ ਹੋਇਆ ਸੀ, ਜਿਸ ਜਿਸ ਵਿਚ 67 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਫਿਲਾਡੇਲਫੀਆ ਵਿੱਚ ਇੱਕ ਜਹਾਜ਼ ਹਾਦਸਾ ਵਾਪਰ ਗਿਆ ਹੈ। ਸਮਾਚਾਰ ਏਜੰਸੀ ਏਐਫਪੀ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਜਹਾਜ਼ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਛੋਟੇ ਜਹਾਜ਼ 'ਚ ਦੋ ਲੋਕ ਸਵਾਰ ਸਨ ਪਰ ਜਹਾਜ਼ ਇਕ ਸ਼ਾਪਿੰਗ ਮਾਲ ਨੇੜੇ ਕਰੈਸ਼ ਹੋ ਗਿਆ ਅਤੇ ਮਕਾਨਾਂ ਅਤੇ ਇਮਾਰਤਾਂ ਦੇ ਉੱਪਰ ਡਿੱਗ ਗਿਆ। ਹਾਦਸੇ 'ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਸ਼ਾਪਿੰਗ ਮਾਲ 'ਤੇ ਡਿੱਗਿਆ ਜਹਾਜ਼
ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਜਹਾਜ਼ ਇਕ ਸ਼ਾਪਿੰਗ ਮਾਲ 'ਤੇ ਡਿੱਗ ਗਿਆ। ਇਸ ਜਹਾਜ਼ 'ਚ ਦੋ ਲੋਕ ਸਵਾਰ ਦੱਸੇ ਜਾ ਰਹੇ ਹਨ। ਹਾਲਾਂਕਿ ਜਹਾਜ਼ ਦੇ ਰਿਹਾਇਸ਼ੀ ਇਲਾਕੇ 'ਚ ਡਿੱਗਣ ਕਾਰਨ ਕੁਝ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਫਿਲਾਡੇਲਫੀਆ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਨੇ ਸੋਸ਼ਲ ਮੀਡੀਆ 'ਤੇ ਘਟਨਾ ਦੀ ਪੁਸ਼ਟੀ ਕੀਤੀ ਕਿਉਂਕਿ ਕਥਿਤ ਕਰੈਸ਼ ਦੇ ਖੇਤਰ ਵਿਚ ਇਕ ਵੱਡੀ ਘਟਨਾ ਵਾਪਰੀ ਹੈ। ਹਾਲਾਂਕਿ ਦਫ਼ਤਰ ਵੱਲੋਂ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਇਸ ਘਟਨਾ ਨਾਲ ਸਬੰਧਤ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਕਈ ਘਰਾਂ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।???? #BREAKING: A plane has just crashed into a row of houses in Philadelphia, Pennsylvania
A massive fire has broken out, and casualties are being reported.
HUGE emergency response underway. pic.twitter.com/FqLNml3e4e — Nick Sortor (@nicksortor) January 31, 2025
ਉਡਾਣ ਭਰਨ ਤੋਂ ਕੁੱਝ ਸਮੇਂ ਬਾਅਦ ਹੀ ਵਾਪਰਿਆ ਹਾਦਸਾ
ਐਸੋਸੀਏਟਡ ਪ੍ਰੈਸ ਮੁਤਾਬਕ ਜਹਾਜ਼ ਨੇ ਸ਼ਾਮ ਕਰੀਬ 6.06 ਵਜੇ ਹਵਾਈ ਅੱਡੇ ਤੋਂ ਉਡਾਣ ਭਰੀ। ਜਹਾਜ਼ 1600 ਫੁੱਟ ਦੀ ਉਚਾਈ 'ਤੇ ਪਹੁੰਚਣ ਤੋਂ ਕਰੀਬ 30 ਸਕਿੰਟ ਬਾਅਦ ਰਡਾਰ ਤੋਂ ਗਾਇਬ ਹੋ ਗਿਆ। ਹਾਦਸਾਗ੍ਰਸਤ ਸਥਾਨ ਉੱਤਰ-ਪੂਰਬੀ ਫਿਲਾਡੇਲਫੀਆ ਹਵਾਈ ਅੱਡੇ ਤੋਂ ਲਗਭਗ 4.8 ਕਿਲੋਮੀਟਰ ਦੂਰ ਹੈ। ਇਹ ਇੱਥੋਂ ਵਪਾਰਕ ਜੈੱਟ ਅਤੇ ਚਾਰਟਰ ਉਡਾਣਾਂ ਚਲਾਉਂਦਾ ਹੈ।
- PTC NEWS