US Helicopter Crash : ਅਮਰੀਕਾ ’ਚ ਹਡਸਨ ਨਦੀ ਵਿੱਚ ਡਿੱਗਿਆ ਹੈਲੀਕਾਪਟਰ, 6 ਲੋਕਾਂ ਦੀ ਮੌਤ, ਦੇਖੋ ਭਿਆਨਕ ਵੀਡੀਓ
US Helicopter Crash : ਅਮਰੀਕਾ ਦੇ ਮੈਨਹਟਨ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਵੀਰਵਾਰ ਨੂੰ ਨਿਊਯਾਰਕ ਦੇ ਹਡਸਨ ਨਦੀ ਵਿੱਚ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਲੋਅਰ ਮੈਨਹਟਨ ਅਤੇ ਜਰਸੀ ਸਿਟੀ ਵਿਚਕਾਰ ਵਾਪਰਿਆ। ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਪਾਇਲਟ ਅਤੇ ਪੰਜ ਮੈਂਬਰੀ ਇੱਕ ਸਪੈਨਿਸ਼ ਪਰਿਵਾਰ ਸ਼ਾਮਲ ਹੈ। ਨਿਊਯਾਰਕ ਪੁਲਿਸ ਵਿਭਾਗ ਨੇ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇੱਕ ਹੈਲੀਕਾਪਟਰ ਵੈਸਟ ਸਾਈਡ ਹਾਈਵੇਅ ਅਤੇ ਸਪਰਿੰਗ ਸਟਰੀਟ ਦੇ ਨੇੜੇ ਹਡਸਨ ਨਦੀ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ।
JUST IN: Helicopter crashes into Hudson River; no word on injuriespic.twitter.com/a5NsjAIrdD — BNO News Live (@BNODesk) April 10, 2025
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਹੈਲੀਕਾਪਟਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਹੈ। ਹਾਦਸੇ ਦੇ ਸਮੇਂ ਅਸਮਾਨ ਵਿੱਚ ਬੱਦਲ ਛਾਏ ਹੋਏ ਸਨ, ਹਵਾਵਾਂ ਲਗਭਗ 10 ਤੋਂ 15 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਸਨ। ਹਲਕੀ ਬਾਰਿਸ਼ ਦੀ ਸੰਭਾਵਨਾ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਕਿਹਾ ਕਿ ਉਹ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : Tahawwur Rana News : ਭਾਰਤ ਆਉਣ ਤੋਂ ਬਾਅਦ ਤਹੱਵੁਰ ਰਾਣਾ ਦੀ ਪਹਿਲੀ ਤਸਵੀਰ ਆਈ ਸਾਹਮਣੇ ,NIA ਨੇ ਹਵਾਈ ਅੱਡੇ ਤੋਂ ਹੀ ਕੀਤਾ ਗ੍ਰਿਫ਼ਤਾਰ
- PTC NEWS